ਚੀਨ ਦੇ ਸ਼ਿਨਜਿਆਂਗ ''ਚ ਮੱਧਮ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ
Sunday, Apr 07, 2024 - 05:36 PM (IST)
ਬੀਜਿੰਗ (ਵਾਰਤਾ)- ਉੱਤਰੀ-ਪੱਛਮੀ ਚੀਨ ਵਿਚ ਸ਼ਿਨਜਿਆਂਗ ਉਈਗੁਰ ਆਟੋਨੋਮਸ ਖੇਤਰ ਦੀ ਬਾਈਚੇਂਗ ਕਾਉਂਟੀ ਵਿਚ ਐਤਵਾਰ ਨੂੰ ਮੱਧਮ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਚਾਈਨਾ ਅਰਥਕੁਏਕ ਨੈੱਟਵਰਕ ਸੈਂਟਰ (ਸੀ.ਈ.ਐੱਨ.ਸੀ.) ਅਨੁਸਾਰ (ਬੀਜਿੰਗ ਸਮੇਂ ਅਨੁਸਾਰ) ਅੱਜ ਸ਼ਾਮ 4:46 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.4 ਮਾਪੀ ਗਈ।
ਇਹ ਵੀ ਪੜ੍ਹੋ : ਇਜ਼ਰਾਈਲ-ਹਮਾਸ ਸੰਘਰਸ਼ ਨੂੰ 'ਮਨੁੱਖੀ ਆਧਾਰ 'ਤੇ ਰੋਕਿਆ' ਜਾਣਾ ਚਾਹੀਦੈ: ਸੁਨਕ
ਸੀ.ਈ.ਐੱਨ.ਸੀ. ਵੱਲੋਂ ਜਾਰੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭੂਚਾਲ ਦਾ ਕੇਂਦਰ 41.94 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 82.14 ਡਿਗਰੀ ਪੂਰਬੀ ਦੇਸ਼ਾਂਤਰ 'ਤੇ ਜ਼ਮੀਨ ਤੋਂ 17 ਕਿਲੋਮੀਟਰ ਦੀ ਡੂੰਘਾਈ ਵਿੱਚ ਸਥਿਤ ਸੀ। ਭੂਚਾਲ ਕਾਰਨ ਜਾਨ-ਮਾਲ ਦੇ ਨੁਕਸਾਨ ਦੀ ਫਿਲਹਾਲ ਕੋਈ ਰਿਪੋਰਟ ਨਹੀਂ ਹੈ।
ਇਹ ਵੀ ਪੜ੍ਹੋ: ਕੱਲ੍ਹ ਲੱਗਣ ਜਾ ਰਿਹੈ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਅਮਰੀਕਾ-ਕੈਨੇਡਾ ਦੇ ਲੋਕਾਂ 'ਚ ਉਤਸ਼ਾਹ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8