ਲੰਡਨ 'ਚ ਕਬੱਡੀ ਫੈਡਰੇਸ਼ਨ ਵਲੋਂ ਕਰਵਾਇਆ ਗਿਆ ਕਬੱਡੀ ਟੂਰਨਾਮੈਂਟ

Monday, Aug 07, 2017 - 07:55 PM (IST)

ਲੰਡਨ (ਰਾਜਵੀਰ ਸਮਰਾ)— ਈਸਟ ਲੰਡਨ ਦੇ ਸ਼ਹਿਰ ਈਰਥ ਵੁਲਿਚ ਵਿਚ ਐਤਵਾਰ ਪੰਜਾਬੀਆਂ ਦੀ ਹਰਮਨਪਿਆਰੀ ਖੇਡ ਕਬੱਡੀ ਦੇ ਖਿਡਾਰੀਆਂ ਨੇ ਆਪਣੇ ਜਲਵੇ ਦਿਖਾਏ, ਜਿਸ ਵਿਚ ਲਹਿੰਦੇ ਅਤੇ ਚੜਦੇ ਪੰਜਾਬ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸਤਿੰਦਰਪਾਲ ਸਿੰਘ ਗੋਲਡੀ ਚੇਅਰਮੈਨ ਹਰਨੇਕ ਸਿੰਘ, ਰਸ਼ਪਾਲ ਸਿੰਘ ਸਹੋਤਾ, ਸੁਰਿੰਦਰ ਸਿੰਘ ਮਾਣਕ ਅਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਖੇਡ ਮੇਲੇ ਨੂੰ ਲੀਗ ਸਿਸਟਮ ਵਿਚ ਵੰਡਿਆ ਗਿਆ। 5 ਟੀਮਾਂ ਨੂੰ ਵੱਖ-ਵੱਖ ਕਲੱਬਾਂ ਨੇ ਸਾਂਝੇ ਤੌਰ 'ਤੇ ਬੁਲਾਇਆ। ਈਰਥ ਵੁਲਿਚ ਤੇ ਸਾਊਥਾਲ ਵਲੋਂ ਵੈਸਟਰਨ ਵਾਰੀਅਰ ਗ੍ਰੇਵਜ਼ੈਡ ਬਾਰਕਿੰਗ ਅਤੇ ਮਿਡਵੇਅ ਵਲੋਂ ਲਾਈਨਜ਼ ਆਫ ਪੰਜਾਬ ਬਰਮਿੰਘਮ ਕਵੈਂਟਰੀ ਅਤੇ ਡਰਬੀ ਮਲਟੀ ਮਿਡਲੈਂਡ, ਸਲੋਹ ਅਤੇ ਹੰਸਲੋ ਵਲੋਂ ਰਾਇਲਜ਼ ਟਾਈਗਰ ਅਤੇ ਟੈਲਫੋਰਡ ਵਲੋਂ ਸ਼ੇਰੇ ਪੰਜਾਬ ਨਾਮ ਦੀਆਂ ਟੀਮਾਂ ਬਣਾਈਆਂ ਗਈਆਂ। ਸਖ਼ਤ ਮੁਕਾਬਲਿਆਂ ਵਿਚ ਈਰਥ ਵੁਲਿਚ ਦੀ ਟੀਮ ਪਹਿਲੇ ਨੰਬਰ ਅਤੇ ਸਲੋਹ ਦੀ ਟੀਮ ਰਾਇਲਜ਼ ਟਾਈਗਰਜ਼ ਦੂਜੇ ਨੰਬਰ 'ਤੇ ਰਹੀ। ਇਸ ਮੌਕੇ ਭਿੰਦਾ ਮੁਠੱਡਾ ਨੇ ਆਪਣੀ ਦਮਦਾਰ ਆਵਾਜ਼ ਵਿਚ ਕੁਮੈਂਟਰੀ ਕੀਤੀ ਅਤੇ ਦਰਸ਼ਕਾਂ ਨੂੰ ਆਪਣੀ ਕੁਮੈਂਟਰੀ ਨਾਲ ਕੀਲ ਲਿਆ। ਮੁਕਾਬਲਿਆਂ ਦੌਰਾਨ ਗਗਨ ਜੋਗੇਵਾਲੀਆ, ਜੌਨੀ ਕੈਲੀਫੋਰਨੀਆ, ਬੈਸਟ ਰੇਡਰ ਚੁਣੇ ਗਏ। ਪਾਲਾ ਜਲਾਲਪੁਰੀਆ, ਸੋਹਣ ਰੁੜਕੀ ਨੇ ਵਧੀਆ ਖੇਡ ਪ੍ਰਦਰਸ਼ਨ ਕੀਤਾ। ਇਸ ਮੌਕੇ ਦੌੜਾਕ ਫੌਜਾ ਸਿੰਘ, ਰਾਜਾ ਕੰਗ, ਅਮਨ ਘੁੰਮਣ, ਪੰਮੀ ਰੰਧਾਵਾ, ਜੋਗਾ ਸਿੰਘ ਢਡਵਾਲ, ਗੋਗੀ ਭੰਡਾਲ, ਬਿੱਲੂ ਬੋਪਾਰਾਏ, ਸੋਨੂੰ ਬਾਜਵਾ, ਸੋਢੀ, ਬਲਿਹਾਰ ਸਿੰਘ, ਅਮਰਜੀਤ ਔਜਲਾ, ਹਰਵੰਤ ਮੱਲ੍ਹੀ, ਚੁੰਨੀ ਪੱਤੜ, ਜੈਲਾ, ਭਿੰਦਾ ਮੁਠੱਡਾ ਤੇ ਹੋਰ ਬਹੁਤ ਸਾਰੇ ਕਬੱਡੀ ਪ੍ਰੇਮੀ ਹਾਜ਼ਰ ਸਨ।


Related News