ਭਾਰਤੀ ਮੂਲ ਦੇ 3 ਲੋਕਾਂ ਨੂੰ ਜਿਉਂਦੇ ਸਾੜਨ ਵਾਲੇ 3 ਜਣੇ ਦੋਸ਼ੀ ਕਰਾਰ

12/29/2018 3:36:22 PM

ਲਿਸੈਸਟਰ (ਏਜੰਸੀ)— ਕਹਿੰਦੇ ਨੇ ਕਿ ਝੂਠ ਦੇ ਪੈਰ ਨਹੀਂ ਹੁੰਦੇ ਅਤੇ ਸੱਚ ਇਕ ਨਾ ਇਕ ਦਿਨ ਸਭ ਦੇ ਸਾਹਮਣੇ ਆ ਹੀ ਜਾਂਦਾ ਹੈ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਹੈ ਇੰਗਲੈਂਡ 'ਚ, ਜਿੱਥੇ ਪੈਸਿਆਂ ਦੇ ਲਾਲਚ 'ਚ ਕੀਤੇ ਗਏ ਕਤਲ ਦਾ ਪਰਦਾਫਾਸ਼ ਹੋ ਗਿਆ। ਇੰਗਲੈਂਡ ਦੇ ਲਿਸੈਸਟਰ ਸ਼ਹਿਰ 'ਚ ਤਿੰਨ ਵਿਅਕਤੀ ਭਾਰਤੀ ਮੂਲ 3 ਵਿਅਕਤੀਆਂ ਸਣੇ ਪੰਜ ਜਣਿਆਂ ਦੇ ਕਤਲ ਦੇ ਦੋਸ਼ੀ ਠਹਿਰਾਏ ਗਏ ਹਨ। ਜਾਣਕਾਰੀ ਮੁਤਾਬਕ ਫਰਵਰੀ 2018 ਨੂੰ ਰਚੀ ਗਈ ਇਸ ਸਾਜਸ਼ ਕਾਰਨ ਭਾਰਤੀ ਮੂਲ ਦੇ ਜੋਸ ਰਘੂਬੀਰ ਦੀ ਪਤਨੀ ਅਤੇ ਦੋ ਪੁੱਤਰਾਂ ਅਤੇ ਇਕ ਦੀ ਮਹਿਲਾ ਦੋਸਤ ਦੀ ਮੌਤ ਹੋ ਗਈ। ਰਘੂਬੀਰ ਦਾ ਪਰਿਵਾਰ ਮੌਰੀਸ਼ੀਅਸ ਤੋਂ ਇੰਗਲੈਂਡ ਆਇਆ ਸੀ। ਦੋਸ਼ੀਆਂ ਨੇ ਇਕ ਹੋਰ ਔਰਤ ਨੂੰ ਜਾਣ-ਬੁੱਝ ਕੇ ਦੁਕਾਨ 'ਚ ਸਾੜ ਦਿੱਤਾ, ਜੋ ਉਨ੍ਹਾਂ ਦੀ ਯੋਜਨਾ ਬਾਰੇ ਜਾਣਦੀ ਸੀ। ਪਹਿਲਾਂ ਤਾਂ ਲਿਸੈਸਟਰ ਧਮਾਕੇ ਨੂੰ ਅੱਤਵਾਦੀ ਹਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ ਪਰ ਬਾਅਦ 'ਚ ਸਬੂਤ ਮਿਲੇ ਕਿ 3 ਵਿਅਕਤੀਆਂ ਨੇ ਦੁਕਾਨ ਦਾ ਬੀਮਾ ਕਲੇਮ ਲੈਣ ਲਈ ਇਹ ਸਾਜਿਸ਼ ਰਚੀ ਸੀ।

PunjabKesari

ਤੁਹਾਨੂੰ ਦੱਸ ਦਈਏ ਕਿ ਇੰਗਲੈਂਡ 'ਚ ਇਕ ਦੁਕਾਨਦਾਰ ਅਰਮ ਕੁਰਦ, ਉਸ ਦੇ ਦੋਸਤ ਅਰਕਨ ਅਲੀ ਤੇ ਹਾਕਰ ਹਾਸਨ ਨੇ ਬੀਮਾ ਕਲੇਮ ਲੈਣ ਲਈ ਦੁਕਾਨ ਨੂੰ ਸਾੜਨ ਦੀ ਯੋਜਨਾ ਬਣਾਈ ਸੀ ਕਿਉਂਕਿ ਉਨ੍ਹਾਂ ਦਾ ਕਾਰੋਬਾਰ ਮੰਦਹਾਲੀ ਦੇ ਦੌਰ 'ਚੋਂ ਗੁਜ਼ਰ ਰਿਹਾ ਸੀ। ਉਨ੍ਹਾਂ ਸੋਚਿਆ ਕਿ ਬੀਮਾ ਕਲੇਮ ਤੋਂ ਉਨ੍ਹਾਂ ਨੂੰ 300,000 ਪੌਂਡ ਮਿਲ ਜਾਣਗੇ ਅਤੇ ਇਸ ਤਰ੍ਹਾਂ ਉਹ ਚੰਦੀ ਜ਼ਿੰਦਗੀ ਬਤੀਤ ਕਰਨਗੇ ਪਰ ਸੱਚ ਸਭ ਦੇ ਸਾਹਮਣੇ ਆ ਹੀ ਗਿਆ ਹੈ ਅਤੇ ਉਹ ਜੇਲ ਦੀ ਹਵਾ ਖਾਣਗੇ।

PunjabKesari

25 ਫਰਵਰੀ, 2018 ਇਨ੍ਹਾਂ ਤਿੰਨਾਂ ਨੇ ਪੋਲਿਸ਼ ਮਿਨੀ- ਸੁਪਰਮਾਰਕੀਟ 'ਚ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਇਸ ਦੁਕਾਨ ਦੇ ਉੱਪਰ ਸਥਿਤ ਫਲੈਟ ਵੀ ਪੂਰੀ ਤਰ੍ਹਾਂ ਤਬਾਹ ਹੋ ਗਿਆ ਜਿਸ 'ਚ ਭਾਰਤੀ ਮੂਲ ਦੇ ਰਘੂਬੀਰ ਦਾ ਪਰਿਵਾਰ ਸੜ ਕੇ ਸਵਾਹ ਹੋ ਗਿਆ।  ਉਸਨੇ ਕਿਹਾ ਕਿ ਅਜਿਹਾ ਕੋਈ ਪਲ ਨਹੀਂ ਹੁੰਦਾ ਜਦ ਉਹ ਆਪਣੇ ਪਰਿਵਾਰ ਨੂੰ ਯਾਦ ਨਹੀਂ ਕਰਦਾ। ਜਾਣਕਾਰੀ ਮੁਤਾਬਕ 18 ਜਨਵਰੀ, 2019 ਨੂੰ ਇਨ੍ਹਾਂ ਕਾਤਲਾਂ ਨੂੰ ਸਜ਼ਾ ਸੁਣਾਈ ਜਾਵੇਗੀ।


Related News