ਸਰੀ 'ਚ ਫੇਲ੍ਹ ਹੋਇਆ ਖ਼ਾਲਿਸਤਾਨ ਰਿਫਰੈਂਡਮ, 29 ਅਕਤੂਬਰ ਨੂੰ ਦੁਬਾਰਾ ਪੈਣਗੀਆਂ ਵੋਟਾਂ

Monday, Sep 11, 2023 - 09:33 AM (IST)

ਸਰੀ 'ਚ ਫੇਲ੍ਹ ਹੋਇਆ ਖ਼ਾਲਿਸਤਾਨ ਰਿਫਰੈਂਡਮ, 29 ਅਕਤੂਬਰ ਨੂੰ ਦੁਬਾਰਾ ਪੈਣਗੀਆਂ ਵੋਟਾਂ

ਸਰੀ : ਖ਼ਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦਾ ਸਰੀ ਰਿਫਰੈਂਡਮ ਵੀ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ ਹੈ। ਆਯੋਜਕਾਂ ਨੇ ਇਸ ਰਿਫਰੈਂਡਮ ਲਈ ਇਕ ਲੱਖ ਤੋਂ ਜ਼ਿਆਦਾ ਵੋਟਾਂ ਪੈਣ ਦਾ ਦਾਅਵਾ ਕੀਤਾ ਸੀ, ਪਰ 8 ਘੰਟਿਆਂ ਦੀ ਪੋਲਿੰਗ ਦੌਰਾਨ 10 ਹਜ਼ਾਰ ਤੋਂ ਵੀ ਘੱਟ ਲੋਕਾਂ ਨੇ ਇਸ ਰਿਫਰੈਂਡਮ 'ਚ ਵੋਟ ਪਾਈ। ਲਿਹਾਜ਼ਾ ਆਯੋਜਕਾਂ ਨੂੰ ਮੁੜ ਤੋਂ ਰਿਫਰੈਂਡਮ ਲਈ 29 ਅਕਤੂਬਰ ਦੀ ਤਾਰੀਖ਼ ਦਾ ਐਲਾਨ ਕਰਨਾ ਪਿਆ। ਰਿਫਰੈਂਡਮ ਦੇ ਮੁੱਖ ਪ੍ਰਬੰਧਕ ਪਾਲ ਜੈਕਅਪ ਨੇ ਦਾਅਵਾ ਕੀਤਾ ਕਿ ਇਸ ਰਿਫਰੈਂਡਮ ਦੌਰਾਨ ਸਾਰੇ ਸਿੱਖ ਵੋਟਾਂ ਨਹੀਂ ਪਾ ਸਕੇ। ਲਿਹਾਜ਼ਾ 29 ਅਕਤੂਬਰ ਨੂੰ ਇਕ ਵਾਰ ਫਿਰ ਵੋਟਾਂ ਪੈਣਗੀਆਂ। ਪੰਨੂ ਦੇ ਇਸ ਰਿਫਰੈਂਡਮ ਨੂੰ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈ. ਐੱਸ. ਆਈ. ਤੋਂ ਇਲਾਵਾ ਕੈਨੇਡਾ ਵਿਚਲੇ ਭਾਰਤ ਵਿਰੋਧੀ ਪੰਜਾਬੀ ਮੀਡੀਆ ਅਤੇ ਕੈਨੇਡਾ ਦੇ ਸਥਾਨਕ ਮੀਡੀਆ ਦਾ ਵੀ ਸਮਰਥਨ ਮਿਲਿਆ ਸੀ। ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਕੈਨੇਡਾ ਦੇ ਰੇਡੀਓ ਅਤੇ ਟੀ. ਵੀ. 