ਬ੍ਰਿਜੇਸ਼ ਭਾਂਬੀ ਨੂੰ ਕਰਨ ਕਾਊਂਟੀ ਲਾਅ ਇਨਫੋਰਸਮੈਂਟ ਫਾਊਂਡੇਸ਼ਨ ਲਾਈਫਟਾਈਮ ਅਚੀਵਮੈਂਟ ਐਵਾਰਡ

Sunday, Oct 30, 2022 - 08:31 PM (IST)

ਬ੍ਰਿਜੇਸ਼ ਭਾਂਬੀ ਨੂੰ ਕਰਨ ਕਾਊਂਟੀ ਲਾਅ ਇਨਫੋਰਸਮੈਂਟ ਫਾਊਂਡੇਸ਼ਨ ਲਾਈਫਟਾਈਮ ਅਚੀਵਮੈਂਟ ਐਵਾਰਡ

ਬੇਕਰਸਫੀਲਡ (ਜ. ਬ.)-ਕੈਲੀਫੋਰਨੀਆ ਦੇ ਬੇਕਰਸਫੀਲਡ ਦੇ ਕਰਨ ਕਾਊਂਟੀ ਲਾਅ ਇਨਫੋਰਸਮੈਂਟ ਫਾਊਂਡੇਸ਼ਨ ਵਲੋਂ ਬ੍ਰਿਜੇਸ਼ ਭਾਂਬੀ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ ਲਈ ਚੁਣਿਆ ਗਿਆ ਹੈ। ਫਾਊਂਡੇਸ਼ਨ ਵਲੋਂ ਜਾਰੀ ਰਿਲੀਜ਼ ਵਿਚ ਦੱਸਿਆ ਗਿਆ ਹੈ ਕਿ ਭਾਂਬੀ ਨੂੰ ਇਹ ਐਵਾਰਡ ਕਰਨ ਕਾਊਂਟੀ ਦੇ ਅਧਿਕਾਰੀਆਂ ਤੇ ਏਜੰਸੀਆਂ ਨੂੰ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰਨ ਲਈ ਦਿੱਤਾ ਜਾ ਰਿਹਾ ਹੈ। ਭਾਂਬੀ ਨੇ ਜਿਸ ਲਗਨ ਨਾਲ ਕਰਨ ਕਾਊਂਟੀ ਦੇ ਅਧਿਕਾਰੀਆਂ ਤੇ ਏਜੰਸੀਆਂ ਨੂੰ ਬੇਹਤਰੀਨ ਸਿਹਤ ਦੇਖਭਾਲ ਤੇ ਦਿਲ ਸਬੰਧੀ ਜਾਗਰੂਕਤਾ ਪ੍ਰਦਾਨ ਕੀਤੀ ਹੈ, ਫਾਊਂਡੇਸ਼ਨ ਨੇ ਉਸਦੀ ਸ਼ਲਾਘਾ ਕੀਤੀ ਹੈ।

ਫਾਊਂਡੇਸ਼ਨ ਨੇ ਭਾਂਬੀ ਦੇ ਜੀਵਨ ਸਿਧਾਂਤਾਂ ਤੇ ਅਨੁਸ਼ਾਸਨ ਨੂੰ ਰੇਖਾਬੱਧ ਕਰਦੇ ਹੋਏ ਕਿਹਾ ਕਿ ਇਨ੍ਹਾਂ ਦੇ ਜ਼ੋਰ ’ਤੇ ਤੁਸੀਂ ਇਹ ਸਭ ਕੁਝ ਸੰਭਵ ਕਰ ਸਕਣ ਵਿਚ ਸਮਰੱਥ ਹੋਏ ਹੋ। ਬ੍ਰਿਜੇਸ਼ ਭਾਂਬੀ ਨੂੰ ਇਹ ਐਵਾਰਡ 10 ਨਵੰਬਰ ਨੂੰ 34ਵੇਂ ਸਾਲਾਨਾ ਆਫਿਸਰ ਆਫ ਦਿ ਈਅਰ ਐਵਾਰਡ ਯੂ. ਕੇ. ਵਿਚ ਪ੍ਰਦਾਨ ਕੀਤਾ ਜਾਏਗਾ। ਇਸ ਮੌਕੇ ਸਮੁਦਾਇਕ ਸੇਵਾਵਾਂ ਵਿਚ ਆਪਣਾ ਯੋਗਦਾਨ ਦੇਣ ਵਾਲੇ ਹੋਰ ਨਾਗਰਿਕਾਂ ਨੂੰ ਵੀ ਸਨਮਾਨਿਤ ਕੀਤਾ ਜਾਏਗਾ।


author

Manoj

Content Editor

Related News