ਕੋਰੋਨਾਵਾਇਰਸ: ਇਟਲੀ ''ਚ ਆਪਣੇ ਪਿਆਰਿਆਂ ਨੂੰ ਆਖਰੀ ਵਾਰ ਵੀ ਦੇਖਣ ਨੂੰ ਤਰਸ ਰਹੇ ਲੋਕ

Tuesday, Mar 17, 2020 - 08:43 PM (IST)

ਕੋਰੋਨਾਵਾਇਰਸ: ਇਟਲੀ ''ਚ ਆਪਣੇ ਪਿਆਰਿਆਂ ਨੂੰ ਆਖਰੀ ਵਾਰ ਵੀ ਦੇਖਣ ਨੂੰ ਤਰਸ ਰਹੇ ਲੋਕ

ਰੋਮ- ਚੀਨ ਤੋਂ ਬਾਅਦ ਇਟਲੀ ਦੁਨੀਆ ਵਿਚ ਕੋਰੋਨਾਵਾਇਰਸ ਤੋਂ ਦੂਜਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਹੈ। ਇਥੇ ਵਾਇਰਸ ਨੇ ਹੁਣ ਤੱਕ 2100 ਤੋਂ ਵਧੇਰੇ ਲੋਕਾਂ ਦੀ ਜਾਨ ਲੈ ਲਈ ਹੈ। ਸੋਮਵਾਰ ਨੂੰ ਇਕੱਲੇ ਇਕ ਹੀ ਦਿਨ ਵਿਚ 300 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ। ਇਹਨਾਂ ਦਹਿਸ਼ਤ ਭਰੇ ਅੰਕੜਿਆਂ ਦੇ ਵਿਚਾਲੇ ਦਿਲ ਨੂੰ ਚੁਭਣ ਵਾਲੀ ਗੱਲ ਇਹ ਵੀ ਹੈ ਕਿ ਆਪਣੇ ਪਿਆਰਿਆਂ ਨੂੰ ਇਸ ਵਾਇਰਸ ਦੇ ਚੱਲਦੇ ਗੁਆ ਲੈਣ ਵਾਲੇ ਲੋਕ ਆਖਰੀ ਵਾਰ ਉਹਨਾਂ ਨੂੰ ਦੇਖ ਵੀ ਨਹੀਂ ਪਾ ਰਹੇ ਹਨ।

ਸਾਰਿਆਂ ਨੂੰ ਘਰਾਂ ਵਿਚ ਰਹਿਣ ਦੇ ਹੁਕਮ
ਕੋਰੋਨਾਵਾਇਰਸ ਨੇ ਇਟਲੀ ਨੂੰ ਬੁਰੀ ਤਰ੍ਹਾਂ ਗ੍ਰਿਫਤ ਵਿਚ ਲੈ ਲਿਆ ਹੈ। ਸਰਕਾਰ ਨੇ ਸਾਰਿਆਂ ਨੂੰ ਘਰਾਂ ਵਿਚ ਰਹਿਣ ਦਾ ਹੁਕਮ ਸੁਣਾ ਦਿੱਤਾ ਹੈ। ਡਾਕਟਰ ਤੇ ਨਰਸ ਦਿਨ-ਰਾਤ ਲੋਕਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਘਰਾਂ ਵਿਚ ਕੈਦ ਬੱਚੇ ਖਿੜਕਿਆਂ ਤੋਂ ਰੰਗ-ਬਿਰੰਗੇ ਪੋਸਟਰ ਲਹਿਰਾ ਕੇ ਖੁਦ ਨੂੰ ਬਹਿਲਾ ਰਹੇ ਹਨ। ਮਨ ਨੂੰ ਸ਼ਾਂਤ ਰੱਖਣ ਦੀਆਂ ਇਹਨਾਂ ਕੋਸ਼ਿਸ਼ਾਂ ਦੇ ਵਿਚਾਲੇ ਸਭ ਤੋਂ ਵੱਡਾ ਦਰਦ ਹਨ, ਉਹਨਾਂ ਆਪਣਿਆਂ ਦੀਆਂ ਲਾਸ਼ਾਂ, ਜਿਹਨਾਂ ਨੇ ਮਹਾਮਾਰੀ ਕਾਰਨ ਆਪਣੀਆਂ ਜਾਨਾਂ ਗੁਆ ਦਿੱਤੀਆਂ।

