ਸ਼ਖ਼ਸ ਨੇ ਜਿੱਤਿਆ ਜੈਕਪਾਟ, ਹੁਣ 30 ਸਾਲਾਂ ਤੱਕ ਹਰ ਮਹੀਨੇ ਮਿਲਦੇ ਰਹਿਣਗੇ 10 ਲੱਖ ਰੁਪਏ
Thursday, Aug 10, 2023 - 01:51 PM (IST)
ਇੰਟਰਨੈਸ਼ਨਲ ਡੈਸਕ- ਕਿਸੇ ਨੇ ਸੱਚ ਕਿਹਾ ਹੈ ਰੱਬ ਜਦੋਂ ਦਿੰਦਾ ਹੈ ਤਾਂ ਛੱਪੜ ਫਾੜ ਦੇ ਦਿੰਦਾ ਹੈ। ਅਜਿਹਾ ਹੀ ਕੁਝ ਇਕ ਵਿਅਕਤੀ ਨਾਲ ਹੋਇਆ ਜੋ ਲੋਕਾਂ ਦੇ ਘਰਾਂ 'ਚ ਪਲਾਸਟਰ ਲਗਾ ਕੇ ਆਪਣੀ ਜ਼ਿੰਦਗੀ ਬਤੀਤ ਕਰਦਾ ਸੀ। ਇੱਕ ਦਿਨ ਅਚਾਨਕ ਉਸਦੀ ਕਿਸਮਤ ਨੇ ਅਜਿਹਾ ਮੋੜ ਲਿਆ ਕਿ ਉਸਨੂੰ ਪਲਾਸਟਰ ਦਾ ਕੰਮ ਛੱਡ ਕੋਈ ਹੋਰ ਕੰਮ ਕਰਨ ਦੀ ਵੀ ਲੋੜ ਨਹੀਂ ਰਹੀ।
ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਇਹ ਕਹਾਣੀ ਟ੍ਰੋਬ੍ਰਿਜ, ਵਿਲਟਸ਼ਾਇਰ ਦੇ ਜੌਨ ਸਟੈਂਬਰਿਜ ਦੀ ਹੈ।। ਉਸ ਦੀ ਜ਼ਿੰਦਗੀ ਦੇ 50 ਸਾਲ ਆਮ ਵਿਅਕਤੀ ਵਾਂਗ ਗੁਜਰੇ ਅਤੇ ਉਹ ਲੋਕਾਂ ਦੇ ਘਰਾਂ ਨੂੰ ਪਲਾਸਟਰ ਲਗਾਉਣ ਦਾ ਕੰਮ ਕਰਦਾ ਸੀ। ਉਸ ਕੋਲ ਰਹਿਣ ਲਈ ਘਰ ਵੀ ਨਹੀਂ ਸੀ ਅਤੇ ਉਹ ਇਕ ਵੈਨ ਵਿੱਚ ਹੀ ਰਹਿੰਦਾ ਸੀ। ਇਕ ਦਿਨ ਉਹ ਵੈਨ ਵਿਚ ਬੈਠ ਕੇ ਕੌਫੀ ਪੀ ਰਿਹਾ ਸੀ, ਪਰ ਉਸ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਕੁਝ ਹੀ ਮਿੰਟਾਂ ਵਿਚ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਣ ਵਾਲੀ ਹੈ।
ਬੈਠੇ-ਬੈਠੇ ਲੱਗੀ ਲਾਟਰੀ
