ਜਾਨਸਨ ਨੇ ਆਪਣੀ ਭਾਰਤੀ ਮੂਲ ਦੀ ਪਤਨੀ ਨੂੰ ਤਲਾਕ ਦੇਣ ਦਾ ਕੀਤਾ ਐਲਾਨ
Friday, Sep 07, 2018 - 08:35 PM (IST)

ਲੰਡਨ — ਬ੍ਰਿਟੇਨ ਦੇ ਸਾਬਕਾ ਵਿਦੇਸ਼ ਮੰਤਰੀ ਬੋਰਿਸ ਜਾਨਸਨ ਅਤੇ ਉਨ੍ਹਾਂ ਦੀ ਭਾਰਤੀ ਮੂਲ ਦੀ ਪਤਨੀ ਮੈਰੀਨਾ ਵ੍ਹੀਲਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਇਕ ਦੂਜੇ ਨੂੰ ਤਲਾਕ ਦੇਣ ਦੀ ਯੋਜਨਾ ਬਣਾਈ ਹੈ। ਦਰਅਸਲ ਅਜਿਹੇ ਦਾਅਵੇ ਕੀਤੇ ਜਾ ਰਹੇ ਹਨ ਕਿ ਜਾਨਸਨ ਨੇ ਆਪਣੀ ਪਤਨੀ ਨੂੰ ਧੋਖਾ ਦਿੱਤਾ। ਦੱਸ ਦਈਏ ਕਿ ਦੋਹਾਂ ਦੇ ਵਿਆਹ ਨੂੰ ਕਰੀਬ 25 ਸਾਲ ਹੋ ਚੁੱਕੇ ਹਨ ਅਤੇ ਮੈਰੀਨਾ ਪੇਸ਼ੇ ਤੋਂ ਵਕੀਲ ਹੈ।
ਇਸ ਜੋੜੇ ਨੇ ਸੰਯੁਕਤ ਬਿਆਨ 'ਚ ਇਹ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਇਕ ਅੰਗ੍ਰੇਜ਼ੀ ਅਖਬਾਰ 'ਚ ਜਾਨਸਨ ਦੇ ਕਥਿਤ ਰੂਪ ਤੋਂ ਆਪਣੀ ਪਤਨੀ ਦੇ ਪ੍ਰਤੀ ਵਫਾਦਾਰ ਨਾ ਰਹਿਣ ਨੂੰ ਲੈ ਕੇ ਦੋਹਾਂ ਦੇ ਵੱਖ ਹੋਣ ਦੀ ਖਬਰ ਛਪੀ ਸੀ। ਬਿਆਨ 'ਚ ਆਖਿਆ ਗਿਆ ਕਿ ਕਈ ਮਹੀਨਿਆਂ ਪਹਿਲਾਂ ਅਸੀਂ 25 ਸਾਲ ਤੱਕ ਵਿਆਹੁਤਾ ਸੰਬੰਧ 'ਚ ਰਹਿਣ ਪਿੱਛੋਂ ਹੁਣ ਅਸੀਂ ਤਲਾਕ ਲੈਣ 'ਤੇ ਰਾਜ਼ੀ ਹੋਏ ਹਾਂ ਅਤੇ ਉਹ ਪ੍ਰਕਿਰਿਆ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਜਾਨਸਨ ਦੇ ਅਫੇਅਰ ਰਹੇ ਹਨ ਅਤੇ ਇਕ ਸਾਬਕਾ ਆਰਟ ਕੰਸਲਟੈਂਟ ਨਾਲ ਉਨ੍ਹਾਂ ਦੇ ਸੰਬੰਧਾਂ ਨਾਲ ਇਕ ਬੱਚਾ ਵੀ ਹੈ।
ਉਂਝ ਦੋਸਤ ਦੇ ਰੂਪ 'ਚ ਅਸੀਂ ਆਉਣ ਵਾਲੇ ਸਾਲਾਂ 'ਚ ਆਪਣੇ 4 ਬੱਚਿਆਂ ਦਾ ਸਹਿਯੋਗ ਕਰਦੇ ਰਹਾਂਗੇ। ਅਸੀਂ ਇਸ ਤੋਂ ਜ਼ਿਆਦਾ ਕੁਝ ਨਹੀਂ ਕਰ ਸਕਦੇ। ਸਨਮਾਨਿਤ ਮਨੁੱਖੀ ਅਧਿਕਾਰ ਵਰਕਰ ਵ੍ਹੀਲਰ ਸਾਬਕਾ ਬੀ. ਬੀ. ਸੀ. ਪੱਤਰਕਾਰ ਚਾਰਲਸ ਵ੍ਹੀਲਰ ਅਤੇ ਉਨ੍ਹਾਂ ਦੀ ਦੂਜੀ ਪਤਨੀ ਦੀਪ ਸਿੰਘ ਦੀ ਧੀ ਹੈ। ਜਾਨਸਨ ਖੁਦ ਨੂੰ ਭਾਰਤ ਦਾ ਜਵਾਈ ਦੱਸਣ ਲਈ ਆਪਣੀ ਪਤਨੀ ਦੇ ਭਾਰਤੀ ਮੂਲ ਦਾ ਅਕਸਰ ਜ਼ਿਕਰ ਕਰਦੇ ਸਨ। ਬ੍ਰਿਟਿਸ਼ ਪੱਤਰਕਾਰ ਅਤੇ ਲੇਖਿਕਾ ਪੈਟ੍ਰੋਨੇਲ ਵਾਇਟ ਨਾਲ ਸੰਬੰਧਾਂ ਦੇ ਬਾਰੇ 'ਚ ਝੂਠ ਬੋਲਣ 'ਤੇ 2004 'ਚ ਉਨ੍ਹਾਂ ਨੂੰ ਕੰਜ਼ਰਵੇਟਿਵ ਪਾਰਟੀ ਦੇ ਉੱਚ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।