ਲੱਦਾਖ ''ਚ ਨੈਸ਼ਨਲ ਕਾਨਫਰੰਸ ''ਚ ਝਟਕਾ, ਕਾਰਗਿਲ ਇਕਾਈ ਨੇ ਉਮੀਦਵਾਰ ਦੇ ਚੋਣ ਨੂੰ ਲੈ ਕੇ ਦਿੱਤਾ ਅਸਤੀਫ਼ਾ

Monday, May 06, 2024 - 06:03 PM (IST)

ਲੱਦਾਖ ''ਚ ਨੈਸ਼ਨਲ ਕਾਨਫਰੰਸ ''ਚ ਝਟਕਾ, ਕਾਰਗਿਲ ਇਕਾਈ ਨੇ ਉਮੀਦਵਾਰ ਦੇ ਚੋਣ ਨੂੰ ਲੈ ਕੇ ਦਿੱਤਾ ਅਸਤੀਫ਼ਾ

ਕਾਰਗਿਲ (ਭਾਸ਼ਾ)- ਨੈਸ਼ਨਲ ਕਾਨਫਰੰਸ (ਨੇਕਾਂ) ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ 'ਚ ਸੋਮਵਾਰ ਨੂੰ ਵੱਡਾ ਝਟਕਾ ਲੱਗਾ, ਜਦੋਂ ਉਸ ਦੀ ਪੂਰੀ ਕਾਰਗਿਲ ਇਕਾਈ ਨੇ ਲੋਕ ਸਭਾ ਚੋਣਾਂ ਲਈ ਉਮੀਦਵਾਰ ਦੀ ਚੋਣ ਨੂੰ ਲੈ ਕੇ ਸਮੂਹਿਕ ਅਸਤੀਫ਼ੇ ਦਾ ਐਲਾਨ ਕੀਤਾ। ਲੱਦਾਖ ਦੇ ਐਡੀਸ਼ਨਲ ਜਨਰਲ ਸਕੱਤਰ ਕਮਰ ਅਲੀ ਅਖੂਨ ਨੇ ਇਕ ਚਿੱਠੀ 'ਚ ਪਾਰਟੀ ਪ੍ਰਧਾਨ ਫਾਰੂਕ ਅਬਦੁੱਲਾ ਨੂੰ ਇਕਾਈ ਦੇ ਫ਼ੈਸਲੇ ਤੋਂ ਜਾਣੂ ਕਰਵਾਇਆ।

ਅਖੂਨ ਨੇ ਕਿਹਾ ਕਿ ਪਾਰਟੀ ਹਾਈ ਕਮਾਨ ਉਨ੍ਹਾਂ 'ਤੇ ਲੱਦਾਖ ਤੋਂ ਕਾਂਗਰਸ ਦੇ ਉਮੀਦਵਾਰ ਨੂੰ ਸਮਰਥਨ ਦੇਣ ਲਈ ਦਬਾਅ ਪਾ ਰਿਹਾ ਸੀ ਪਰ ਇਹ ਕਾਰਗਿਲ ਡੈਮੋਕ੍ਰੇਟਿਕ ਅਲਾਇੰਸ (ਕੇ.ਡੀ.ਏ.) ਵਲੋਂ ਲਿਆਂਦੇ ਗਏ ਫ਼ੈਸਲੇ ਖ਼ਿਲਾਫ਼ ਹੈ, ਜਿਸ ਨੇ ਹਾਜ਼ੀ ਹਨੀਫਾ ਜਾਨ ਨੂੰ ਆਪਣਾ ਉਮੀਦਵਾਰ ਬਣਾਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News