ਹੈਰਾਨੀਜਨਕ, ਨੌਜਵਾਨ ਨੇ 16 ਸਕਿੰਟਾਂ ਲਈ ਉਤਾਰਿਆ ਸੀ ਮਾਸਕ, ਹੋਇਆ 2 ਲੱਖ ਰੁਪਏ ਜੁਰਮਾਨਾ

02/01/2022 5:36:16 PM

ਲੰਡਨ: ਬ੍ਰਿਟੇਨ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਕੇ ਹਰ ਕੋਈ ਹੈ। ਦਰਅਸਲ ਇੱਥੇ ਇਕ ਨੌਜਵਾਨ ਨੂੰ ਦੁਕਾਨ ਦੇ ਅੰਦਰ ਸਿਰਫ਼ 16 ਸਕਿੰਟਾਂ ਲਈ ਆਪਣਾ ਮਾਸਕ ਉਤਾਰਨ ਲਈ 2,000 ਪੌਂਡ (2 ਲੱਖ ਰੁਪਏ) ਦਾ ਜੁਰਮਾਨਾ ਲਗਾਇਆ ਗਿਆ। ਕ੍ਰਿਸਟੋਫਰ ਓ’ਟੂਲ ਨਾਂ ਦੇ ਨੌਜਵਾਨ ਮੁਤਾਬਕ ਉਸ ਨੇ ਇੰਗਲੈਂਡ ਦੇ ਪ੍ਰੈਸਕੋਟ ਵਿਚ ਬੀ ਐਂਡ ਐਮ ਸਟੋਰ ਵਿਖੇ ਖਰੀਦਦਾਰੀ ਕਰਦੇ ਹੋਏ ਮਾਸਕ ਪਾਇਆ ਹੋਇਆ ਸੀ ਪਰ ਉਹ ਕੁਝ ਚੰਗਾ ਮਹਿਸੂਸ ਨਹੀਂ ਕਰ ਰਿਹਾ ਸੀ, ਜਿਸ ਕਰਕੇ ਕੁਝ ਸਕਿੰਟਾਂ ਲਈ ਆਪਣੇ ਚਿਹਰੇ ਤੋਂ ਮਾਸਕ ਹਟਾ ਦਿੱਤਾ। ਇਸ ਦੌਰਾਨ ਸਟੋਰ ਵਿਚ ਮੌਜੂਦ ਇਕ ਪੁਲਸ ਅਧਿਕਾਰੀ ਉਸ ਕੋਲ ਆਇਆ ਅਤੇ ਮਾਸਕ ਨਾ ਪਾਉਣ ਵਾਲਿਆਂ ਵਿਚ ਉਸ ਦਾ ਨਾਮ ਲਿਖ ਲਿਆ।

ਇਹ ਵੀ ਪੜ੍ਹੋ: ਪਾਕਿਸਤਾਨੀ ਅਦਾਲਤ ਨੇ ਨਵਾਜ ਸ਼ਰੀਫ ਨੂੰ ਐਲਾਨਿਆ ‘ਭਗੌੜਾ’, ਦਿੱਗਜ ਮੀਡੀਆ ਕਾਰੋਬਾਰੀ ਬਰੀ

ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਉਂਝ ਫਰਵਰੀ 2021 ਦੀ ਹੈ, ਜਦੋਂ ਯੂ.ਕੇ. ਵਿਚ ਸਾਰੀਆਂ ਜਨਤਕ ਥਾਵਾਂ ’ਤੇ ਫੇਸ ਮਾਸਕ ਦੀ ਵਰਤੋਂ ਲਾਜ਼ਮੀ ਸੀ। ਕ੍ਰਿਸਟੋਫਰ ਨੇ ਇਕ ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਕਿਹਾ ਕਿ ਉਸ ਨੂੰ ਮਾਸਕ ਪਾਉਣ ਦੇ ਨਿਯਮ ਨਾਲ ਕੋਈ ਸਮੱਸਿਆ ਨਹੀਂ ਸੀ ਪਰ ਉਸ ਨੇ ਮਾਸਕ ਨੂੰ ਥੋੜ੍ਹੇ ਸਮੇਂ ਲਈ ਹਟਾਇਆ ਸੀ, ਕਿਉਂਕਿ ਉਹ ਠੀਕ ਮਹਿਸੂਸ ਨਹੀਂ ਕਰ ਰਿਹਾ ਸੀ। ਕੁਝ ਦਿਨਾਂ ਬਾਅਦ ਜਦੋਂ ਕ੍ਰਿਸਟੋਫਰ ਨੂੰ ਏ.ਸੀ.ਆਰ.ਓ. ਅਪਰਾਧਿਕ ਰਿਕਾਰਡ ਦਫ਼ਤਰ ਤੋਂ ਇਕ ਚਿੱਠੀ ਮਿਲੀ ਤਾਂ ਉਹ ਹੈਰਾਨ ਰਹਿ ਗਿਆ। ਕਿਉਂਕਿ ਉਸ ਨੂੰ 100 ਪੌਂਡ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਸੀ ਪਰ ਉਸ ਨੇ ਅਧਿਕਾਰੀਆਂ ਨੂੰ ਇਕ ਈ-ਮੇਲ ’ਤੇ ਸਪੱਸ਼ਟੀਕਰਨ ਦੇ ਕੇ ਜੁਰਮਾਨਾ ਅਦਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੂੰ ਇਕ ਹੋਰ ਚਿੱਠੀ ਮਿਲੀ, ਜਿਸ ਵਿਚ ਜੁਰਮਾਨਾ 2,000 ਪੌਂਡ ਤੱਕ ਵਧਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਅਮਰੀਕੀ ਸੰਸਦ ਨੇ ਕੋਵਿਡ-19 ਸੰਕਟ ਨਾਲ ਨਜਿੱਠਣ ਦੇ ਵਿਸ਼ਵਵਿਆਪੀ ਯਤਨਾਂ ਲਈ ਭਾਰਤ ਦੀ ਕੀਤੀ ਸ਼ਲਾਘਾ

ਕ੍ਰਿਸਟੋਫਰ ਮੁਤਾਬਕ ਉਸ ਨੇ ਅਧਿਕਾਰੀਆਂ ਨੂੰ ਇਹ ਸਮਝਾਉਂਦੇ ਹੋਏ ਈ-ਮੇਲ ਕੀਤੀ ਕਿ ਉਹ 16 ਸਕਿੰਟਾਂ ਲਈ ਆਪਣਾ ਮਾਸਕ ਉਤਾਰਨ ਲਈ ਜੁਰਮਾਨਾ ਨਹੀਂ ਭਰੇਗਾ। ਫਿਰ ਮਹੀਨਿਆਂ ਤੱਕ ਇਸ ਬਾਰੇ ਵਿਚ ਕੋਈ ਸੂਚਨਾ ਨਹੀਂ ਮਿਲੀ ਪਰ ਜਦੋਂ ਦਸੰਬਰ ਵਿਚ ਉਸ ਨੂੰ ਜੁਰਮਾਨੇ ਦੀ ਇਕ ਹੋਰ ਚਿੱਠੀ ਮਿਲੀ ਤਾਂ ਉਹ ਹੈਰਾਨ ਰਹਿ ਗਿਆ। ਉਸ ਵਿਚ ਕਿਹਾ ਗਿਆ ਸੀ ਕਿ ਉਸ ’ਤੇ 2000 ਪੌਂਡ ਦਾ ਬਕਾਇਆ ਹੈ। ਇਹ ਜੁਰਮਾਨਾ ਇੰਨਾ ਜ਼ਿਆਦਾ ਸੀ ਕਿ ਇੰਨੀ ਤਾਂ ਉਸ ਦੀ ਪੂਰੀ ਤਨਖ਼ਾਹ ਵੀ ਨਹੀਂ ਹੈ। ਕ੍ਰਿਸਟੋਫਰ ਮੁਤਾਬਕ ਉਸ ਦੀ ਜਾਣਕਾਰੀ ਵਿਚ ਆਏ ਬਿਨਾਂ ਇਹ ਮਾਮਲਾ ਹੁਣ ਅਦਾਲਤ ਵਿਚ ਪਹੁੰਚ ਗਿਆ ਹੈ ਅਤੇ ਉਹ ਵੀ ਹੁਣ ਜਲਦ ਹੀ ਅਦਾਲਤ ਵਿਚ ਪੇਸ਼ ਹੋਵੇਗਾ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News