NRI''s ਨੂੰ ਇਨਸਾਫ ਦਿਵਾਉਣ ਲਈ ਛੱਡ ''ਤਾ UK, ਇਰਾਕ ''ਚੋਂ ਕੱਢਾਏ ਫਸੇ ਭਾਰਤੀ

02/17/2020 3:28:15 PM

ਜਲੰਧਰ/ਲੰਡਨ— ਹਰ ਕੋਈ ਵਿਦੇਸ਼ 'ਚ ਪੱਕਾ ਹੋ ਕੇ ਤੇ ਉੱਥੇ ਹੀ ਰਹਿਣ ਦੀ ਇੱਛਾ ਰੱਖਦਾ ਹੈ ਪਰ ਅੱਜ ਅਸੀਂ ਤੁਹਾਨੂੰ ਉਸ ਸ਼ਖਸੀਅਤ ਬਾਰੇ ਦੱਸਣ ਜਾ ਰਹੇ ਹਾਂ ਜੋ ਵਿਦੇਸ਼ 'ਚ ਪੱਕੇ ਹੋਣ ਦੇ ਬਾਵਜੂਦ ਇਸ ਨੂੰ ਛੱਡ ਕੇ ਭਾਰਤੀਆਂ ਦੀ ਸੇਵਾ 'ਚ ਲੱਗੇ ਹਨ। ਉਨ੍ਹਾਂ ਦੇ ਉਪਰਾਲੇ ਸਦਕਾ ਇਰਾਕ 'ਚ ਫਸੇ ਕਈ ਭਾਰਤੀ ਆਪਣੇ ਘਰ ਵਾਪਸ ਆ ਸਕੇ ਸਨ। 1981 'ਚ ਪਰਿਵਾਰ ਸਣੇ ਯੂ. ਕੇ. ਗਏ ਜਸਵੀਰ ਸਿੰਘ ਸ਼ੇਰਗਿੱਲ ਸਿਰਫ ਪੰਜ ਸਾਲਾਂ 'ਚ ਹੀ ਭਾਰਤ ਵਾਪਸ ਆ ਗਏ ਅਤੇ ਅਪ੍ਰਵਾਸੀ ਭਾਵ ਐੱਨ. ਆਰ. ਆਈਜ਼. ਦੀ ਸੇਵਾ 'ਚ ਲੱਗ ਗਏ। ਖਾਸ ਗੱਲ ਇਹ ਹੈ ਕਿ ਉਨ੍ਹਾਂ ਕੋਲ ਯੂ. ਕੇ. ਦੀ ਨਾਗਰਿਕਤਾ ਹੋਣ ਦੇ ਬਾਵਜੂਦ ਉਹ ਉਸ ਸੁਨਹਿਰੀ ਦੇਸ਼ ਨੂੰ ਛੱਡ ਕੇ ਆ ਗਏ।  ਜਲੰਧਰ ਦੇ ਮਿੱਠਾਪੁਰ ਇਲਾਕੇ ਦੇ ਰਹਿਣ ਵਾਲੇ ਸ਼ੇਰਗਿੱਲ ਨੂੰ ਪੰਜਾਬ ਸਣੇ ਭਾਰਤ ਜਾਣਦਾ ਹੈ। ਉਨ੍ਹਾਂ ਦਾ ਪਰਿਵਾਰ ਅਜੇ ਵੀ ਯੂ. ਕੇ. ਰਹਿੰਦਾ ਹੈ ਪਰ ਉਨ੍ਹਾਂ ਨੂੰ ਭਾਰਤ 'ਚ ਰਹਿ ਕੇ ਇਹ ਸੇਵਾ ਕਰਨੀ ਵਧੇਰੇ ਚੰਗੀ ਲੱਗਦੀ ਹੈ। ਉਨ੍ਹਾਂ ਦੀ ਇਸ ਸੇਵਾ ਨੂੰ ਦੇਖਦਿਆਂ ਹੀ ਐੱਨ. ਆਰ. ਆਈ. ਭਾਈਚਾਰੇ ਨੇ ਉਨ੍ਹਾਂ ਨੂੰ 2013 'ਚ ਐੱਨ. ਆਰ. ਆਈ. ਸਭਾ ਦਾ ਪ੍ਰਧਾਨ ਚੁਣਿਆ। ਜਿਸ ਸਮੇਂ ਜਸਵੀਰ ਨੇ ਐੱਨ. ਆਰ. ਆਈ. ਸਭਾ ਦੇ ਪ੍ਰਧਾਨ ਦੀ ਕੁਰਸੀ ਸੰਭਾਲੀ ਉਸ ਸਮੇਂ ਐੱਨ. ਆਰ ਆਈ. ਸਭਾ ਦੇ 17 ਹਜ਼ਾਰ ਮੈਂਬਰ ਸਨ ਅਤੇ ਦੋ ਸਾਲ ਦੇ ਕਾਰਜਕਾਲ 'ਚ ਹੀ ਉਨ੍ਹਾਂ ਨੇ ਇਸ ਦੀ ਗਿਣਤੀ 24 ਹਜ਼ਾਰ ਤੋਂ ਉੱਪਰ ਪਹੁੰਚਾ ਦਿੱਤੀ। ਉਨ੍ਹਾਂ ਮੁਤਾਬਕ 7 ਹਜ਼ਾਰ ਉਹ ਲੋਕ ਸਨ, ਜਿਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਕੇ ਸੰਸਥਾ ਨਾਲ ਉਨ੍ਹਾਂ ਨੂੰ ਜੋੜਿਆ ਗਿਆ।