ਜੌਨ ਨੇ ਦੱਸਿਆ ਕਿ ਉਹ ਆਪਣਾ ਦਿਨ ਦਾ ਕੰਮ ਖਤਮ ਕਰਕੇ ਵੈਨ ਵਿੱਚ ਬੈਠ ਕੇ ਕੌਫੀ ਪੀ ਰਿਹਾ ਸੀ। ਇਸ ਦੌਰਾਨ ਉਸ ਦੀ ਨਜ਼ਰ ਕਾਰ ਦੇ ਵਿਜ਼ਰ ਦੇ ਪਿੱਛੇ ਰੱਖੀ ਟਿਕਟ 'ਤੇ ਪਈ। ਕਿਉਂਕਿ ਉਹ ਲਾਟਰੀ ਦੁਕਾਨ ਦੇ ਨੇੜੇ ਸੀ ਤਾਂ ਉਸਨੇ ਇਸ ਦੀ ਜਾਂਚ ਕਰਨ ਬਾਰੇ ਸੋਚਿਆ। ਜਦੋਂ ਸਟੋਰ ਅਸਿਸਟੈਂਟ ਨੇ ਇਸ ਨੂੰ ਮਸ਼ੀਨ ਵਿਚ ਪਾਇਆ ਤਾਂ ਇਕ ਅਜੀਬ ਜਿਹੀ ਆਵਾਜ਼ ਆਈ, ਜੋ ਉਸ ਨੇ ਪਹਿਲਾਂ ਨਹੀਂ ਸੁਣੀ ਸੀ। ਫਿਰ ਸਹਾਇਕ ਨੇ ਉਸ ਨੂੰ ਟਿਕਟ ਨੰਬਰ 'ਤੇ ਕਾਲ ਕਰਨ ਲਈ ਕਿਹਾ ਕਿਉਂਕਿ ਇਹ ਜੇਤੂ ਟਿਕਟ ਸੀ। ਉਦੋਂ ਵੀ ਜੌਨ ਨੂੰ ਲੱਗਾ ਕਿ 1-2 ਲੱਖ ਦਾ ਇਨਾਮ ਹੋਵੇਗਾ ਪਰ ਜਦੋਂ ਉਸ ਨੇ ਸੁਣਿਆ ਕਿ ਉਸ ਨੂੰ ਜੈਕਪਾਟ ਜਿੱਤਿਆ ਹੈ ਤਾਂ ਉਸ ਦੀਆਂ ਅੱਖਾਂ 'ਚ ਹੰਝੂ ਆ ਗਏ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆਈ PM ਜਲਦ ਜਾਣਗੇ ਅਮਰੀਕਾ, ਬਾਈਡੇਨ ਕਰਨਗੇ ਮੇਜ਼ਬਾਨੀ
ਨੌਕਰੀ ਛੱਡ ਨਿਕਲਿਆ ਘੁੁੰਮਣ
ਜੌਨ ਨੂੰ ਜੋ ਟਿਕਟ ਮਿਲੀ ਸੀ, ਉਸ ਦੇ ਜ਼ਰੀਏ ਉਸ ਨੂੰ ਅਗਲੇ 30 ਸਾਲਾਂ ਤੱਕ ਹਰ ਮਹੀਨੇ 10 ਲੱਖ ਦੀ ਰਕਮ ਮਿਲੇਗੀ, ਉਹ ਵੀ ਟੈਕਸ ਫ੍ਰੀ। ਉਸ ਨੂੰ ਯਕੀਨ ਨਹੀਂ ਆਇਆ ਕਿ ਹੁਣ ਇਹ ਕੰਮ ਕਰਨ ਦੀ ਹੋਰ ਲੋੜ ਨਹੀਂ ਹੈ, ਜਦੋਂ ਕਿ ਉਸ ਦਾ ਪਰਿਵਾਰ ਵੀ ਖ਼ੁਸ਼ੀ-ਖ਼ੁਸ਼ੀ ਰਹਿ ਸਕੇਗਾ। ਕਿਉਂਕਿ ਜੌਨ ਨੂੰ ਇਹ ਰਕਮ 81 ਸਾਲ ਦੀ ਉਮਰ ਤੱਕ ਹਰ ਮਹੀਨੇ ਮਿਲਣੀ ਹੈ। ਅਜਿਹੇ ਵਿਚ ਉਸ ਨੇ ਨੌਕਰੀ ਛੱਡ ਕੇ ਘੁੰਮਣ ਦਾ ਆਪਣਾ ਸ਼ੌਕ ਪੂਰਾ ਕਰਨਾ ਹੀ ਬਿਹਤਰ ਸਮਝਿਆ। ਉਸਨੇ ਇੱਕ ਵਾਰ ਫਿਰ ਫੋਟੋਗ੍ਰਾਫੀ ਦਾ ਸ਼ੌਕ ਸ਼ੁਰੂ ਕੀਤਾ ਅਤੇ ਆਪਣੇ ਲਈ ਇੱਕ ਲਗਜ਼ਰੀ ਕੈਂਪਰ ਵੈਨ ਵੀ ਖਰੀਦੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8