ਜ਼ਿਆਦਾ ਫੈਟ ਵਾਲੇ ਭੋਜਨ ਨਾਲ ਲਿਵਰ ਦੀ ਜਾਨਲੇਵਾ ਬੀਮਾਰੀ ਦਾ ਖਤਰਾ
Saturday, Dec 22, 2018 - 08:01 AM (IST)
ਨਿਊਯਾਰਕ - ਜ਼ਿਆਦਾ ਫੈਟ ਵਾਲੇ ਅਤੇ ਕੋਲੇਸਟ੍ਰੋਲ ਵਾਲੇ ਭੋਜਨ ਨਾਲ ਲਿਵਰ ਦੀ ਗੰਭੀਰ ਬੀਮਾਰੀ ਹੋ ਸਕਦੀ ਹੈ। ਇਕ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ। ਅਧਿਐਨ ’ਚ ਕਿਹਾ ਗਿਆ ਹੈ ਕਿ ਜ਼ਿਆਦਾ ਫੈਟ ਯੁਕਤ ਅਤੇ ਕੋਲੇਸਟ੍ਰੋਲ ਵਾਲੇ ਭੋਜਨ ਨਾਲ ਇਮਊਨ ਸਿਸਟਮ ’ਚ ਕੁਝ ਅਜਿਹੇ ਬਦਲਾਅ ਆ ਸਕਦੇ ਹਨ ਜਿਨ੍ਹਾਂ ਨਾਲ ਨਾਨ-ਐਲਕੋਹਲਿਕ ਸਟੇਥੋਹੈਪੇਟਾਈਟਿਸ (ਐੱਨ. ਏ. ਐੱਸ. ਐੱਚ.) ਬੀਮਾਰੀ ਹੋ ਸਕਦੀ ਹੈ।
ਇਸ ਬੀਮਾਰੀ ’ਚ ਲਿਵਰ ’ਚ ਸੋਜ਼ਿਸ਼ ਆ ਜਾਂਦੀ ਹੈ। ਆਮਤੌਰ ’ਤੇ ਇਹ ਬੀਮਾਰੀ ਉਨ੍ਹਾਂ ਲੋਕਾਂ ਨੂੰ ਹੁੰਦੀ ਹੈ ਜੋ ਜ਼ਿਆਦਾ ਸ਼ਰਾਬ ਪੀਂਦੇ ਹਨ, ਪਰ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਘੱਟ ਸ਼ਰਾਬ ਪੀਣ ਤੇ ਬਿਲਕੁਲ ਨਾ ਪੀਣ ਵਾਲਿਆਂ ਨੂੰ ਵੀ ਇਹ ਬੀਮਾਰੀ ਹੋ ਸਕਦੀ ਹੈ। ਨਾਨ-ਐਲਕੋਹਲਿਕ ਸਟੇਥੋਹੈਪੇਟਾਈਟਿਸ ਅੱਗੇ ਚੱਲ ਕੇ ਲਿਵਰ ਸਿਰੋਸਿਸ ਜਾਂ ਲਿਵਰ ਕੈਂਸਰ ’ਚ ਬਦਲ ਸਕਦਾ ਹੈ ਜਿਸਦਾ ਅਜੇ ਕੋਈ ਇਲਾਜ ਨਹੀਂ ਹੈ।
