ਅਮਰੀਕਾ ਜਾਣ ਦੇ ਚਾਹਵਾਨਾਂ ਲਈ ਵੱਡੀ ਖਬਰ, ਵੀਜ਼ਾ ਫੀਸ ''ਚ ਹੋਇਆ 3 ਗੁਣਾ ਵਾਧਾ, ਨਵੀਆਂ ਦਰਾਂ ਹੋਈਆਂ ਲਾਗੂ

04/01/2024 4:37:24 AM

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਜਾਣ ਦੇ ਚਾਹਵਾਨ ਅਤੇ ਵੀਜ਼ਾ ਲੈਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। 1 ਅਪ੍ਰੈਲ ਤੋਂ ਅਮਰੀਕਾ ਦੇ ਗੈਰ-ਪ੍ਰਵਾਸੀ ਵੀਜ਼ਾ ਲਈ ਵਸੂਲੀ ਜਾਣ ਵਾਲੀ ਫੀਸ 'ਚ ਭਾਰੀ ਵਾਧਾ ਹੋਣ ਜਾ ਰਿਹਾ ਹੈ। ਵੀਜ਼ਾ ਫੀਸ 'ਚ ਲਗਭਗ ਤਿੰਨ ਗੁਣਾ ਵਾਧਾ ਦੇਖਿਆ ਜਾਵੇਗਾ। ਇਹ ਵਾਧਾ H-1B, L-1 ਅਤੇ EB-5 ਵੀਜ਼ਾ 'ਤੇ ਲਾਗੂ ਹੁੰਦਾ ਹੈ।

ਇਹ ਫੀਸ ਵਾਧਾ ਕਰੀਬ ਅੱਠ ਸਾਲਾਂ ਬਾਅਦ ਹੋ ਰਿਹਾ ਹੈ। ਇਸ ਤੋਂ ਪਹਿਲਾਂ 2016 ਵਿੱਚ ਫੀਸਾਂ ਵਿੱਚ ਵਾਧਾ ਕੀਤਾ ਗਿਆ ਸੀ। ਯੂਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.ਆਈ.ਐੱਸ.) ਨੇ ਪਹਿਲਾਂ ਹੀ ਜਾਰੀ ਨੋਟੀਫਿਕੇਸ਼ਨ 'ਚ ਕਿਹਾ ਹੈ ਕਿ ਵੀਜ਼ਾ 'ਚ ਵਾਧੇ ਤੋਂ ਬਾਅਦ ਨਵੇਂ ਚਾਰਜ 1 ਅਪ੍ਰੈਲ ਤੋਂ ਲਾਗੂ ਹੋਣਗੇ।

ਇਹ ਵੀ ਪੜ੍ਹੋ- SSF ਬਣੀ ਫਰਿਸ਼ਤਾ, ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰ ਰਹੀ ਔਰਤ ਦੀ ਬਚਾਈ ਜਾਨ

ਨਵੇਂ H1B ਵੀਜ਼ਾ ਲਈ ਅਰਜ਼ੀ ਦੇਣ ਲਈ ਇੱਕ ਫਾਰਮ I-129 ਹੈ, ਜਿਸ ਦੀ ਫੀਸ $460 ਤੋਂ ਵਧ ਕੇ $780 ਹੋ ਜਾਵੇਗੀ। ਭਾਰਤੀ ਮੁਦਰਾ ਵਿੱਚ, ਇਹ 38,000 ਰੁਪਏ ਤੋਂ ਵੱਧ ਕੇ 64,000 ਰੁਪਏ ਹੋ ਜਾਵੇਗਾ। ਇਸ ਤੋਂ ਇਲਾਵਾ H1B ਰਜਿਸਟ੍ਰੇਸ਼ਨ ਫੀਸ $10 (829 ਰੁਪਏ) ਤੋਂ ਵਧ ਕੇ $215 (ਲਗਭਗ 17,000 ਰੁਪਏ) ਹੋ ਜਾਵੇਗੀ। 

