ਇਜ਼ਰਾਇਲੀ ਫ਼ੌਜ ਦੀ ਬੇਰਹਿਮੀ, ਜ਼ਖ਼ਮੀ ਫਿਲਸਤੀਨੀ ਨੂੰ ਜੀਪ ਦੇ ਬੋਨਟ ''ਤੇ ਬੰਨ੍ਹ ਕੇ ਘੁਮਾਇਆ
Monday, Jun 24, 2024 - 02:21 PM (IST)
ਜੇਨਿਨ (ਏਜੰਸੀ)- ਇਜ਼ਰਾਇਲੀ ਫ਼ੌਜ ਦੀ ਇਕ ਜ਼ਖ਼ਮੀ ਫਿਲਸਤੀਨੀ ਨੂੰ ਜੀਪ ਦੇ ਬੋਨਟ 'ਤੇ ਬੰਨ੍ਹ ਕੇ ਘੁਮਾਉਣ ਲਈ ਆਲੋਚਨਾ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਜ਼ਰਾਈਲੀ ਰੱਖਿਆ ਬਲ (ਆਈ.ਡੀ.ਐੱਫ.) ਨੇ ਮੰਨਿਆ ਹੈ ਕਿ ਅਜਿਹਾ ਹੋਇਆ ਹੈ ਅਤੇ ਘਟਨਾ ਦੀ ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਵਾਇਰਲ ਵੀਡੀਓ 'ਚ ਜੇਨਿਨ ਵਾਸੀ ਮੁਜਾਹਿਦ ਆਜ਼ਮੀ ਨੂੰ ਜੀਪ ਦੇ ਬੋਨਟ 'ਤੇ ਬੰਨ੍ਹ ਕੇ ਘੁਮਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਉਸ ਸਮੇਂ ਜੀਪ ਦੇ ਕਰੀਬ ਤੋਂ 2 ਐਂਬੂਲੈਂਸ ਵੀ ਲੰਘਦੀਆਂ ਦੇਖੀਆਂ ਜਾ ਸਕਦੀਆਂ ਹਨ। ਇਸ ਵੀਡੀਓ 'ਤੇ ਦੁਨੀਆ ਭਰ ਦੇ ਸੋਸ਼ਲ ਮੀਡੀਆ ਯੂਜ਼ਰ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।
ਦੂਜੇ ਪਾਸੇ ਘਟਨਾ ਦਾ ਵੀਡੀਓ ਵਾਇਰਲ ਹੋਣ ਬਾਅਦ ਇਜ਼ਰਾਇਲੀ ਫ਼ੌਜ ਨੇ ਇਕ ਬਿਆਨ 'ਚ ਕਿਹਾ,''ਸਾਡੇ ਫ਼ੌਜੀਆਂ 'ਤੇ ਗੋਲੀਬਾਰੀ ਕੀਤੀ ਗਈ। ਜਵਾਬੀ ਕਾਰਵਾਈ 'ਚ ਇਕ ਸ਼ੱਕੀ ਜ਼ਖ਼ਮੀ ਹੋ ਗਿਆ। ਉਸ ਨੂੰ ਫੜ ਲਿਆ ਗਿਆ। ਇਸ ਤੋਂ ਬਾਅਦ ਫ਼ੌਜੀਆਂ ਨੇ ਫ਼ੌਜ ਪ੍ਰੋਟੋਕਾਲ ਦੀ ਉਲੰਘਣਾ ਕੀਤੀ। ਇਹ ਇਜ਼ਰਾਇਲੀ ਫ਼ੌਜ ਦੇ ਮੁੱਲਾਂ ਦੇ ਅਨੁਰੂਪ ਨਹੀਂ ਹੈ। ਇਸ ਦੀ ਜਾਂਚ ਕਰਵਾ ਕੇ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ। ਫ਼ੌਜ ਨੇ ਕਿਹਾ ਕਿ ਜ਼ਖ਼ਮੀ ਵਿਅਕਤੀ ਨੂੰ ਇਲਾਜ ਲਈ ਡਾਕਟਰਾਂ ਕੋਲ ਭੇਜ ਦਿੱਤਾ ਗਿਆ ਹੈ। ਮੁਜਾਹਿਦ ਦੇ ਪਰਿਵਾਰ ਅਨੁਸਾਰ ਇਜ਼ਰਾਇਲੀ ਫ਼ੌਜ ਵਲੋਂ ਕੀਤੀ ਜਾ ਰਹੀ ਛਾਪੇਮਾਰੀ ਦੌਰਾਨ ਉਹ ਜ਼ਖ਼ਮੀ ਹੋ ਗਿਆ ਸੀ। ਜਦੋਂ ਅਸੀਂ ਇਜ਼ਰਾਇਲੀ ਫ਼ੌਜੀਆਂ ਤੋਂ ਐਂਬੂਲੈਂਸ ਲਈ ਮਦਦ ਮੰਗੀ ਤਾਂ ਫ਼ੌਜੀਆਂ ਨੇ ਮੁਜਾਹਿਦ ਨੂੰ ਫੜ ਲਿਆ। ਉਨ੍ਹਾਂ ਨੇ ਮੁਜਾਹਿਦ ਨੂੰ ਜੀਪ ਦੇ ਬੋਨਟ 'ਤੇ ਬੰਨ੍ਹ ਦਿੱਤਾ ਅਤੇ ਨਾਲ ਲੈ ਗਏ। ਦੱਸਣਯੋਗ ਹੈ ਕਿ ਗਾਜ਼ਾ ਯੁੱਧ ਤੋਂ ਪਹਿਲਾਂ ਤੋਂ ਵੈਸਟ ਬੈਂਕ ਹਿੰਸਾ ਪ੍ਰਭਾਵਿਤ ਰਿਹਾ ਹੈ। ਇੱਥੇ ਅੱਤਵਾਦੀਆਂ ਨੂੰ ਫੜਨ ਲਈ ਹਮੇਸ਼ਾ ਇਜ਼ਰਾਇਲੀ ਫ਼ੌਜ ਮੁਹਿੰਮ ਚਲਾਉਂਦੀ ਰਹਿੰਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e