ਮਲੇਸ਼ੀਆ ਨੇ ਲਾਪਤਾ ਜਹਾਜ਼ MH370 ਦੀ ਭਾਲ ਲਈ ਦਿੱਤੀ ਮਨਜ਼ੂਰੀ

01/06/2018 3:18:31 PM

ਕੁਆਲਾਲੰਪੁਰ(ਬਿਊਰੋ)— ਮਲੇਸ਼ਿਆਈ ਸਰਕਾਰ ਨੇ ਹਾਦਸਾਗ੍ਰਸਤ ਹੋਏ ਮਲੇਸ਼ੀਆ ਏਅਰਲਾਈਨਜ਼ ਦੇ ਜਹਾਜ਼ ਫਲਾਈਟ ਐਮ. ਐਚ 370 ਦੇ ਮਲਬੇ ਦੀ ਨਵੇਂ ਸਿਰੇ ਤੋਂ ਹਿੰਦ ਮਹਾਸਾਗਰ ਵਿਚ ਭਾਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਆਵਾਜਾਈ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ। ਅਮਰੀਕਾ ਸਥਿਤ ਇਕ ਕੰਪਨੀ ਨੇ ਇਸ ਹਫਤੇ ਦੀ ਸ਼ੁਰੂਆਤ ਵਿਚ ਦੱਖਣੀ ਹਿੰਦ ਮਹਾਸਾਗਰ ਵਿਚ ਜਹਾਜ਼ ਦੇ ਮਲਬੇ ਦੀ ਭਾਲ ਕਰਨ ਲਈ ਇਕ ਜਹਾਜ਼ ਭੇਜਿਆ ਸੀ।
ਜ਼ਿਕਰਯੋਗ ਹੈ ਕਿ ਸਾਢੇ 3 ਸਾਲ ਪਹਿਲਾਂ ਕੁਆਲਾਲੰਪੁਰ ਤੋਂ ਬੀਜਿੰਗ ਜਾ ਰਿਹਾ ਬੋਇੰਗ 777 ਜਹਾਜ਼ 227 ਯਾਤਰੀਆਂ ਅਤੇ 12 ਕਰੂ ਮੈਂਬਰਾਂ ਨਾਲ ਲਾਪਤਾ ਹੋ ਗਿਆ ਸੀ। ਮਲੇਸ਼ੀਆ, ਚੀਨ ਅਤੇ ਆਸਟ੍ਰੇਲੀਆ ਦੀਆਂ ਸਰਕਾਰਾਂ ਨੇ ਜਹਾਜ਼ ਦੇ ਲਾਪਤਾ ਹੋਣ ਦੇ ਰਹੱਸ ਨੂੰ ਹੱਲ ਕੀਤੇ ਬਿਨਾਂ ਪਿਛਲੇ ਸਾਲ 17 ਜਨਵਰੀ ਨੂੰ 1,046 ਦਿਨ ਤੱਕ ਚੱਲਿਆ ਅਭਿਆਨ ਬੰਦ ਕਰ ਦਿੱਤਾ ਸੀ। ਮਲੇਸ਼ੀਆ ਦੇ ਆਵਾਜਾਈ ਮੰਤਰੀ ਲਿਅੋਓ ਤਿਓਂਗ ਲੇਈ ਨੇ ਕਿਹਾ, 'ਓਸਿਆਨ ਇਨਫਿਨਿਟੀ ਦੀ ਪੇਸ਼ਕਸ਼ ਇਸ ਗੱਲ 'ਤੇ ਆਧਾਰਿਤ ਹੈ ਕਿ ਕੋਈ ਮਲਬਾ ਨਹੀਂ ਮਿਲਿਆ ਤਾਂ ਕੋਈ ਪੈਸਾ ਨਹੀਂ ਲਿਆ ਜਾਵੇਗਾ।' ਉਨ੍ਹਾਂ ਕਿਹਾ ਕਿ ਇਸ ਦਾ ਮਤਲਵ ਹੈ ਕਿ ਭੁਗਤਾਨ ਉਦੋਂ ਕੀਤਾ ਜਾਵੇਗਾ ਜਦੋਂ ਕੰਪਨੀ ਨੂੰ ਮਲਬਾ ਮਿਲੇਗਾ।


Related News