ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਜੂਨ ''ਚ ਕਰਨਗੇ ਪਹਿਲੀ ਵਿਦੇਸ਼ ਯਾਤਰਾ

Saturday, Apr 24, 2021 - 01:53 AM (IST)

ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਜੂਨ ''ਚ ਕਰਨਗੇ ਪਹਿਲੀ ਵਿਦੇਸ਼ ਯਾਤਰਾ

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਵਜੋ ਜੋ ਬਾਈਡੇਨ ਜੂਨ 'ਚ ਆਪਣੀ ਪਹਿਲੀ ਵਿਦੇਸ਼ ਯਾਤਰਾ ਕਰਨਗੇ ਅਤੇ ਇਸ ਦੌਰਾਨ ਉਹ ਪ੍ਰਮੁੱਖ ਅਮਰੀਕੀ ਸਹਿਯੋਗੀਆਂ ਨਾਲ ਗੱਲਬਾਤ ਕਰਨਗੇ। ਵ੍ਹਾਈਟ ਹਾਊਸ ਉਨ੍ਹਾਂ ਦੀ ਯਾਤਰਾ ਦੇ ਸੰਬੰਧ 'ਚ ਸ਼ੁੱਕਰਵਾਰ ਨੂੰ ਐਲਾਨ ਕਰ ਸਕਦਾ ਹੈ।ਬਾਈਡੇਨ 11 ਤੋਂ 13 ਜੂਨ ਦਰਮਿਆਨ ਇੰਗਲੈਂਡ ਦੇ ਕਾਰਨਵਾਲ 'ਚ ਆਯੋਜਿਤ ਸਮੂਹ ਜੀ7 ਸਿਖਰ ਸੰਮਲੇਨ ਦੀ ਮੀਟਿੰਗ 'ਚ ਹਿੱਸਾ ਲੈਣਗੇ। ਉਸ ਤੋਂ ਬਾਅਦ ਉਹ ਬ੍ਰਸੇਲਸ ਜਾਣਗੇ, ਉਥੇ ਉਹ ਯੂਰਪੀਨ ਯੂਨੀਅਨ (ਈ.ਯੂ.) ਦੀ ਅਗਵਾਈ ਨਾਲ ਮੀਟਿੰਗ ਕਰਨਗੇ ਅਤੇ 14 ਜੂਨ ਨੂੰ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਨੇਤਾਵਾਂ ਦੇ ਸ਼ਿਖਰ ਸੰਮੇਲਨ 'ਚ ਹਿੱਸਾ ਲੈਣਗੇ।

ਇਹ ਵੀ ਪੜ੍ਹੋ-ਮੁਕੇਸ਼ ਅੰਬਾਨੀ ਨੇ ਖਰੀਦਿਆ ਬ੍ਰਿਟੇਨ 'ਚ 300 ਏਕੜ 'ਚ ਫੈਲਿਆ ਪਹਿਲਾ ਕੰਟਰੀ ਕਲੱਬ ਸਟੋਕ ਪਾਰਕ

ਅਮਰੀਕਾ ਦੇ ਸਭ ਤੋਂ ਕਰੀਬੀ ਸਹਿਯੋਗੀਆਂ ਨਾਲ ਮੀਟਿੰਗਾਂ ਦਰਮਿਆਨ ਬਾਈਡੇਨ ਨੇ ਆਉਣ ਵਾਲੇ ਮਹੀਨਿਆਂ 'ਚ ਤੀਸਰੇ ਦੇਸ਼ 'ਚ ਆਯੋਜਿਤ ਇਕ ਸ਼ਿਖਰ ਸੰਮੇਲਨ ਲਈ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੂੰ ਸੱਦਾ ਦਿੱਤਾ ਹੈ। ਹਾਲਾਂਕਿ ਇਸ ਦੇ ਲਈ ਅਜੇ ਤੱਕ ਕੋਈ ਤਾਰੀਖ ਤੈਅ ਨਹੀਂ ਕੀਤੀ ਗਈ ਹੈ। ਹਾਲ 'ਚ ਜ਼ਿਆਦਾਤਰ ਅਮਰੀਕੀ ਰਾਸ਼ਟਰਪਤੀਆਂ ਨੇ ਆਪਣੀ ਪਹਿਲੀ ਵਿਦੇਸ਼ ਯਾਤਰਾ ਤਹਿਤ ਉੱਤਰ ਅਮਰੀਕਾ ਗੁਆਂਢੀਆਂ ਨੂੰ ਚੁਣਿਆ ਹੈ। ਹਾਲਾਂਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਪਹਿਲੀ ਵਿਦੇਸ਼ ਯਾਤਰਾ ਤਹਿਤ ਰਿਆਦ, ਸਾਊਦੀ ਅਰਬ ਦਾ ਦੌਰਾ ਕੀਤਾ ਸੀ। ਬਾਈਡੇਨ ਦੀ ਪਹਿਲੀ ਵਿਦੇਸ਼ ਯਾਤਰਾ ਦਾ ਅਰਥ ਅਮਰੀਕੀ ਸਹਿਯੋਗੀਆਂ ਪ੍ਰਤੀ ਟਰੰਪ ਦੇ ਰਵੱਈਏ ਨੂੰ ਪਲਟਣਾ ਹੈ।

ਇਹ ਵੀ ਪੜ੍ਹੋ-Crypto Exchange ਦਾ CEO ਨਿਵੇਸ਼ਕਾਂ ਦੇ 2 ਅਰਬ ਡਾਲਰ ਲੈ ਕੇ ਹੋਇਆ ਫਰਾਰ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News