ਦੋਵੇਂ ਹੱਥ ਨਾ ਹੋਣ ਦੇ ਬਾਵਜੂਦ ਇਸ ਕੁੜੀ ਨੇ ਜਿੱਤਿਆ 'ਨੈਸ਼ਨਲ ਹੈਂਡ ਰਾਈਟਿੰਗ' ਮੁਕਾਬਲਾ

04/25/2019 10:18:42 AM

ਵਾਸ਼ਿੰਗਟਨ (ਬਿਊਰੋ)— ਇੱਛਾਸ਼ਕਤੀ ਇਨਸਾਨ ਨੂੰ ਮਜ਼ਬੂਤ ਬਣਾਉਂਦੀ ਹੈ। ਜੇਕਰ ਇਨਸਾਨ ਦੀ ਇੱਛਾਸ਼ਕਤੀ ਮਜ਼ਬੂਤ ਹੈ ਤਾਂ ਸਰੀਰਕ ਕਮਜ਼ੋਰੀ ਕੋਈ ਮਾਇਨੇ ਨਹੀਂ ਰੱਖਦੀ। ਆਪਣੀ ਮਜ਼ਬੂਤ ਇੱਛਾਸ਼ਕਤੀ ਨਾਲ ਇਕ 10 ਸਾਲ ਦੀ ਬੱਚੀ ਸਾਰਾ ਹੇਨਸਲੀ ਨੇ 'ਨੈਸ਼ਨਲ ਹੈਂਡ ਰਾਈਟਿੰਗ' ਮੁਕਾਬਲੇ ਵਿਚ ਜਿੱਤ ਹਾਸਲ ਕੀਤੀ ਹੈ। ਇਹ ਬੱਚੀ ਸਾਰਾ ਪੇਂਟ ਕਰਦੀ ਹੈ ਅਤੇ ਮਿੱਟੀ ਦੀਆਂ ਕਲਾਕ੍ਰਿਤੀਆਂ ਬਣਾਉਂਦੀ ਹੈ। ਉਹ ਅੰਗਰੇਜ਼ੀ ਅਤੇ ਮੰਦਾਰਿਨ ਭਾਸ਼ਾ ਵਿਚ ਲਿਖ ਸਕਦੀ ਹੈ। 

ਸਾਰਾ ਨੇ ਕਿਹਾ ਕਿ ਜਦੋਂ ਉਸ ਨੇ ਇਸ ਸਾਲ ਕਰਸਿਵ ਰਾਈਟਿੰਗ ਸਿੱਖੀ ਤਾਂ ਉਹ ਉਸ ਨੂੰ ਸੌਖੀ ਲੱਗੀ। ਇੱਥੇ ਦੱਸ ਦਈਏ ਕਿ ਜਨਮ ਤੋਂ ਹੀ ਸਾਰਾ ਦੇ ਹੱਥ ਨਹੀਂ ਹਨ। ਸਾਰਾ ਦੀ ਤੀਜੀ ਜਮਾਤ ਦੀ ਅਧਿਆਪਿਕਾ ਸ਼ੇਰਿਲ ਚੁਰਿਲਾ ਨੇ ਕਿਹਾ ਕਿ ਮੈਂ ਕਦੇ ਨਹੀਂ ਸੁਣਿਆ ਕਿ ਇਹ ਛੋਟੀ ਕੁੜੀ ਕਹਿੰਦੀ ਹੈ,''ਮੈਂ ਇਹ ਕੰਮ ਨਹੀਂ ਕਰ ਸਕਦੀ। ਉਹ ਲਿਟਿਲ ਰੌਕ ਸਟਾਰ ਹੈ। ਉਹ ਪੂਰੀ ਤਰ੍ਹਾਂ ਨਾਲ ਉਹ ਸਭ ਕੁਝ ਕਰ ਲੈਂਦੀ ਹੈ ਜੋ ਕੰਮ ਤੁਸੀਂ ਉਸ ਨੂੰ ਦਿੰਦੇ ਹੋ। ਉਹ ਹਰੇਕ ਕੰਮ ਵਧੀਆ ਤਰੀਕੇ ਨਾਲ ਕਰਦੀ ਹੈ।''

