ਘੱਟ ਫਾਈਬਰ ਤੇ ਜ਼ਿਆਦਾ ਫੈਟ ਵਾਲਾ ਭੋਜਨ ਕਰਨ ਨਾਲ ਸੈਪਸਿਸ ਦਾ ਗੰਭੀਰ ਖਤਰਾ
Wednesday, Feb 13, 2019 - 08:41 AM (IST)
ਨਿਊਯਾਰਕ- ਖੋਜਕਾਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਪੱਛਮੀ ਸ਼ੈਲੀ ਦਾ ਖਾਣਾ ਯਾਨੀ ਘੱਟ ਫਾਈਬਰ ਅਤੇ ਜ਼ਿਆਦਾ ਫੈਟ ਵਾਲਾ ਭੋਜਨ ਕਰਨ ਨਾਲ ਸੈਪਸਿਸ ਨਾਮੀ ਬੀਮਾਰੀ ਦੇ ਵਧਣ ਦਾ ਗੰਭੀਰ ਖਤਰਾ ਹੈ। ਸੈਪਸਿਸ ਜਾਂ ਬਲੱਡ ਪਲਾਈਜਨਿੰਗ ਖੂਨ ’ਚ ਬੈਕਟੀਰੀਆ ਦੇ ਇਨਫੈਕਸ਼ਨ ਨਾਲ ਫੈਲਣ ਵਾਲੀ ਬੀਮਾਰੀ ਹੈ। ਸੈਪਸਿਸ ਦਾ ਸ਼ੁਰੁੂਆਤੀ ਅਵਸਥਾ ’ਚ ਇਲਾਜ ਕਰਵਾਉਣਾ ਜ਼ਰੂਰੀ ਹੁੰਦਾ ਹੈ ਨਹੀਂ ਤਾਂ ਇਹ ਖਤਰਨਾਕ ਬਣ ਸਕਦੀ ਹੈ।

ਜਰਨਲ ਪ੍ਰੋਸੀਡਿੰਗਸ ਆਫ ਦਿ ਨੈਸ਼ਨਲ ਅਕਾਦਮੀ ਆਫ ਸਾਇੰਸਿਜ਼ ਰਸਾਲੇ ’ਚ ਛਪੇ ਅਧਿਐਨ ’ਚ ਪਾਇਆ ਗਿਆ ਕਿ ਜਿਨ੍ਹਾਂ ਚੂਹਿਆਂ ਨੂੰ ਪੱਛਮੀ ਸ਼ੈਲੀ ਦਾ ਖਾਣਾ ਖਿਲਾਇਆ ਗਿਆ ਸੀ, ਉਨ੍ਹਾਂ ਵਿਚ ਆਮ ਖੁਰਾਕ ਖਿਲਾਏ ਜਾਣ ਵਾਲੇ ਚੂਹਿਆਂ ਦੇ ਮੁਕਾਬਲੇ ਪੁਰਾਣੀ ਸੋਜਿਸ਼ ਤੇ ਸੈਪਸਿਸ ਦੀ ਗੰਭੀਰਤਾ ਅਤੇ ਮੌਤ ਦਰ ’ਚ ਵਾਧਾ ਦੇਖਿਆ ਗਿਆ। ਸੈਪਸਿਸ ਨਾਲ ਸਰੀਰ ਦੇ ਅੰਗਾਂ ਦੇ ਨੁਕਸਾਨੇ ਜਾਣ ਦੀ ਸੰਭਾਵਨਾ ਹੁੰਦੀ ਹੈ।
