ਲੰਬੇ ਨਾਂ ਨੇ ਇਸ ਸ਼ਖ਼ਸ ਨੂੰ ਪਾਇਆ ਪਰੇਸ਼ਾਨੀ ''ਚ, ਭਰਨਾ ਪੈ ਗਿਆ ਜੁਰਮਾਨਾ

Sunday, May 13, 2018 - 03:57 PM (IST)

ਬੈਂਕਾਕ— ਸਾਡਾ ਨਾਮ ਸਾਡੀ ਪਛਾਣ ਹੁੰਦੀ ਹੈ ਪਰ ਜੇਕਰ ਇਹੀ ਸਾਡੇ ਲਈ ਪਰੇਸ਼ਾਨੀ ਬਣ ਜਾਏ ਤਾਂ ਸੋਚੋ ਕੀ ਹੋਵੇਗਾ। ਅਜਿਹਾ ਹੀ ਕੁੱਝ ਹੋਇਆ ਥਾਈਲੈਂਡ ਦੇ ਇਕ ਸ਼ਖਸ ਨਾਲ। ਇਸ ਸ਼ਖਸ ਨੇ ਹਵਾਈ ਜਹਾਜ਼ ਦੀ ਟਿਕਟ ਬੁੱਕ ਕਰਵਾਈ ਪਰ ਇਸ ਲਈ ਕੰਪਨੀ ਨੇ ਉਸ ਤੋਂ 6335 ਰੁਪਏ ਦਾ ਜ਼ੁਰਮਾਨਾ ਵਸੂਲ ਕਰ ਲਿਆ।
ਦਰਅਸਲ ਥਾਈ ਯਾਤਰੀ ਨੇ ਥਾਈ ਏਅਰਵੇਜ਼ ਦੀ ਵੈਬਸਾਈਟ ਤੋਂ ਟਿਕਟ ਬੁੱਕ ਕਰਾਈ ਸੀ। ਉਸ ਦਾ ਸਰਨੇਮ ਲੰਬਾ ਹੋਣ ਕਾਰਨ ਵੈਬਸਾਈਟ ਦੇ ਫਾਰਮੈਟ ਵਿਚ ਉਹ ਪੂਰਾ ਨਹੀਂ ਆਇਆ। ਇਸ ਲਈ ਉਸ ਦੀ ਟਿਕਟ ਵਿਚ ਉਸ ਦਾ ਪੂਰਾ ਨਾਂ ਨਹੀਂ ਲਿਖਿਆ ਗਿਆ। ਯਾਤਰਾ ਲਈ ਜਦੋਂ ਉਹ ਜਹਾਜ਼ ਵਿਚ ਸਵਾਰ ਹੋਣ ਲਈ ਪਹੁੰਚਿਆ ਤਾਂ ਉਸ ਦੀ ਟਿਕਟ 'ਤੇ ਛੱਪਿਆ ਨਾਮ ਅਤੇ ਪਾਸਪੋਰਟ 'ਤੇ ਲਿਖਿਆ ਨਾਮ ਮੇਲ ਨਹੀਂ ਖਾ ਰਿਹਾ ਸੀ।
ਹਾਲਾਂਕਿ ਇਹ ਯਾਤਰੀ ਦੀ ਗਲਤੀ ਨਹੀਂ ਸੀ ਪਰ ਥਾਈ ਏਅਰਵੇਜ਼ ਨੇ ਨਾਂ ਠੀਕ ਕਰਨ ਦੀ ਫੀਸ ਦੇ ਤੌਰ 'ਤੇ ਯਾਤਰੀ ਕੋਲੋਂ 94 ਡਾਲਰ ਜਾਂ 3 ਹਜ਼ਾਰ ਥਾਈ ਬਹਤ (6335 ਰੁਪਏ) ਵਸੂਲ ਕਰ ਲਏ। ਚੰਗੀ ਗੱਲ ਇਹ ਹੈ ਕਿ ਥਾਈ ਏਅਰਵੇਜ਼ ਨੂੰ ਵੀ ਬਾਅਦ ਵਿਚ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਸ ਨੇ ਇਸ ਲਈ ਨਾ ਸਿਰਫ ਯਾਤਰੀ ਤੋਂ ਮੁਆਫੀ ਮੰਗੀ, ਸਗੋਂ ਉਸ ਤੋਂ ਵਸੂਲੇ ਗਏ ਜੁਰਮਾਨੇ ਦੇ ਪੈਸੇ ਵੀ ਵਾਪਸ ਕਰ ਦਿੱਤੇ। ਨਾਲ ਹੀ ਉਸ ਨੇ ਆਪਣੀ ਵੈਬਸਾਈਟ ਦੇ ਸਿਸਟਮ ਨੂੰ ਵੀ ਅਪਗ੍ਰੇਡ ਕਰਨ ਦਾ ਹੁਕਮ ਜਾਰੀ ਕਰ ਦਿੱਤਾ।


Related News