ਕਾਬੁਲ ’ਚ ਰੋਜ਼ 20,000 ਅਫਸ ਕਮਾਉਂਦੀ ਸੀ ਤਬੱਸੁਮ, ਹੁਣ ਕੈਫੇ ’ਤੇ ਤਾਲਿਬਾਨੀ ਤਾਲਾ
Friday, Sep 24, 2021 - 11:39 AM (IST)
ਕਾਬੁਲ (ਏ. ਐੱਨ. ਆਈ.) - ਤਾਲਿਬਾਨ ਦੇ ਕਾਬੁਲ ਸ਼ਹਿਰ ਵਿੱਚ ਦਾਖਲ ਹੋਣ ਤੋਂ ਬਾਅਦ ਜਨਾਨੀਆਂ ਦੇ ਮਾਲਕੀ ਵਾਲੇ ਕਾਰੋਬਾਰ, ਵਿਸ਼ੇਸ਼ ਤੌਰ ’ਤੇ ਰੈਸਟੋਰੈਂਟਾਂ ਅਤੇ ਕੈਫੇ ਪਿਛਲੇ ਇਕ ਮਹੀਨੇ ਤੋਂ ਬੰਦ ਹਨ। ਨਿਕੀ ਤਬੱਸੁਮ ਨੇ 3 ਸਾਲ ਪਹਿਲਾਂ ਕਾਬੁਲ ਵਿੱਚ ਇਕ ਕੈਫੇ ਖੋਲ੍ਹਣ ਲਈ 10 ਲੱਖ ਅਫਸ (ਅਫਗਾਨੀ ਮੁਦਰਾ) ਖ਼ਰਚ ਕੀਤੀ ਸੀ। ਉਸਨੇ ਕਿਹਾ ਕਿ ਉਸਦੇ ਕੈਫੇ ਦੀਆਂ ਸਾਰੀਆਂ ਮੁਲਾਜ਼ਮਾਂ ਜਨਾਨੀਆਂ ਸਨ, ਜਿਨ੍ਹਾਂ ਨੇ ਪਿਛਲੀ ਸਰਕਾਰ ਡਿੱਗਣ ’ਤੇ ਆਪਣੀ ਨੌਕਰੀ ਗੁਆ ਦਿੱਤੀ ਸੀ। ਉਹ ਆਪਣੇ ਕੈਫੇ ਤੋਂ ਰੋਜ਼ਾਨਾ ਲਗਭਗ 20,000 ਅਫਸ ਕਮਾ ਲੈਂਦੀ ਸੀ।
ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