'ਤੇ ਇਸ ਰਿਫਰੈਂਡਮ ਦੇ ਪੱਖ 'ਚ ਪ੍ਰਚਾਰ ਕੀਤਾ ਰਿਹਾ ਸੀ ਪਰ ਇਸੇ ਦੌਰਾਨ ਕੈਨੇਡਾ 'ਚ ਪਿਛਲੇ 41 ਸਾਲਾ ਤੋਂ ਰੇਡੀਓ ਅਤੇ  ਟੀ. ਵੀ. ਚਲਾ ਰਹੇ ਜੁਗਿੰਦਰ ਬਾਸੀ ਨੇ ਵੀ ਇਸ ਰਿਫਰੈਂਡਮ ਦੇ ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਸੀ। ਰਿਫਰੈਂਡਮ ਦੀ ਪਹਿਲੀ ਵਾਲੀ ਸਕੂਲ ਦੀ ਥਾਂ ਖ਼ਿਲਾਫ਼ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਸਿੱਖਿਆ ਮੰਤਰੀ ਨੂੰ ਪੱਤਰ ਅਤੇ ਸਥਾਨਕ ਕੈਨੇਡਾ ਵਾਸੀਆਂ ਦੇ ਵਿਰੋਧ ਤੋਂ ਬਾਅਦ ਰਿਫਰੈਂਡਮ ਵਾਲੀ ਥਾਂ ਬਦਲਣੀ ਪਈ ਸੀ। ਅੱਜ ਦੇ ਰਿਫਰੈਂਡਮ ਤੋਂ ਬਾਅਦ ਬਾਸੀ ਨੇ ਕਿਹਾ ਕਿ ਰਿਫਰੈਂਡਮ ਦੇ ਪ੍ਰਬੰਧਕ ਝੂਠੇ ਦਾਅਵੇ ਕਰ ਰਹੇ ਹਨ ਕਿਉਂਕਿ 8 ਘੰਟਿਆਂ 'ਚ 28 ਹਜ਼ਾਰ 800 ਸੈਕਿੰਡ ਹੁੰਦੇ ਹਨ।

ਇਹ ਵੀ ਪੜ੍ਹੋ : ਪਤੀ-ਪਤਨੀ ਦਾ ਝਗੜਾ ਪੁੱਜਾ ਥਾਣੇ, ਥੱਪੜਾਂ ਦੇ ਨਾਲ ਚੱਲੇ ਘਸੁੰਨ-ਮੁੱਕੇ, ਪੁਲਸ ਵਾਲੇ ਵੀ ਨਾ ਛੱਡੇ (ਤਸਵੀਰਾਂ)

ਜੇਕਰ ਇਕ ਸੈਕਿੰਡ 'ਚ 4 ਵੋਟਾਂ ਵੀ ਪੈਣ ਤਾਂ ਲੱਖ ਵੋਟਾਂ ਪੈਣੀਆਂ ਸੰਭਵ ਨਹੀਂ ਹਨ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਵੱਲੋਂ ਇਨ੍ਹਾਂ ਵੋਟਾਂ ਲਈ ਡੇਢ-ਡੇਢ ਕਿਲੋਮੀਟਰ ਦੀ ਲਾਈਨ ਲੱਗਣ ਦਾ ਦਾਆਵਾ ਕੀਤਾ ਗਿਆ ਹੈ ਪਰ ਜੇ ਅਸੀਂ ਇਕ ਮੀਟਰ ਦੇ ਦਾਇਰੇ 'ਚ 4 ਬੰਦੇ ਖੜ੍ਹੇ ਕਰੀਏ ਤਾਂ ਇਕ ਕਿਲੋਮੀਟਰ 'ਚ 4 ਹਜ਼ਾਰ ਲੋਕ ਹੀ ਖੜ੍ਹੇ ਹੋ ਸਕਦੇ ਹਨ। ਕੀ ਪ੍ਰਬੰਧਕ ਇਹ ਕਹਿਣਾ ਚਾਹੁੰਦੇ ਹਨ ਕਿ ਵੋਟਾਂ ਲਈ ਇੰਨੇ ਲੋਕ ਆ ਗਏ ਕਿ 25 ਕਿਲੋਮੀਟਰ ਦੀ ਲਾਈਨ ਲੱਗ ਗਈ। ਅਜਿਹੇ ਹਾਸੋਹੀਣੇ ਦਾਅਵੇ ਪਾਕਿਸਤਾਨ ਦੀ ਆਈ. ਐੱਸ. ਆਈ. ਖੁਫ਼ੀਆ ਏਜੰਸੀ ਦੀ ਉਪਜ ਹੁੰਦੇ ਹਨ ਅਤੇ ਖ਼ਾਲਿਸਤਾਨ ਰਿਫਰੈਂਡਮ ਦੇ ਪ੍ਰਬੰਧਕ ਇੰਨੀ ਗਿਣਤੀ-ਮਿਣਤੀ ਵੀ ਨਹੀਂ ਜਾਣਦੇ ਕਿ ਉਹ ਦਾਅਵਾ ਕਰਨ ਲੱਗਿਆਂ ਥੋੜ੍ਹਾ ਕੈਲਕੁਲੇਟਰ ਹੀ ਇਸਤੇਮਾਲ ਕਰ ਲੈਣ। ਉਨ੍ਹਾਂ ਕਿਹਾ ਕਿ ਪੰਜਾਬ 'ਚ ਜਦੋਂ ਵਿਧਾਨ ਸਭਾ ਚੋਣਾਂ ਹੁੰਦੀਆਂ ਹਨ ਤਾਂ ਇਕ ਸੀਟ 'ਤੇ ਔਸਤਨ ਇੰਨੀ ਵੋਟ ਪੈਂਦੀ ਹੈ ਅਤੇ ਵਿਧਾਨ ਸਭਾ ਚੋਣਾਂ ਲਈ ਇਕ ਹਲਕੇ ਦੇ ਅੰਦਰ ਘੱਟੋ-ਘੱਟ 50 ਸੈਂਟਰ ਬਣਾਉਣੇ ਪੈਂਦੇ ਹਨ ਕਿਉਂਕਿ ਇਕ ਵੋਟਿੰਗ ਮਸ਼ੀਨ 'ਚ 2 ਹਜ਼ਾਰ ਦੇ ਕਰੀਬ ਲੋਕ ਵੋਟ ਕਰਦੇ ਹਨ। ਖ਼ਾਲਿਸਤਾਨ ਰਿਫਰੈਂਡਮ ਦੇ ਪ੍ਰਬੰਧਕਾਂ ਕੋਲੋਂ ਅਜਿਹੀ ਕਿਹੜੀ ਜਾਦੁਈ ਛੜੀ ਸੀ ਕਿ ਇਕ ਵੋਟਿੰਗ ਸੈਂਟਰ 'ਚ ਲੱਖ ਤੋਂ ਉੱਤੇ ਵੋਟ ਕਰਵਾ ਲਈ। ਇਹ ਵੀ ਆਪਣੇ ਆਪ 'ਚ ਹਾਸੋਹਾਣੀ ਗੱਲ ਜਾਪਦੀ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਲੋਕ ਅਦਾਲਤ 'ਚ ਚਾਲਾਨ ਭੁਗਤਾਉਣ ਪੁੱਜੇ ਹਜ਼ਾਰਾਂ ਲੋਕ, ਭਾਰੀ ਭੀੜ ਕਾਰਨ ਹੋਈ ਧੱਕਾ-ਮੁੱਕੀ

ਉਨ੍ਹਾਂ ਕਿਹਾ ਕਿ ਖ਼ਾਲਿਸਤਾਨ ਰਿਫਰੈਂਡਮ ਦੇ ਪ੍ਰਬੰਧਕ ਇਸ ਦੇ ਫੇਲ੍ਹ ਹੋਣ ਤੋਂ ਬਾਅਦ ਹੀ ਘਬਰਾਏ ਹੋਏ ਹਨ ਅਤੇ ਆਪਣੀ ਇੱਜ਼ਤ ਬਚਾਉਣ ਲਈ ਹੁਣ ਇਨ੍ਹਾਂ ਨੂੰ 29 ਅਕਤੂਬਰ ਦੀ ਨਵੀਂ ਤਾਰੀਖ਼ ਦਾ ਐਲਾਨ ਕਰਨਾ ਪਿਆ ਹੈ। ਇਸ ਵਿਚਾਲੇ ਪੰਜਾਬ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਸੀਨੀਅਰ ਪੱਤਰਕਾਰ ਸੁੱਖੀ ਚਾਹਲ ਨੇ ਦਾਅਵਾ ਕੀਤਾ ਹੈ ਕਿ ਇਹ ਰਿਫਰੈਂਡਮ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਆਪਣੇ ਭਾਈਚਾਰੇ ਅਤੇ ਇਕਜੁੱਟਤਾ ਦਾ ਸੰਦੇਸ਼ ਦਿੰਦਾ ਹੈ ਪਰ ਰਿਫਰੈਂਡਮ ਦੇ ਨਾਂ ਤੇ ਇਸ ਦੇ ਪ੍ਰਬੰਧਕ ਦੁਨੀਆ ਭਰ 'ਚ ਸਿੱਖੀ ਦੀ ਸਾਖ਼ ਖ਼ਰਾਬ ਕਰ ਰਹੇ ਹਨ। ਰਿਫਰੈਂਡਮ ਦੇ ਪ੍ਰਬੰਧਕਾਂ ਦਾ ਦੋਸ਼ ਹੈ ਕਿ ਭਾਰਤ 'ਚ ਸਿੱਖਾਂ ਨਾਲ ਧੱਕਾ ਹੋ ਰਿਹਾ ਹੈ ਪਰ ਇਸ ਦੇਸ਼ ਦਾ ਪ੍ਰਧਾਨ ਮੰਤਰੀ 10 ਸਾਲ ਤੱਕ ਸਿੱਖ ਰਹਿੰਦਾ ਹੈ। ਰਾਸ਼ਟਰਪਤੀ ਸਿੱਖ ਵਿਅਕਤੀ ਨੂੰ ਬਣਾਇਆ ਜਾਂਦਾ ਹੈ, ਫ਼ੌਜ ਦਾ ਮੁਖੀ ਅਤੇ ਸੀ .ਬੀ. ਆਈ. ਦਾ ਮੁਖੀ ਸਿੱਖ ਰਹਿੰਦਾ ਹੈ ਅਤੇ ਇਸ ਦੇ ਨਾਲ ਹੀ ਸੁਪਰੀਮ ਕੋਰਟ 'ਚ ਕਈ ਸੀਨੀਅਰ ਜੱਜ ਸਿੱਖ ਬਣਦੇ ਹਨ। ਖੇਡਾਂ 'ਚ ਕਈ ਸਿੱਖ ਖਿਡਾਰੀ ਭਾਰਤ ਦਾ ਨਾਂ ਰੌਸ਼ਨ ਕਰਦੇ ਹਨ ਅਤੇ ਭਾਰਤ ਦੀ ਕੌਮੀ ਹਾਕੀ ਟੀਮ 'ਚ ਵਧੇਰੇ ਗਿਣਤੀ ਸਿੱਖਾਂ ਦੀ ਹੈ। ਉਨ੍ਹਾਂ ਕਿਹਾ ਕਿ ਖ਼ਾਲਿਸਤਾਨ ਰਿਫਰੈਂਡਮ ਪ੍ਰਬੰਧਕ ਆਈ. ਐੱਸ. ਆਈ. ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਪਰ ਇਹ ਜਿੰਨੇ ਮਰਜ਼ੀ ਰਿਫਰੈਂਡਮ ਕਰ ਲੈਣ, ਇਨ੍ਹਾਂ ਦਾ ਮਨਸੂਬਾ ਕਦੇ ਕਾਮਯਾਬ ਨਹੀਂ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News