ਸ੍ਰੀ ਹੇਮਕੁੰਟ ਸਾਹਿਬ ਜਾਂਦੇ ਦੋ ਨੌਜਵਾਨਾਂ ਦੀ ਮੌਤ, ਪਿੱਛੋਂ ਆਈ ਤੇਜ਼ ਰਫ਼ਤਾਰ ਕਾਰ ਨੇ ਮਾਰ ''ਤੇ ਸਰਦਾਰ ਮੁੰਡੇ

Sunday, Sep 15, 2024 - 06:44 PM (IST)

ਸ੍ਰੀ ਹੇਮਕੁੰਟ ਸਾਹਿਬ ਜਾਂਦੇ ਦੋ ਨੌਜਵਾਨਾਂ ਦੀ ਮੌਤ, ਪਿੱਛੋਂ ਆਈ ਤੇਜ਼ ਰਫ਼ਤਾਰ ਕਾਰ ਨੇ ਮਾਰ ''ਤੇ ਸਰਦਾਰ ਮੁੰਡੇ

ਗੁਰਦਾਸਪੁਰ (ਗੁਰਪ੍ਰੀਤ)- ਪੰਜਾਬ ’ਚ ਵੱਡਾ ਦੁਖਾਂਤ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਚਾਈਂ ਚਾਈਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ 2 ਗੱਡੀਆਂ ’ਚ ਸਵਾਰ ਹੋ ਕੇ ਨੌਜਵਾਨ ਜਾ ਰਹੇ ਸੀ। ਇਸ ਦੌਰਾਨ ਜਦੋਂ ਉਹ ਜਲੰਧਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਾਹਮਣੇ ਪਹੁੰਚੇ ਤਾਂ ਦੋਂ ਕਾਰਾਂ ’ਚੋਂ ਇੱਕ ਕਾਰ ਪੈਂਚਰ ਹੋ ਗਈ ਅਤੇ ਦੋ ਨੌਜਵਾਨ ਆਪਣੀ ਕਾਰ ਨੂੰ ਖੁੱਦ ਪੈਂਚਰ ਲਗਾ ਕੇ ਕਾਰ 'ਚ ਬੈਠਣ ਹੀ ਲੱਗੇ ਸੀ ਕਿ ਇਸ ਦੌਰਾਨ ਤੇਜ਼ ਰਫ਼ਤਾਰ ਕਾਰ ਅੰਮ੍ਰਿਤਸਰ ਵਾਲੇ ਪਾਸਿਓਂ ਆਈ ਜਿਸ 'ਚ ਦੋ ਕਾਰ ਚਾਲਕ ਬੈਠੇ ਸਨ। ਇਸ ਤੇਜ਼ ਰਫ਼ਤਾਰ ਕਾਰ ਨੇ ਦੋਵਾਂ ਨੌਜਵਾਨਾਂ 'ਤੇ ਗੱਡੀ ਚਾੜ ਦਿੱਤੀ, ਜਿਨ੍ਹਾਂ ’ਚੋਂ ਇੱਕ ਨੌਜਵਾਨ ਹਰਮਨ ਸਿੰਘ ਦਮਨ ਪੁੱਤਰ ਅਵਤਾਰ ਸਿੰਘ 33 ਸਾਲ ਵਾਸੀ ਅੰਮ੍ਰਿਤਸਰ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਦੂਜਾ ਨੌਜਵਾਨ ਨਰਿੰਦਰ ਸਿੰਘ ਸ਼ੌਂਕੀ ਭਾਟੀਆ ਪੁੱਤਰ ਹਰਪਾਲ ਸਿੰਘ ਵਾਸੀ ਵਾਰਡ ਨੰ 7 ਫਤਿਹਗੜ ਚੂੜੀਆਂ ਦੀ ਹਸਪਤਾਲ ਜਾ ਕੇ ਮੌਤ ਹੋਈ ਦੱਸੀ ਜਾ ਰਹੀ ਹੈ। 

ਇਹ ਵੀ ਪੜ੍ਹੋ- 13 ਸਾਲਾ ਕੁੜੀ ਨਾਲ ਗੁਆਂਢ 'ਚ ਰਹਿੰਦੇ 2 ਮੁੰਡਿਆਂ ਨੇ ਕੀਤਾ ਜਬਰ-ਜ਼ਿਨਾਹ, ਵੀਡੀਓ ਬਣਾ ਕੇ ਕਰ 'ਤੀ ਵਾਇਰਲ

ਦੱਸਿਆ ਜਾ ਰਿਹਾ ਹੈ ਕਿ ਟੱਕਰ ਮਾਰਨੇ ਵਾਲੇ ਦੋ ਨੌਜਵਾਨ ਸ਼ਰਾਬੀ ਹਾਲਤ ’ਚ ਸਨ ਅਤੇ ਉਨ੍ਹਾਂ ਦੀ ਗੱਡੀ’ਚ ਸ਼ਰਾਬ ਦੀਆਂ ਬੋਤਲਾਂ ਪਈਆਂ ਸਨ। ਜਿਨ੍ਹਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾ ਨੂੰ ਕਬਜ਼ੇ ’ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਮ੍ਰਿਤਕ ਨੌਜਵਾਨ ਨਰਿੰਦਰ ਸਿੰਘ ਸ਼ੌਂਕੀ ਭਾਟੀਆ ਦੇ ਚਾਚਾ ਗੁਰਮੱਖ ਸਿੰਘ, ਰਾਜੂ ਭਾਟੀਆ ਅਤੇ ਰਿਸ਼ਤੇਦਾਰ ਲਵ ਭਾਟੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੇਜ਼ ਰਫ਼ਤਾਰ ਗੱਡੀ ਨੇ ਦੋ ਨੌਵਜਾਨਾਂ ਨੂੰ ਦਰੜਿਆ  ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਹੈ। ਤੇਜ਼ ਰਫ਼ਤਾਰ ਕਾਰ ਨੇ ਸਾਡਾ ਘਰ ਉਜਾੜ ਕੇ ਰੱਖ ਦਿੱਤਾ। 

ਇਹ ਵੀ ਪੜ੍ਹੋ- ਪੰਜਾਬ ਦੇ ਬੱਚਿਆਂ ਨੂੰ ਲੈ ਕੇ ਵੱਡਾ ਖੁਲਾਸਾ, ਹੋਸ਼ ਉੱਡਾ ਦੇਵੇਗੀ ਇਹ ਰਿਪੋਰਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News