ਗੁਰਦਾਸਪੁਰ ''ਚ ਚਾਈਨਾ ਡੋਰ ਦਾ ਕਹਿਰ, ਨੌਜਵਾਨ ਦੇ ਮੂੰਹ ''ਤੇ ਫੀਰੀ, ਹੋਇਆ ਗੰਭੀਰ ਫੱਟੜ
Sunday, Jan 11, 2026 - 03:45 PM (IST)
ਗੁਰਦਾਸਪੁਰ (ਹਰਮਨ, ਵਿਨੋਦ)- ਗੁਰਦਾਸਪੁਰ 'ਚ ਲੋੜੀ ਦੇ ਤਿਉਹਾਰ ਮੌਕੇ ਚਾਈਨਾ ਡੋਰ ਦੀ ਵਰਤੋਂ ਇੱਕ ਵਾਰ ਫਿਰ ਨੁਕਸਾਨਦੇਹ ਸਾਬਤ ਹੋਈ ਹੈ। ਤਿਉਹਾਰਾਂ ਦੌਰਾਨ ਪਤੰਗਬਾਜ਼ੀ ਕਰਦੇ ਸਮੇਂ ਚਾਈਨਾ ਡੋਰ ਦੀ ਅੰਨ੍ਹੇਵਾਹ ਵਰਤੋਂ ਕਾਰਨ ਨਾ ਸਿਰਫ਼ ਪਸ਼ੂ-ਪੰਛੀਆਂ ਹੀ ਨਹੀਂ ਸਗੋਂ ਇਨਸਾਨੀ ਜ਼ਿੰਦਗੀ ਵੀ ਖਤਰੇ ਵਿੱਚ ਪੈ ਰਹੀ ਹੈ। ਚਾਈਨਾ ਡੋਰ ਫਿਰਨ ਕਾਰਣ ਕਈ ਲੋਕ ਪਹਿਲਾਂ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਚੁੱਕੇ ਹਨ।
ਇਹ ਵੀ ਪੜ੍ਹੋ- ਤਰਨਤਾਰਨ 'ਚ ਸੁੱਤੇ ਪਏ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ, ਪਿੰਡ 'ਚ ਪਸਰਿਆ ਸੋਗ
ਤਾਜ਼ਾ ਮਾਮਲੇ ਵਿੱਚ ਗੁਰਦਾਸਪੁਰ ਦੇ ਪਿੰਡ ਪੰਧੇਰ ਦਾ ਰਹਿਣ ਵਾਲਾ ਨੌਜਵਾਨ ਜਤਿੰਦਰ ਸਿੰਘ ਚਾਈਨਾ ਡੋਰ ਫਿਰਨ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਚਾਈਨਾ ਡੋਰ ਨੇ ਉਸਦੇ ਨੱਕ, ਆਈਬਰੋ ਅਤੇ ਮੱਥੇ ਨੂੰ ਬੁਰੀ ਤਰ੍ਹਾਂ ਵੱਡ ਦਿੱਤਾ, ਜਿਸ ਕਾਰਨ ਉਸਦੇ ਲਗਭਗ 35 ਟਾਂਕੇ ਲੱਗੇ ਹਨ। ਜਾਣਕਾਰੀ ਅਨੁਸਾਰ ਨੌਜਵਾਨ ਦੇ ਸਿਰ ਉੱਤੇ ਪੱਗ ਹੋਣ ਕਾਰਨ ਵੱਡਾ ਹਾਦਸਾ ਟਲ ਗਿਆ, ਨਹੀਂ ਤਾਂ ਜਾਨ ਨੂੰ ਵੀ ਖਤਰਾ ਪੈ ਸਕਦਾ ਸੀ। ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਭਾਰੀ ਰੋਸ ਹੈ। ਆਮ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚਾਈਨਾ ਡੋਰ ਉੱਤੇ ਮੁਕੰਮਲ ਪਾਬੰਦੀ ਲਗਾਈ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ- ਠੰਡ ਨੇ ਤੋੜੇ ਰਿਕਾਰਡ: ਕੱਲ੍ਹ ਦਾ ਦਿਨ ਰਿਹਾ ਸਭ ਤੋਂ ਠੰਡਾ, ਅਗਲੇ 48 ਘੰਟਿਆਂ ਲਈ ‘ਰੈੱਡ ਅਲਰਟ’
ਉੱਥੇ ਹੀ ਕਈ ਦੁਕਾਨਦਾਰਾਂ ਨੇ ਦੱਸਿਆ ਕਿ ਉਹ ਚਾਈਨਾ ਡੋਰ ਦੀ ਵਿਕਰੀ ਪੂਰੀ ਤਰ੍ਹਾਂ ਬੰਦ ਕਰ ਚੁੱਕੇ ਹਨ ਅਤੇ ਜੇਕਰ ਕੋਈ ਇਸਦੀ ਮੰਗ ਕਰਨ ਆਉਂਦਾ ਹੈ ਤਾਂ ਸਾਫ ਇਨਕਾਰ ਕਰ ਦਿੱਤਾ ਜਾਂਦਾ ਹੈ। ਲੋਕਾਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਤੋਂ ਰੋਕਣ ਅਤੇ ਸੁਰੱਖਿਅਤ ਪਤੰਗਬਾਜ਼ੀ ਲਈ ਉਤਸ਼ਾਹਿਤ ਕਰਨ।
ਇਹ ਵੀ ਪੜ੍ਹੋ- ਕੱਲ੍ਹ ਪੰਜਾਬ ਭਰ ਦੇ ਇਹ ਟੋਲ ਪਲਾਜ਼ਾ ਰਹਿਣਗੇ ਫਰੀ, ਕਿਸਾਨਾਂ ਨੇ ਕੀਤਾ ਫੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
