CIA ਸਟਾਫ਼ ਦੀ ਵੱਡੀ ਕਾਰਵਾਈ, 3 ਪਿਸਤੌਲ, 35 ਕਾਰਤੂਸ ਤੇ 4 ਮੈਗਜ਼ੀਨ ਸਮੇਤ 3 ਕਾਬੂ

Tuesday, May 21, 2024 - 02:01 PM (IST)

CIA ਸਟਾਫ਼ ਦੀ ਵੱਡੀ ਕਾਰਵਾਈ, 3 ਪਿਸਤੌਲ, 35 ਕਾਰਤੂਸ ਤੇ 4 ਮੈਗਜ਼ੀਨ ਸਮੇਤ 3 ਕਾਬੂ

ਅੰਮ੍ਰਿਤਸਰ (ਜ.ਬ)-ਸੀ. ਆਈ. ਏ. ਸਟਾਫ-2 ਦੀ ਪੁਲਸ ਨੇ ਇਤਲਾਹ ਦੇ ਆਧਾਰ ’ਤੇ ਨਾਕਾਬੰਦੀ ਕਰਦਿਆਂ ਹਥਿਆਰ ਲੈ ਕੇ ਘੁੰਮ ਰਹੇ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਮੁਲਜ਼ਮ ਸਾਗਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਤਰਨਤਾਰਨ ਰੋਡ, ਸ਼ਰਨਜੀਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਤਰਨਤਾਰਨ ਅਤੇ ਮਨਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਮਜੀਠਾ ਰੋਡ ਕੋਲੋਂ 2 ਪਿਸਟਲ 45 ਬੋਰ ਸਮੇਤ 33 ਜ਼ਿੰਦਾ ਕਾਰਤੂਸ, 4 ਮੈਗਜ਼ੀਨ ਅਤੇ ਇਕ ਪਿਸਟਲ 32 ਬੋਰ ਸਮੇਤ 2 ਕਾਰਤੂਸ ਬਰਾਮਦ ਕਰ ਕੇ ਪੁਲਸ ਵੱਲੋਂ ਅਸਲਾ ਐਕਟ ਦੇ ਤਹਿਤ ਕਾਰਵਾਈ ਕਰਦਿਆਂ ਥਾਣਾ ਮਜੀਠਾ ਰੋਡ ਵਿਖੇ ਮਾਮਲਾ ਦਰਜ ਕਰ ਲਿਆ।

ਇਹ ਵੀ ਪੜ੍ਹੋ-  ਗਰਮੀ ਵਧਣ ਨਾਲ ਡੇਂਗੂ ਤੇ ਚਿਕਨਗੁਨੀਆਂ ਦੇ ਪਾਜ਼ੇਟਿਵ ਕੇਸ ਆਏ ਸਾਹਮਣੇ, ਸਿਹਤ ਵਿਭਾਗ ਵਲੋਂ ਸਖ਼ਤ ਹਦਾਇਤਾਂ ਜਾਰੀ

ਸੀ. ਆਈ. ਏ. ਸਟਾਫ-2 ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਗ੍ਰਿਫ਼ਤਾਰ ਮੁਲਜ਼ਮ ਮਨਪ੍ਰੀਤ ਸਿੰਘ ਦੇ ਸਬੰਧ ਨਾਮੀ ਗੈਂਗਸਟਰ ਹਰਦੀਪ ਜੱਟ ਨਾਲ ਹਨ, ਜੋ ਇਸ ਵਕਤ ਵਿਦੇਸ਼ ਵਿਚ ਰਹਿ ਰਿਹਾ ਹੈ। ਇਨ੍ਹਾਂ ਨੂੰ ਇਹ ਪਿਸਟਲ ਹੈਪੀ ਜੱਟ ਨੇ ਹੀ ਕਿਸੇ ਅਣਪਛਾਤੇ ਵਿਅਕਤੀ ਰਾਹੀ ਸਪਲਾਈ ਕਰਵਾਏ ਸਨ। ਇਨ੍ਹਾਂ ਦਾ ਟਾਰਗੇਟ ਰਾਈਵਲ ਗੈਂਗ ਦੀ ਕੰਟਰੈਕਟ ਕਿਲਿੰਗ ਕਰਨਾ ਸੀ। ਵਿਦੇਸ਼ ਵਿਚ ਬੈਠੇ ਗੈਂਗਸਟਰ ਹੈਪੀ ਜੱਟ ਖਿਲਾਫ 18 ਮੁਕੱਦਮੇ ਇਰਾਦਾ ਕਤਲ , ਅਸਲਾ ਅਤੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਤਰਨਤਾਰਨ ਅਤੇ ਅੰਮ੍ਰਿਤਸਰ ਦਿਹਾਤੀ ਵਿਖੇ ਦਰਜ ਹਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਮਨਪ੍ਰੀਤ ਸਿੰਘ ਅਤੇ ਸ਼ਰਨਜੀਤ ਸਿੰਘ ਖਿਲਾਫ ਪਹਿਲਾਂ ਦੋ-ਦੋ ਮੁਕੱਦਮੇ ਦਰਜ ਹਨ। ਉਨ੍ਹਾਂ ਕਿਹਾ ਕਿ ਅਦਾਲਤ ਵਿਖੇ ਪੇਸ਼ ਕਰ ਕੇ ਮਿਲੇ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਦੋ ਦੋਸਤਾਂ ਨਾਲ ਵਾਪਰਿਆ ਵੱਡਾ ਹਾਦਸਾ, ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਇਕ ਦੀ ਮੌਤ, ਦੂਜਾ ਜ਼ਖ਼ਮੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News