ਅੰਤਿਮ ਸੰਸਕਾਰ ਦੀਆਂ ਰਸਮਾਂ 'ਤੇ ਪਾਬੰਦੀ
ਕੋਰੋਨਾਵਾਇਰਸ ਦੀ ਦਹਿਸ਼ਤ ਦੇ ਚੱਲਦੇ ਇਟਲੀ ਨੇ ਅੰਤਿਮ ਸੰਸਕਾਰ ਦੇ ਰਸਮੀ ਤਰੀਕਿਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਲਈ ਚਾਹ ਕੇ ਵੀ ਲੋਕ ਆਪਣੇ ਪਿਆਰਿਆਂ ਦਾ ਅੰਤਿਮ ਸੰਸਕਾਰ ਨਹੀਂ ਕਰ ਪਾ ਰਹੇ ਹਨ। ਕੁਝ ਸੂਬਿਆਂ ਵਿਚ ਹਸਪਤਾਲ ਲਾਸ਼ਾਂ ਨਾਲ ਭਰੇ ਹੋਏ ਹਨ। ਕਬ੍ਰਿਸਤਾਨਾਂ ਵਿਚ ਲੋਕਾਂ ਨੂੰ ਦਫਨਾਉਣਾ ਵੀ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ।

ਲਾਸ਼ਾਂ ਦਫਨਾਉਣ ਦੀ ਥਾਂ ਨਹੀਂ
ਇਟਲੀ ਦੇ ਬਰਗਾਮੋ ਸੂਬੇ ਦੇ ਚਰਚ ਆਫ ਆਲ ਸੇਂਟਸ ਦੇ ਪਾਦਰੀ ਮਾਰਕੋ ਬਰਗਾਮੇਲੀ ਨੇ ਕਿਹਾ ਕਿ ਰੋਜ਼ਾਨਾ ਸੈਂਕੜੇ ਲੋਕਾਂ ਦੀ ਮੌਤ ਹੋ ਰਹੀ ਹੈ। ਸਾਨੂੰ ਸਮਝ ਨਹੀਂ ਆ ਰਿਹਾ ਹੈ ਉਹਨਾਂ ਨੂੰ ਕਿੱਥੇ ਦਫਨਾਇਆ ਜਾਵੇ। ਇਕ ਲਾਸ਼ ਨੂੰ ਦਫਨਾਉਣ ਵਿਚ ਘੱਟ ਤੋਂ ਘੱਟ ਇਕ ਘੰਟੇ ਦਾ ਸਮਾਂ ਲੱਗਦਾ ਹੈ। ਅਜਿਹੇ ਵਿਚ ਵੱਡੀ ਗਿਣਤੀ ਵਿਚ ਲਾਸ਼ਾਂ ਦਫਨਾਉਣ ਦੇ ਇੰਤਜ਼ਾਰ ਵਿਚ ਰੱਖੇ ਹਨ। ਉਹਨਾਂ ਨੇ ਕਿਹਾ ਕਿ ਇਸ ਸਮੇਂ ਆਪਣਿਆਂ ਦੇ ਸਾਥ ਦੀ ਲੋੜ ਹੈ ਪਰ ਪਾਬੰਦੀਆਂ ਦੇ ਕਾਰਨ ਉਹ ਇਕ-ਦੂਜੇ ਨੂੰ ਮਿਲ ਨਹੀਂ ਪਾ ਰਹੇ ਹਨ।


author

Baljit Singh

Content Editor

Related News