ਪੰਜਾਬ 'ਚ ਵੱਡੀ ਵਾਰਦਾਤ, ਮਾਂ ਨਾਲ ਇਤਰਾਜ਼ਯੋਗ ਹਾਲਤ 'ਚ ਦੇਖ ਪੁੱਤ ਨੇ ਕੁਹਾੜੀ ਨਾਲ ਵੱਢਿਆ ਬੰਦਾ
Monday, Jun 17, 2024 - 05:13 PM (IST)

ਅਬੋਹਰ : ਅਬੋਹਰ ਦੇ ਪਿੰਡ ਧਰਮਪੁਰਾ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਮਾਂ ਨਾਲ ਨਾਜਾਇਜ਼ ਸਬੰਧਾਂ ਦੇ ਕਾਰਨ ਇਕ ਨੌਜਵਾਨ ਨੇ ਪਿੰਡ ਦੇ ਹੀ ਵਿਅਕਤੀ ਨੂੰ ਕੁਹਾੜੀ ਨਾਲ ਬੁਰੀ ਤਰ੍ਹਾਂ ਵੱਢ ਦਿੱਤਾ, ਜੋ ਕਿ ਇਸ ਸਮੇਂ ਹਸਪਤਾਲ 'ਚ ਜੇਰੇ ਇਲਾਜ ਹੈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪਿੰਡ ਧਰਮਪੁਰਾ ਦਾ ਰਹਿਣ ਵਾਲਾ ਸਵਰਣ (50) ਪੁੱਤਰ ਜਗਰਾਮ ਪਿੰਡ 'ਚ ਹੀ ਖੇਤਾਂ 'ਚੋਂ ਵੱਡੀਆਂ ਲੱਕੜਾਂ ਵੱਢ ਕੇ ਟਰੈਕਟਰ-ਟਰਾਲੀ 'ਤੇ ਵੇਚਣ ਦਾ ਕੰਮ ਕਰਦਾ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ-ਤੂਫ਼ਾਨ ਦਾ Alert, ਮੌਸਮ ਵਿਭਾਗ ਨੇ ਕਰ 'ਤੀ ਭਵਿੱਖਬਾਣੀ, ਹੋ ਜਾਓ ਖ਼ੁਸ਼ (ਵੀਡੀਓ)
ਉਸ ਦੇ ਪਿੰਡ ਦੀ ਇਕ ਔਰਤ ਨਾਲ ਕਾਫੀ ਸਮੇਂ ਤੋਂ ਨਾਜਾਇਜ਼ ਸਬੰਧ ਸਨ, ਜਿਸ ਤੋਂ ਉਸ ਦੇ ਪਰਿਵਾਰ ਵਾਲੇ ਕਾਫ਼ੀ ਨਾਰਾਜ਼ ਸਨ। ਦੱਸਿਆ ਜਾ ਰਿਹਾ ਹੈ ਕਿ ਘਟਨਾ ਵਾਲੇ ਦਿਨ ਉਕਤ ਔਰਤ ਦਾ ਪੁੱਤਰ ਵਿਕਰਮ ਸਿੰਘ ਅਤੇ ਪਤੀ ਕੰਮ 'ਤੇ ਗਏ ਹੋਏ ਸਨ। ਇਸ ਦੌਰਾਨ ਸਵਰਣ ਰਾਤ ਵੇਲੇ ਸਿੱਧਾ ਉਕਤ ਔਰਤ ਦੇ ਘਰ ਉਸ ਨੂੰ ਮਿਲਣ ਚਲਾ ਗਿਆ। ਇਸ ਤੋਂ ਕੁੱਝ ਸਮੇਂ ਬਾਅਦ ਹੀ ਔਰਤ ਦਾ ਪੁੱਤਰ ਘਰ ਆਇਆ ਤਾਂ ਸਵਰਣ ਨੂੰ ਮਾਂ ਨਾਲ ਇਤਰਾਜ਼ਯੋਗ ਹਾਲਤ 'ਚ ਦੇਖ ਉਸ ਦਾ ਖ਼ੂਨ ਖੌਲ ਉੱਠਿਆ।
ਇਹ ਵੀ ਪੜ੍ਹੋ : ਪੰਜਾਬ 'ਚ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ Active, ਜਨਤਾ ਦੀ ਨਬਜ਼ ਟਟੋਲਣ 'ਚ ਲੱਗੀਆਂ
ਤੈਸ਼ 'ਚ ਵਿਕਰਮ ਨੇ ਘਰ 'ਚ ਰੱਖੀ ਕੁਹਾੜੀ ਨਾਲ ਸਵਰਣ 'ਤੇ ਇੰਨੇ ਜ਼ਿਆਦਾ ਵਾਰ ਕੀਤੇ ਕਿ ਉਸ ਦੀ ਇਕ ਲੱਤ ਦੇ ਕਈ ਟੁਕੜੇ ਕਰ ਦਿੱਤੇ ਅਤੇ ਦੂਜੀ ਲੱਤ ਵੀ ਵੱਢ ਦਿੱਤੀ। ਇੰਨਾ ਹੀ ਨਹੀਂ, ਗੁੱਸੇ 'ਚ ਉਸ ਨੇ ਸਵਰਣ ਦਾ ਗੁਪਤ ਅੰਗ ਵੀ ਵੱਢ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਵਿਅਕਤੀ ਨੇ ਹੀ ਇਸ ਦੀ ਸੂਚਨਾ ਪਿੰਡ ਦੀ ਪੰਚਾਇਤ ਨੂੰ ਦਿੱਤੀ ਅਤੇ 2 ਘੰਟਿਆਂ ਬਾਅਦ ਪੰਚਾਇਤ ਉੱਥੇ ਪਹੁੰਚੀ ਤਾਂ ਸਵਰਣ ਨੂੰ ਖੂਨ ਨਾਲ ਲੱਥਪਥ ਦੇਖ ਕੇ ਪੁਲਸ ਨੂੰ ਸੂਚਿਤ ਕੀਤਾ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਤੜਕੇ ਸਵੇਰੇ ਕਰੀਬ 4 ਵਜੇ ਐਂਬੂਲੈਂਸ ਪਿੰਡ 'ਚ ਆਈ ਅਤੇ ਸਵਰਣ ਨੂੰ ਲਹੂ-ਲੁਹਾਨ ਹਾਲਤ 'ਚ ਇਲਾਜ ਲਈ ਸਰਕਾਰੀ ਹਸਪਤਾਲ ਲੈ ਗਈ। ਫਿਲਹਾਲ ਪੁਲਸ ਨੇ ਵਿਕਰਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8