ਇਸ ਤੋਂ ਬਾਅਦ ਐੱਲ-1 ਵੀਜ਼ਾ ਫੀਸ 1 ਅਪ੍ਰੈਲ ਤੋਂ ਤਿੰਨ ਗੁਣਾ ਵਧ ਜਾਵੇਗੀ ਜੋ ਕਿ ਵਰਤਮਾਨ ਵਿੱਚ 460 ਡਾਲਰ (ਲਗਭਗ 38,000 ਰੁਪਏ) ਹੈ। ਇਸ ਦੇ 1 ਅਪ੍ਰੈਲ ਤੋਂ ਵਧ ਕੇ 1385 ਡਾਲਰ (1,10,000 ਰੁਪਏ) ਹੋਣ ਦੀ ਸੰਭਾਵਨਾ ਹੈ। ਐਲ-1 ਅਮਰੀਕਾ ਵਿਚ ਗੈਰ-ਪ੍ਰਵਾਸੀ ਵੀਜ਼ਾ ਸ਼੍ਰੇਣੀ ਦੇ ਅਧੀਨ ਆਉਂਦਾ ਹੈ। ਇਹ ਕੰਪਨੀ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦੇ ਤਬਾਦਲੇ ਲਈ ਤਿਆਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਸਿੱਖ ਸੰਗਤਾਂ ਲਈ ਖ਼ੁਸ਼ਖ਼ਬਰੀ, ਆਦਮਪੁਰ ਹਵਾਈ ਅੱਡੇ ਤੋਂ ਸ੍ਰੀ ਹਜ਼ੂਰ ਸਾਹਿਬ ਨੰਦੇੜ ਲਈ ਰੋਜ਼ਾਨਾ ਫਲਾਈਟ ਹੋਈ ਸ਼ੁਰੂ

ਨਾਲ ਹੀ EB-5 ਵੀਜ਼ਾ ਫੀਸ ਤਿੰਨ ਗੁਣਾ ਹੋਣ ਦੀ ਉਮੀਦ ਹੈ। ਇਸ ਦੇ ਵਧ ਕੇ 11160 ਡਾਲਰ (ਲਗਭਗ 9 ਲੱਖ ਰੁਪਏ) ਹੋਣ ਦੀ ਉਮੀਦ ਹੈ ਜਦੋਂ ਕਿ ਇਸ ਵੇਲੇ ਇਹ 3675 ਡਾਲਰ (ਲਗਭਗ 3 ਲੱਖ ਰੁਪਏ) ਹੈ। ਈ.ਬੀ.-5 ਵੀਜ਼ਾ ਅਮਰੀਕੀ ਸਰਕਾਰ ਨੇ 1990 ਵਿੱਚ ਸ਼ੁਰੂ ਕੀਤਾ ਸੀ। ਇਸ ਤਹਿਤ ਉੱਚ ਆਮਦਨੀ ਵਾਲੇ ਵਿਦੇਸ਼ੀ ਨਿਵੇਸ਼ਕ ਅਮਰੀਕੀ ਕਾਰੋਬਾਰਾਂ ਵਿੱਚ ਘੱਟੋ-ਘੱਟ 5 ਮਿਲੀਅਨ ਡਾਲਰ ਦਾ ਨਿਵੇਸ਼ ਕਰਕੇ ਆਪਣੇ ਪਰਿਵਾਰਾਂ ਲਈ ਵੀਜ਼ਾ ਪ੍ਰਾਪਤ ਕਰ ਸਕਦੇ ਹਨ। ਇਸ ਤਹਿਤ ਉਸ ਨੂੰ ਕਾਰੋਬਾਰ ਵਿੱਚ ਘੱਟੋ-ਘੱਟ 10 ਅਮਰੀਕੀਆਂ ਨੂੰ ਰੁਜ਼ਗਾਰ ਦੇਣਾ ਲਾਜ਼ਮੀ ਹੁੰਦਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News