ਫੁੱਟਬਾਲਰ ਮੈਸੀ ਦੀ 'ਟੀ-ਸ਼ਰਟ' ਪਾਉਣ ਵਾਲਾ ਬੱਚਾ ਹੋਇਆ ਬੇਘਰ

12/09/2018 3:36:28 PM

ਕਾਬੁਲ(ਏਜੰਸੀ)— ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨ ਮੈਸੀ ਦੀ ਟੀ-ਸ਼ਰਟ ਵਰਗੀ ਟੀ-ਸ਼ਰਟ ਪਾ ਕੇ ਪ੍ਰਸਿੱਧ ਹੋਇਆ ਅਫਗਾਨਿਸਤਾਨ ਦਾ ਮੁਰਤਜਾ ਅਹਿਮਦੀ ਬੇਘਰ ਹੋ ਗਿਆ ਹੈ। ਉਸ ਦੇ ਪਿੰਡ 'ਤੇ ਹੋਏ ਤਾਲਿਬਾਨ ਦੇ ਹਮਲੇ ਮਗਰੋਂ ਉਸ ਦੇ ਪਰਿਵਾਰ ਨੂੰ ਭੱਜ ਕੇ ਕਾਬੁਲ 'ਚ ਸ਼ਰਣ ਲੈਣੀ ਪਈ ਹੈ। 7 ਸਾਲ ਦੇ ਇਸ ਬੱਚੇ ਨੂੰ ਦੋ ਸਾਲ ਪਹਿਲਾਂ ਪ੍ਰਸਿੱਧੀ ਉਸ ਸਮੇਂ ਮਿਲੀ ਸੀ, ਜਦ ਉਸ ਨੇ ਆਪਣੇ ਭਰਾ ਵਲੋਂ ਨੀਲੇ ਅਤੇ ਸਫੈਦ ਪਲਾਸਟਿਕ ਬੈਗ ਨਾਲ ਬਣੀ 10 ਨੰਬਰ ਦੀ ਟੀ-ਸ਼ਰਟ ਪਾਈ ਸੀ।

PunjabKesari
ਅਹਿਮਦ ਨੂੰ ਮਿਲੀ ਅਚਾਨਕ ਪ੍ਰਸਿੱਧੀ ਮਗਰੋਂ ਉਸ ਦੀ ਮੁਲਾਕਾਤ ਆਪਣੇ ਹੀਰੋ ਮੈਸੀ ਨਾਲ ਹੋਈ। ਇਹ ਮੁਲਾਕਾਤ ਉਸ ਦੇ ਪਰਿਵਾਰ ਲਈ ਮੁਸੀਬਤ ਬਣ ਗਈ। ਕਾਬਲ 'ਚ ਸ਼ਰਣ ਲੈ ਕੇ ਬੈਠੀ ਮੁਰਤਜਾ ਦੀ ਮਾਂ ਸ਼ਫੀਕਾ ਨੇ ਕਿਹਾ,''ਮੁਰਤਜਾ ਜਦ ਪੂਰੀ ਦੁਨੀਆ 'ਚ ਪ੍ਰਸਿੱਧ ਹੋ ਗਿਆ ਤਾਂ ਸਾਡਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ। ਮੁਰਤਜਾ ਅਤੇ ਮੇਰੇ ਹੋਰ ਬੱਚੇ ਸਕੂਲ ਵੀ ਨਹੀਂ ਜਾ ਸਕੇ।'' ਰਾਤ ਸਮੇਂ ਸ਼ੱਕੀ ਲੋਕ ਮੇਰੇ ਘਰ ਦੇ ਕੋਲ ਦਿਖਾਈ ਦਿੰਦੇ ਸਨ ਜਿਸ ਦੇ ਬਾਅਦ ਤਾਲਿਬਾਨ ਦੇ ਪਿੰਡ 'ਤੇ ਹਮਲਾ ਹੋਇਆ। ਇਸ ਦੇ ਬਾਅਦ ਅਸੀਂ ਪਿੰਡ ਛੱਡਣ ਦਾ ਫੈਸਲਾ ਕਰ ਲਿਆ।
ੰਮੁਰਤਜਾ ਨੇ ਕਿਹਾ,''ਪਿੰਡ 'ਚ ਹਾਲਾਤ ਠੀਕ ਨਹੀਂ ਸਨ। ਅਸੀਂ ਬਾਹਰ ਨਿਕਲਣ ਤੋਂ ਵੀ ਡਰਦੇ ਸੀ। ਮੈਂ ਮੈਸੀ ਵਾਂਗ ਫੁੱਟਬਾਲਰ ਬਣਨਾ ਚਾਹੁੰਦਾ ਹਾਂ ਅਤੇ ਸਕੂਲ ਵੀ ਜਾਣਾ ਚਾਹੁੰਦਾ ਹੈ।'' ਪਰਿਵਾਰ ਨੇ ਦੱਸਿਆ ਕਿ ਹਮਲਾ ਹੋਣ ਮਗਰੋਂ ਪਿੰਡ ਦੇ ਦੋ-ਤਿਹਾਈ ਲੋਕਾਂ ਨੂੰ ਘਰ ਛੱਡ ਕੇ ਜਾਣਾ ਪਿਆ।


Related News