ਚੀਨ ਵਿਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਲਾਗੂ ਹੋਇਆ ''ਮਾਰਸ਼ਲ ਲਾਅ''

05/11/2020 11:05:09 AM

ਪੇਈਚਿੰਗ- ਚੀਨ ਨੇ ਉੱਤਰੀ ਕੋਰੀਆ ਦੀ ਸਰਹੱਦ ਨਾਲ ਲੱਗਦੇ ਆਪਣੇ ਇਕ ਸ਼ਹਿਰ ਵਿਚ ਐਤਵਾਰ ਨੂੰ 11 ਲੋਕਾਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਜਾਣ ਦੇ ਬਾਅਦ ਮਾਰਸ਼ਲ ਲਾਅ ਲਾਗੂ ਕਰ ਦਿੱਤਾ ਗਿਆ। ਸ਼ਹਿਰ ਵਿਚ ਵਾਇਰਸ ਦੇ ਮੁੜ ਫੈਲਣ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਹੈ। ਸਰਕਾਰੀ ਗਲੋਬਲ ਟਾਈਮਜ਼ ਨੇ ਖਬਰ ਦਿੱਤੀ ਹੈ ਕਿ ਲਾਂਡਰੀਵੁਮਨ ਦੇ ਸੰਪਰਕ ਵਿਚ ਆਉਣ ਦੇ ਬਾਅਦ ਇਹ ਲੋਕ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੋਏ। 
ਸੱਤਾਧਾਰੀ ਕਮਿਊਨਿਸਟ ਪਾਰਟੀ ਆਫ ਚਾਈਨਾ ਦੇ ਜਿਲਿਨ ਸੂਬਾ ਕਮੇਟੀ ਦੇ ਸਕੱਤਰ ਬਾਈਨ ਚਾਉਲੂ ਨੇ ਕਿਹਾ ਕਿ ਸ਼ੁਲਾਨ ਸ਼ਹਿਰ ਵਿਚ ਸਭ ਤੋਂ ਵੱਧ ਖਤਰੇ ਦੇ ਪੱਧਰ ਦੀ ਸਾਵਧਾਨੀ ਦੀ ਜ਼ਰੂਰਤ ਮੁਤਾਬਕ ਮਾਰਸ਼ਲ ਲਾਅ ਲਗਾਉਣਾ ਚਾਹੀਦਾ ਹੈ। ਬਾਈਨ ਨੇ ਕਿਹਾ ਕਿ ਸ਼ੁਲਾਨ ਵਿਚ ਕਲਸਟਰ ਵਾਇਰਸ ਨਾਲ ਲੋਕਾਂ ਦੀ ਜ਼ਿੰਦਗੀ ਨੂੰ ਕਾਫੀ ਖਤਰਾ ਹੋ ਸਕਦਾ ਹੈ। 

ਸ਼ੁਲਾਨ ਵਿਚ ਸ਼ਨੀਵਾਰ ਤੋਂ ਸਥਾਨਕ ਖੇਤਰਾਂ ਅਤੇ ਪਿੰਡਾਂ ਵਿਚ ਲਾਕਡਾਊਨ ਜਾਰੀ ਹੈ। ਚੀਨ ਵਿਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ 14 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਇਕ ਵੂਹਾਨ ਵਿਚੋਂ ਹੈ। ਇਸ ਦੇ ਬਾਅਦ ਦੇਸ਼ ਵਿਚ ਇਸ ਵਾਇਰਸ ਦੇ ਇਨਫੈਕਟਡ ਲੋਕਾਂ ਦੀ ਗਿਣਤੀ ਵਧ ਕੇ 82,901 ਹੋ ਗਈ ਹੈ, ਜਿਨ੍ਹਾਂ ਵਿਚੋਂ 4,630 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਦੇ ਰਾਸ਼ਟਰੀ ਸਿਹਤ ਵਿਭਾਗ ਨੇ ਐਤਵਾਰ ਨੂੰ ਦੱਸਿਆ ਕਿ ਨਵੇਂ ਮਾਮਲਿਆਂ ਵਿਚ 12 ਲੋਕ ਦੇਸ਼ ਵਿਚ ਹੀ ਇਨਫੈਕਟਡ ਹੋਏ ਹਨ, ਜਿਨ੍ਹਾਂ ਵਿਚੋਂ ਇਕ ਵਿਅਕਤੀ ਹੁਬੇਈ ਸੂਬੇ ਤੋਂ ਇਨਫੈਕਟਡ ਪਾਇਆ ਗਿਆ ਹੈ। 
ਹੁਬੇਈ ਵਿਚ ਪਿਛਲੇ 35 ਦਿਨਾਂ ਤੋਂ ਵਾਇਰਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਸੀ। ਇਹ ਵਾਇਰਸ ਸਭ ਤੋਂ ਪਹਿਲਾਂ ਇਸ ਸੂਬੇ ਵਿਚ ਫੈਲਣਾ ਸ਼ੁਰੂ ਹੋਇਆ ਸੀ। ਐੱਨ. ਐੱਚ. ਸੀ. ਨੇ ਦੱਸਿਆ ਕਿ 14 ਨਵੇਂ ਮਾਮਲੇ ਸ਼ਨੀਵਾਰ ਨੂੰ ਸਾਹਮਣੇ ਆਏ। ਇਸ ਦੇ ਇਲਾਵਾ 20 ਅਜਿਹੇ ਲੋਕ ਵੀ ਇਨਫੈਕਟਡ ਪਾਏ ਗਏ ਹਨ, ਜਿਨ੍ਹਾਂ ਵਿਚ ਵਾਇਰਸ ਦੇ ਲੱਛਣ ਦਿਖਾਈ ਨਹੀਂ ਦੇ ਰਹੇ। ਅਜਿਹੇ ਲੋਕਾਂ ਦੀ ਗਿਣਤੀ ਵੱਧ ਕੇ 794 ਹੋ ਗਈ ਹੈ, ਜਿਨ੍ਹਾਂ ਵਿਚ ਲੱਛਣ ਦਿਖਾਈ ਨਹੀਂ ਦੇ ਰਹੇ। 
 


Lalita Mam

Content Editor

Related News