ਕਈ ਔਰਤਾਂ ਨੇ ਸਕ੍ਰਿਪਟ ਰਾਈਟਰਜ਼ ਮੈਕਸ ਲੈਂਡਿਸ ''ਤੇ ਲਾਇਆ ਜਬਰ-ਜ਼ਨਾਹ ਦਾ ਦੋਸ਼
Thursday, Jun 20, 2019 - 02:42 AM (IST)

ਲਾਸ ਏਂਜਲਸ – 'ਅਮੇਰੀਕਨ ਅਲਟ੍ਰਾ','ਵਿਕਟਰ ਫ੍ਰੈਂਕੇਨਸਟੀਨ' ਅਤੇ 'ਬ੍ਰਾਈਟ' ਵਰਗੀਆਂ ਹਾਲੀਵੁੱਡ ਫਿਲਮਾਂ ਦੇ ਸਕ੍ਰਿਪਟ ਰਾਈਟਰ ਮੈਕਸ ਲੈਂਡਿਗ ਦੇ 8 ਔਰਤਾਂ ਨੇ ਭਾਵਨਾਤਮਕ ਸ਼ੋਸ਼ਣ ਅਤੇ ਜਬਰ-ਜ਼ਨਾਹ ਦੇ ਦੋਸ਼ ਲਾਏ ਹਨ। ਡਾਇਰੈਕਟਰ ਜਾਨ ਲੈਂਡਿਸ ਦੇ ਬੇਟੇ ਮੈਕਸ 'ਤੇ ਔਰਤਾਂ ਨੇ ਲਗਾਤਾਰ ਦੋਸ਼ ਲਾਏ ਹਨ ਅਤੇ ਉਨ੍ਹਾਂ ਨੇ ਆਪਣੀ ਆਪਬੀਤੀ 'ਡੇਲੀ ਬੀਸਟ' ਨੂੰ ਵਿਸਥਾਰ 'ਚ ਦੱਸੀ ਹੈ।
ਦੱਸ ਦਈਏ ਕਿ ਅਮਰੀਕਾ 'ਚ ਪਿਛਲੇ ਕਈ ਸਾਲਾਂ ਤੋਂ ਜਬਰ-ਜ਼ਨਾਹ ਨੂੰ ਲੈ ਕੇ ਕਾਫੀ ਖਬਰਾਂ ਸਾਹਮਣੇ ਆਈਆਂ ਸਨ। ਜਿਸ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਂ ਤੋਂ ਲੈ ਕੇ ਕਈ ਹਾਲੀਵੁੱਡ ਦੇ ਡਾਇਰੈਕਟਰ ਅਤੇ ਅਦਾਕਾਰ ਇਸ 'ਚ ਸ਼ਾਮਲ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਅਜਿਹੀਆਂ ਘਟਨਾਵਾਂ ਘੱਟਣ ਦੀ ਬਜਾਏ ਵੱਧ ਰਹੀਆਂ ਹਨ।