PunjabKesari

ਮੈਰੀਲੈਂਡ ਦੇ ਫ੍ਰੈਡਰਿਕ ਦੇ ਸੈਂਟ ਜੌਨਸ ਰੀਜ਼ਨਲ ਕੈਥੋਲਿਕ ਸਕੂਲ ਵਿਚ ਤੀਜੀ ਜਮਾਤ ਦੀ ਵਿਦਿਆਰਥਣ ਸਾਰਾ ਨੂੰ ਆਪਣੀ ਬਿਹਤਰੀਨ ਲਿਖਾਈ ਲਈ ਸਾਲ 2019 ਦਾ 'ਨਿਕੋਲਸ ਮੈਕਸਿਮ ਪੁਰਸਕਾਰ' ਮਿਲਿਆ ਹੈ। ਇਹ ਪੁਰਸਕਾਰ ਖਾਸ ਲੋੜਾਂ ਵਾਲੇ ਦੋ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਵਿਚ ਇਕ ਪ੍ਰਿੰਟ ਲਿਖਣ ਲਈ ਦੂਜਾ ਸਕਰਿਪਟ ਲਈ।

ਨੇ ਕਦੇ ਵੀ ਪ੍ਰੋਸਥੇਟਿਕ ਨਹੀਂ ਪਹਿਨਿਆ ਹੈ। ਉਸ ਦੀ ਮਾਂ ਕੈਥਰੀਨ ਹਿੰਸਲੇ ਨੇ ਕਿਹਾ ਕਿ ਜਦੋਂ ਉਸ ਨੂੰ ਕੁਝ ਕੰਮਾਂ ਲਈ ਮਦਦ ਜਾਂ ਇਕ ਉਪਕਰਣ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਜਿਹੜੇ ਉਸ ਦੇ ਕੰਮ ਨੂੰ ਸੌਖਾ ਕਰ ਸਕਦੇ ਹਨ (ਜਿਵੇਂ ਕੈਂਚੀ  ਨਾਲ ਕਾਗਜ਼ ਕੱਟਣਾ) ਤਾਂ ਉਹ ਨਾਂਹ ਕਰ ਦਿੰਦੀ ਹੈ। ਹਿੰਸਲੇ ਨੇ ਕਿਹਾ ਕਿ ਉਹ ਆਪਣਾ ਕੰਮ ਖੁਦ ਕਰਨਾ ਪਸੰਦ ਕਰਦੀ ਹੈ। ਆਪਣਾ ਕੰਮ ਕਰਨ ਲਈ ਤਰੀਕਾ ਵੀ ਉਹ ਖੁਦ ਲੱਭ ਲੈਂਦੀ ਹੈ। ਉਹ ਸਿਰਫ ਇਹ ਜਾਣਦੀ ਹੈ ਉਹ ਹਰੇਕ ਕੰਮ ਕਰ ਸਕਦੀ ਹੈ। ਉਹ ਸੁੰਦਰ ਅਤੇ ਮਜ਼ਬੂਤ ਹੈ। ਉਹ ਜਿਵੇਂ ਦੀ ਵੀ ਹੈ ਉਸੇ ਤਰੀਕੇ ਨਾਲ ਤਾਕਤਵਰ ਹੈ। 

PunjabKesari

ਲਿਖਣ ਲਈ ਸਾਰਾ ਆਪਣੀ ਪੈੱਨਸਿਲ ਨੂੰ ਆਪਣੀਆਂ ਦੋਹਾਂ ਬਾਹਵਾਂ ਵਿਚਕਾਰ ਫੜ ਕੇ ਰੱਖਦੀ ਹੈ। ਉਹ ਅੱਖਰਾਂ ਦੇ ਆਕਾਰ, ਹਰੇਕ ਬਿੰਦੂ ਅਤੇ ਕਰਵ 'ਤੇ ਧਿਆਨ ਕੇਂਦਰਿਤ ਕਰਦੀ ਹੈ। ਸਾਰਾ ਕਹਿੰਦੀ ਹੈ ਕਿ ਕਰਸਿਵ ਵਿਚ ਲਿਖਣਾ ਕਿਸੇ ਕਲਾਕ੍ਰਿਤੀ ਨੂੰ ਬਣਾਉਣ ਜਿਹਾ ਲੱਗਦਾ ਹੈ।


Vandana

Content Editor

Related News