ਚਿੰਤਪੁਰਨੀ ਰੋਡ ''ਤੇ ਪੈਂਦੇ ਪਿੰਡ ਆਦਮਵਾਲ ਨੂੰ ਪੁਲਸ ਨੇ ਪਾਇਆ ਘੇਰਾ, ਹਾਲਾਤ ਦੇਖ ਸਹਿਮੇ ਲੋਕ

Wednesday, Sep 18, 2024 - 06:22 PM (IST)

ਚਿੰਤਪੁਰਨੀ ਰੋਡ ''ਤੇ ਪੈਂਦੇ ਪਿੰਡ ਆਦਮਵਾਲ ਨੂੰ ਪੁਲਸ ਨੇ ਪਾਇਆ ਘੇਰਾ, ਹਾਲਾਤ ਦੇਖ ਸਹਿਮੇ ਲੋਕ

ਹੁਸ਼ਿਆਰਪੁਰ (ਅਮਰੀਕ) : ਹੁਸ਼ਿਆਰਪੁਰ ਦੇ ਪਿੰਡ ਆਦਮਵਾਲ ਵਿਚ ਅੱਜ ਸਵੇਰੇ ਉਸ ਵੇਲੇ ਭੜਥੂ ਪੈ ਗਿਆ ਜਦੋਂ ਪੁਲਸ ਨੇ ਕੋਠਿਆਂ 'ਤੇ ਚੜ੍ਹ ਕੇ ਘੇਰਾ ਪਾ ਲਿਆ। ਅਚਾਨਕ ਪੁਲਸ ਨੂੰ ਦੇਖ ਕੇ ਲੋਕ ਸਹਿਮ ਗਏ। ਮਿਲੀ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਚਿੰਤਪੁਰਨੀ ਰੋਡ 'ਤੇ ਪਿੰਡ ਆਦਮਵਾਲ ਵਿਚ ਇਕ ਕਤਲ ਦੀ ਖਬਰ ਸਾਹਮਣੇ ਆਈ, ਜਿਸ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੌਕੇ 'ਤੇ ਮੌਜੂਦ ਮ੍ਰਿਤਕ ਦੀ ਭੈਣ ਸੰਦੀਪ ਕੌਰ ਨੇ ਦੱਸਿਆ ਕਿ ਮ੍ਰਿਤਕ ਦਾ ਨਾਮ ਵਰਿੰਦਰ (32) ਹੈ ਅਤੇ ਉਹ ਪਿੰਡ ਵਿਚ ਹੀ ਸਬਜ਼ੀ ਦੀ ਦੁਕਾਨ ਉੱਤੇ ਕੰਮ ਕਰਦਾ ਸੀ। 

ਇਹ ਵੀ ਪੜ੍ਹੋ : ਪੰਜਾਬ ਲਈ ਜਾਰੀ ਹੋਇਆ ਅਲਰਟ, ਵਧਾਈ ਗਈ ਚੌਕਸੀ

PunjabKesari

ਨਮ ਅੱਖਾਂ ਨਾਲ ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਉਸ ਦੇ ਮਾਂ-ਬਾਪ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਸ ਦੇ ਵੱਡੇ ਭਰਾ ਨੇ ਪਹਿਲਾਂ ਹੀ ਆਪਣਾ ਹਿੱਸਾ ਵੇਚ ਦਿੱਤਾ ਸੀ ਅਤੇ ਹੁਣ ਉਹ ਇਸ ਮਕਾਨ 'ਤੇ ਵੀ ਆਪਣਾ ਹੱਕ ਜਤਾਉਂਦਾ ਸੀ, ਜਿਸ ਦੇ ਚੱਲਦਿਆਂ ਉਨ੍ਹਾਂ ਵਿਚਾਲੇ ਪਿਛਲੇ ਲੰਬੇ ਸਮੇਂ ਤੋਂ ਵਿਵਾਦ ਚੱਲਦਾ ਆ ਰਿਹਾ ਸੀ, ਉਕਤ ਨੇ ਸ਼ੱਕ ਜ਼ਾਹਰ ਕੀਤਾ ਕਿ ਉਸ ਦੇ ਵੱਡੇ ਭਰਾ ਅਤੇ ਭਤੀਜੇ ਨੇ ਹੀ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੋ ਸਕਦਾ ਹੈ। ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। 

ਇਹ ਵੀ ਪੜ੍ਹੋ : ਜਲੰਧਰ ਨੇੜੇ ਅਗਵਾ ਤੋਂ ਬਾਅਦ ਕਤਲ ਕੀਤੇ ਐੱਨ. ਆਰ. ਆਈ. ਦੇ ਮਾਮਲੇ 'ਚ ਹੈਰਾਨ ਕਰਨ ਵਾਲਾ ਖ਼ੁਲਾਸਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News