2013 'ਚ ਜਦ ਉਨ੍ਹਾਂ ਨੇ ਪ੍ਰਧਾਨ ਦੇ ਅਹੁਦੇ ਦੀ ਸਹੁੰ ਚੁੱਕੀ ਤਦ ਇਰਾਕ 'ਚ ਸੰਕਟ ਚੱਲ ਰਿਹਾ ਸੀ ਅਤੇ ਉੱਥੋਂ 450 ਭਾਰਤੀਆਂ ਨੂੰ ਉਹ ਭਾਰਤ ਲਿਆਉਣ 'ਚ ਸਫਲ ਰਹੇ। ਇਸ ਦੌਰਾਨ ਭਾਰਤ ਸਰਕਾਰ 'ਤੇ ਪੂਰਾ ਦਬਾਅ ਪਾਇਆ ਗਿਆ। ਅਦਾਲਤਾਂ 'ਚ ਐੱਨ. ਆਰ ਆਈਜ਼. ਦਾ ਕਾਫੀ ਸਮਾਂ ਤੇ ਪੈਸਾ ਬਰਬਾਦ ਹੋ ਰਿਹਾ ਸੀ। ਇਸੇ ਲਈ ਉਨ੍ਹਾਂ ਦੇ ਉਪਰਾਲੇ ਸਦਕੇ ਅੱਜ ਖਾਸ ਐੱਨ. ਆਰ ਆਈ. ਕੋਰਟ ਕੰਮ ਕਰ ਰਿਹਾ ਹੈ ਜੋ ਤੇਜ਼ੀ ਨਾਲ ਸਾਰੇ ਮਾਮਲਿਆਂ ਨੂੰ ਨਜਿੱਠ ਰਿਹਾ ਹੈ।

2015 'ਚ ਜਦ ਜਸਵੀਰ ਸਿੰਘ ਸ਼ੇਰਗਿੱਲ ਦਾ ਕਾਰਜਕਰਾਲ ਖਤਮ ਹੋਇਆ ਤਾਂ ਉਸ ਦੇ ਬਾਅਦ ਵੀ ਉਨ੍ਹਾਂ ਨੇ ਐੱਨ. ਆਰ ਆਈ. ਭਾਈਚਾਰੇ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ 'ਚ ਕੰਮ ਜਾਰੀ ਰੱਖਿਆ। ਸ਼ੇਰਗਿੱਲ ਕਹਿੰਦੇ ਹਨ ਕਿ ਵਿਦੇਸ਼ਾਂ 'ਚ ਵੱਸਦੇ ਭਾਰਤੀ ਪੰਜਾਬ ਆਉਣ ਤੋਂ ਘਬਰਾਉਂਦੇ ਹਨ ਕਿ ਕਿਤੇ ਉਨ੍ਹਾਂ 'ਤੇ ਕੋਈ ਝੂਠਾ ਮਾਮਲਾ ਦਰਜ ਨਾ ਕਰਵਾ ਦੇਵੇ। ਬਹੁਤਿਆਂ ਦੇ ਰਿਸ਼ਤੇਦਾਰ ਜ਼ਮੀਨਾਂ 'ਤੇ ਕਬਜ਼ੇ ਕਰਕੇ ਬੈਠੇ ਹਨ। ਇਸ ਲਈ ਉਹ ਮਦਦ ਲਈ ਅੱਗੇ ਰਹਿੰਦੇ ਹਨ।


Related News