ਨਾਬਾਲਗ ਕੁੜੀ ਨਾਲ ਰੇਪ ਮਗਰੋਂ ਹੋਏ ਬੱਚੇ ਨੂੰ ਕਤਲ ਕਰਨ ਦੇ ਦੋਸ਼ ''ਚ ਭਗੋੜਾ ਦੋਸ਼ੀ ਕੈਨੇਡਾ ਤੋਂ ਗ੍ਰਿਫ਼ਤਾਰ

Saturday, Mar 27, 2021 - 11:10 AM (IST)

ਨਾਬਾਲਗ ਕੁੜੀ ਨਾਲ ਰੇਪ ਮਗਰੋਂ ਹੋਏ ਬੱਚੇ ਨੂੰ ਕਤਲ ਕਰਨ ਦੇ ਦੋਸ਼ ''ਚ ਭਗੋੜਾ ਦੋਸ਼ੀ ਕੈਨੇਡਾ ਤੋਂ ਗ੍ਰਿਫ਼ਤਾਰ

ਨਿਊਯਾਰਕ (ਰਾਜ ਗੋਗਨਾ)— ਰਿਸ਼ਤੇਦਾਰ ਦੀ ਨਾਬਾਲਗ ਕੁੜੀ (Cousin) ਨਾਲ ਕੀਤੇ ਬਲਾਤਕਾਰ ਤੋਂ ਬਾਅਦ ਹੋਏ ਬੱਚੇ ਦੇ ਕਤਲ ਦੇ ਦੋਸ਼ ਵਿਚ ਬੀਤੇ 2 ਸਾਲਾਂ ਤੋਂ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਬੇਕਰਜ਼ਫੀਲਡ ਤੋਂ ਭਗੋੜੇ ਬਖਸ਼ਿੰਦਰ ਪਾਲ ਸਿੰਘ ਮਾਨ (26) ਸਾਲ ਨੂੰ ਕੈਨੇਡਾ ਦੀ ਪੀਲ ਪੁਲਸ ਨੇ ਕੈਨੇਡੀਅਨ ਬਾਰਡਰ ਅਧਿਕਾਰੀਆਂ (ਸੀਬੀਐਸਏ) ਦੀ ਮਦਦ ਨਾਲ ਮਿਲ ਕੇ ਗ੍ਰਿਫ਼ਤਾਰ ਕਰਕੇ ਅਮਰੀਕਨ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਹੈ।

ਦੱਸਣਯੋਗ ਹੈ ਕਿ ਨਵੰਬਰ 2018 'ਚ ਕੈਲੀਫੋਰਨੀਆ ਦੇ ਸ਼ਹਿਰ ਬੇਕਰਜ਼ਫੀਲਡ ਵਿਖੇ ਨਾਬਾਲਗ ਕੁੜੀ ਨਾਲ ਬਲਾਤਕਾਰ ਤੋਂ ਬਾਅਦ ਹੋਏ ਬੱਚੇ ਨੂੰ ਘਰ ਦੀ ਬੈਕਯਾਰਡ ਵਿੱਚ ਦਫ਼ਨ ਕਰ ਦਿੱਤਾ ਗਿਆ ਸੀ, ਜਿਸ ਦੇ ਦੋਸ਼ ਵਿੱਚ ਬੱਚੇ ਦੀ ਨਾਨੀ ਬੇਅੰਤ ਧਾਲੀਵਾਲ ਨੂੰ 25 ਸਾਲ ਦੀ ਸਜ਼ਾ ਹੋਈ ਸੀ। ਇਸੇ ਮਾਮਲੇ ਵਿੱਚ ਬਖਸ਼ਿੰਦਰ ਪਾਲ ਸਿੰਘ ਭਗੌੜਾ ਹੋ ਗਿਆ ਸੀ ਜੋ ਹੁਣ ਬਰੈਂਪਟਨ ਤੋਂ ਕਾਬੂ ਆਇਆ ਹੈ। ਇਸ ਮਾਮਲੇ ਵਿੱਚ ਸਹਿ ਦੋਸ਼ੀ ਵਜੋਂ ਨਾਮਜ਼ਦ ਕੁੜੀ ਦੇ ਨਾਨਾ ਜਗਸੀਰ ਸਿੰਘ ਵੱਲੋਂ ਬਾਅਦ ਵਿੱਚ ਖੁਦਕੁਸ਼ੀ ਕਰ ਲਈ ਗਈ ਸੀ। ਪਿਛਲੇ ਦਿਨੀਂ ਬਰੈਂਪਟਨ ਤੋਂ ਪੀਲ ਪੁਲਸ ਨੂੰ ਸਥਾਨਕ ਲੋਕਾਂ ਵੱਲੋਂ ਗੁਪਤ ਸੂਚਨਾ ਦਿੱਤੀ ਗਈ ਸੀ ਕਿ ਅਮਰੀਕਾ ਤੋਂ ਇਕ ਭਗੋੜਾ ਨੌਜਵਾਨ ਬਰੈਂਪਟਨ ਵਿਖੇ ਰਹਿ ਰਿਹਾ ਹੈ ਜਿਸ ਤੋਂ ਬਾਅਦ ਪੂਰੀ ਤਫ਼ਤੀਸ਼ ਕਰਨ 'ਤੇ ਇਹ ਗ੍ਰਿਫ਼ਤਾਰੀ ਹੋਈ ਸੀ।


author

cherry

Content Editor

Related News