ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਧਰਨੇ ਮਗਰੋਂ ਬੰਟੀ ਬੈਂਸ ਨੇ ਦਿੱਤਾ ਜਵਾਬ

Wednesday, Feb 11, 2026 - 11:21 PM (IST)

ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਧਰਨੇ ਮਗਰੋਂ ਬੰਟੀ ਬੈਂਸ ਨੇ ਦਿੱਤਾ ਜਵਾਬ

ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਇੱਕ ਵਾਰ ਫਿਰ ਇਨਸਾਫ਼ ਦੀ ਮੰਗ ਨੂੰ ਲੈ ਕੇ ਸੜਕਾਂ 'ਤੇ ਉਤਰ ਆਏ। ਉਹ ਆਪਣੇ ਛੋਟੇ ਬੇਟੇ ਦੇ ਨਾਲ ਮਾਨਸਾ ਦੇ ਐਸ.ਐਸ.ਪੀ. (SSP) ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਦੇ ਨਜ਼ਰ ਆਏ। ਪਰਿਵਾਰ ਨੇ ਪੁਲਸ ਅਤੇ ਸਰਕਾਰ 'ਤੇ ਆਰੋਪੀਆਂ ਨੂੰ ਬਚਾਉਣ ਦੇ ਗੰਭੀਰ ਦੋਸ਼ ਲਗਾਏ ਹਨ।

ਇਨ੍ਹਾਂ ਇਲਜ਼ਾਮਾਂ ਦੇ ਵਿਚਕਾਰ ਗੀਤਕਾਰ ਬੰਟੀ ਬੈਂਸ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਕੇ ਸਪੱਸ਼ਟੀਕਰਨ ਦਿੱਤਾ ਹੈ। ਬੈਂਸ ਨੇ ਲਿਖਿਆ ਕਿ ਉਸ ਨੂੰ ਐਫ.ਆਈ.ਆਰ. (FIR) ਵਿੱਚੋਂ ਇਸ ਲਈ ਬਾਹਰ ਨਹੀਂ ਕੀਤਾ ਗਿਆ ਕਿ ਉਹ ਕਿਸੇ ਦਾ ਚਹੇਤਾ ਹੈ, ਸਗੋਂ ਇਸ ਲਈ ਕੀਤਾ ਗਿਆ ਕਿਉਂਕਿ ਉਹ ਸਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਉਸ ਨੂੰ ਕਲੀਨ ਚਿੱਟ ਮਿਲੀ ਹੈ। ਉਸ ਨੇ ਅੱਗੇ ਕਿਹਾ ਕਿ ਉਹ ਅੱਜ ਵੀ ਪਰਿਵਾਰ ਦੇ ਨਾਲ ਹੈ ਅਤੇ ਜਦੋਂ ਵੀ ਕਿਤੇ ਬੁਲਾਇਆ ਜਾਵੇਗਾ, ਉਹ ਹਾਜ਼ਰ ਹੋਵੇਗਾ।

ਦੱਸ ਦਈਏ ਕਿ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਜਨਵਰੀ ਵਿਚ ਸਾਡੇ ਨਾਲ ਹੋਈ ਧੋਖਾਧੜੀ ਨੂੰ ਲੈ ਕੇ ਇਕ ਦਰਖਾਸਤ ਦਿੱਤੀ ਸੀ, ਜਿਸ ਉੱਪਰ ਮਾਨਸਾ ਪੁਲਸ ਗੌਰ ਕਰਨ ਨੂੰ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬੰਟੀ ਬੈਂਸ ਦੇ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ ਸੀ। ਬਲਕੌਰ ਸਿੰਘ ਨੇ ਕਿਹਾ ਕਿ, "CM ਦਾ ਓ.ਐੱਸ.ਡੀ. ਮੇਰੇ ਕੇਸ ਨੂੰ ਪ੍ਰਭਾਵਿਤ ਕਰੀ ਜਾਂਦਾ ਹੈ, ਮੈਂਨੂੰ ਸਮਝ ਨਹੀਂ ਆਉਂਦੀ ਮੈਂ ਭਗਵੰਤ ਮਾਨ ਦਾ ਕੀ ਚੁੱਕ ਲਿਆ ਹੈ।" ਬਲਕੌਰ ਸਿੰਘ ਤੇ ਚਰਨ ਕੌਰ ਨੇ ਕਿਹਾ ਕਿ ਪਹਿਲਾਂ ਸਾਡਾ ਪੁੱਤ ਮਰਵਾ ਦਿੱਤਾ ਤੇ ਹੁਣ ਉਸ ਦੀ ਕਮਾਈ ਵੀ ਖਾਈ ਜਾ ਰਹੇ ਹਨ, ਅਸੀਂ ਆਪਣਾ ਟੱਬਰ ਕਿਵੇਂ ਪਾਲਾਂਗੇ। ਉਨ੍ਹਾਂ ਕਿਹਾ ਕਿ ਸਾਡੇ ਕੋਲ ਇਨ੍ਹਾਂ ਨੂੰ ਰਿਸ਼ਵਤ ਦੇਣ ਲਈ ਪੈਸੇ ਨਹੀਂ ਹਨ। 


author

Inder Prajapati

Content Editor

Related News