UN ਦੇ ਪਹਿਲੇ ਸੰਬੋਧਨ ''ਚ ਖਾਨ ਨੇ ਤੈਅ ਮਿਆਦ ਤੋਂ ਜ਼ਿਆਦਾ ਸਮਾਂ ਦਿੱਤਾ ਭਾਸ਼ਣ

Saturday, Sep 28, 2019 - 02:06 AM (IST)

ਨਿਊਯਾਰਕ - ਸੰਯੁਕਤ ਰਾਸ਼ਟਰ ਮਹਾਸਭਾ 'ਚ ਆਪਣੇ ਪਹਿਲੇ ਸੰਬੋਧਨ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ 50 ਮਿੰਟ ਦਾ ਸਮਾਂ ਲਿਆ ਜੋ 15 ਤੋਂ 20 ਮਿੰਟ ਦੀ ਤੈਅ ਸਮੇਂ ਸੀਮਾ ਤੋਂ ਕਾਫੀ ਜ਼ਿਆਦਾ ਸੀ। ਨੇਤਾਵਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਸੰਯੁਕਤ ਰਾਸ਼ਟਰ ਮੁਖ ਦਫਤਰ 'ਚ ਸਭ ਤੋਂ ਰੁਝੇਵੇ ਸਮੇਂ 'ਚ ਉਹ ਰਾਸ਼ਟਰੀ ਬਿਆਨ ਦਿੰਦੇ ਵਕਤ 15 ਤੋਂ 20 ਮਿੰਟ ਤੋਂ ਜ਼ਿਆਦਾ ਸਮਾਂ ਨਹੀਂ ਲੈਣਗੇ। ਸੰਯੁਕਤ ਰਾਸ਼ਟਰ ਦੇ ਮੰਚ ਤੋਂ ਕਰੀਬ 50 ਮਿੰਟ ਤੱਕ ਦਿੱਤੇ ਭਾਸ਼ਣ 'ਚ ਖਾਨ ਨੇ ਪ੍ਰਮਾਣੂ ਜੰਗ ਦਾ ਰਾਗ ਅਲਾਪਦੇ ਹੋਏ ਅੱਧਾ ਸਮਾਂ ਕਸ਼ਮੀਰ ਅਤੇ ਭਾਰਤ 'ਤੇ ਬੋਲਿਆ।

ਸ਼ੁੱਕਰਵਾਰ ਨੂੰ ਮਹਾਸਭਾ ਨੂੰ ਸੰਬੋਧਿਤ ਕਰਨ ਵਾਲੇ ਨੇਤਾਵਾਂ ਦੀ ਲਾਈਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚੌਥਾ ਨੰਬਰ ਸੀ ਅਤੇ ਉਨ੍ਹਾਂ ਨੇ ਕਰੀਬ 16 ਮਿੰਟ ਤੱਕ ਬੋਲਿਆ, ਜਿਸ 'ਚ ਉਨ੍ਹਾਂ ਨੇ ਭਾਰਤ ਦੇ ਵਿਕਾਸ ਏਜੰਡੇ ਅਤੇ ਹੋਰ ਅਹਿਮ ਪ੍ਰੋਗਰਾਮਾਂ 'ਤੇ ਸੰਖੇਪ 'ਚ ਬੋਲਿਆ। ਸੰਯੁਕਤ ਰਾਸ਼ਟਰ ਮਹਾਸਭਾ ਦੇ ਉੱਚ ਪੱਧਰੀ ਸ਼ੈਸ਼ਨ 'ਤੇ ਹਾਸਲ ਜਾਣਕਾਰੀ ਮੁਤਾਬਕ ਆਮ ਚਰਚਾ 'ਚ ਬਿਆਨਾਂ ਲਈ ਆਪਣੇ ਵੱਲੋਂ 15 ਮਿੰਟ ਦੀ ਸਮਾਂ ਸੀਮਾ ਤੈਅ ਕੀਤੀ ਜਾਣੀ ਚਾਹੀਦੀ ਹੈ। ਅੱਜ ਤੱਕ ਸਭ ਤੋਂ ਲੰਬਾ ਭਾਸ਼ਣ ਕਿਊਬਾ ਦੇ ਫਿਦੇਲ ਕਾਸਤ੍ਰੋ ਨੇ ਮਹਾਸਭਾ ਦੇ 872ਵੇਂ ਸੈਸ਼ਨ 'ਚ 26 ਸਤੰਬਰ, 1960 ਨੂੰ ਦਿੱਤਾ ਸੀ। ਜਿਸ 'ਚ ਉਨ੍ਹਾਂ ਨੇ 269 ਮਿੰਟ ਦਾ ਸਮਾਂ ਲਿਆ ਸੀ।


Khushdeep Jassi

Content Editor

Related News