ਬ੍ਰਿਟੇਨ : ਸਮਲਿੰਗੀ ਜੋੜੀ ਨੇ ਕਰਵਾਇਆ ਵਿਆਹ, ਉਮਰ ''ਚ ਹੈ 37 ਸਾਲਾਂ ਦਾ ਫਰਕ

Saturday, Jul 20, 2019 - 03:13 PM (IST)

ਬ੍ਰਿਟੇਨ : ਸਮਲਿੰਗੀ ਜੋੜੀ ਨੇ ਕਰਵਾਇਆ ਵਿਆਹ, ਉਮਰ ''ਚ ਹੈ 37 ਸਾਲਾਂ ਦਾ ਫਰਕ

ਲੰਡਨ— ਬ੍ਰਿਟੇਨ ਦੇ ਲੰਡਨ 'ਚ ਬੁੱਧਵਾਰ ਨੂੰ ਇਕ ਸਮਲਿੰਗੀ ਜੋੜੀ ਨੇ ਵਿਆਹ ਕਰਵਾਇਆ। ਦੋਹਾਂ ਔਰਤਾਂ ਦੀ ਉਮਰ 'ਚ 37 ਸਾਲ ਦਾ ਫਰਕ ਹੈ। 24 ਸਾਲ ਦੀ ਜੂਲੀਆ ਜੇਲਗ ਅਤੇ 61 ਸਾਲ ਦੀ ਇਲੇਨ ਡਿ ਫ੍ਰੀਸਟ ਨੇ ਦੱਸਿਆ ਕਿ ਉਹ ਇਕ ਸਾਲ ਦੀ ਡੇਟਿੰਗ ਕਰ ਰਹੀਆਂ ਸਨ। ਉਨ੍ਹਾਂ ਦੀ ਮੁਲਾਕਾਤ ਇਕ ਡੇਟਿੰਗ ਐਪ 'ਤੇ ਹੋਈ ਸੀ।

ਖਾਸ ਗੱਲ ਇਹ ਹੈ ਕਿ ਇਲੇਨ ਜੂਲੀਆ ਦੀ ਮਾਂ ਤੋਂ ਥੋੜੀ ਹੀ ਛੋਟੀ ਹੈ। ਜੂਲੀਆ ਇਕ ਗਾਇਕਾ ਹੈ ਅਤੇ ਇਲੇਨ ਰਾਜਨੀਤੀ 'ਚ ਰੁਚੀ ਰੱਖਦੀ ਹੈ। ਜੂਲੀਆ ਨੇ ਇਲੇਨ ਨੂੰ ਲੰਡਨ 'ਚ ਪ੍ਰਪੋਜ਼ ਕੀਤਾ ਤੇ ਫਿਰ ਉਨ੍ਹਾਂ ਦੋਹਾਂ ਨੇ ਸਹਿਮਤੀ ਮਗਰੋਂ ਵਿਆਹ ਕਰਵਾ ਲਿਆ। ਦੋਵੇਂ ਬ੍ਰਾਜ਼ੀਲ 'ਚ ਜੂਲੀਆ ਦੇ ਘਰ 'ਚ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਅਤੇ ਦੋਸਤ ਇਸ ਵਿਆਹ ਤੋਂ ਖੁਸ਼ ਹਨ। ਹਾਲਾਂਕਿ ਕੁਝ ਲੋਕ ਉਨ੍ਹਾਂ ਦੇ ਉਮਰ ਦੇ ਫਰਕ ਨੂੰ ਲੈ ਕੇ ਟਿੱਚਰਾਂ ਕਰਦੇ ਹਨ ਪਰ ਉਨ੍ਹਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਦੋਹਾਂ ਨੇ ਲੰਡਨ ਦੇ ਇਕ ਪੰਜ ਸਿਤਾਰਾ ਹੋਟਲ 'ਚ ਵਿਆਹ ਕਰਵਾਇਆ।


Related News