ਜਾਪਾਨ ਦੌਰੇ ਦੇ ਚੌਥੇ ਦਿਨ ਮੁੱਖ ਮੰਤਰੀ ਨੇ ਓਸਾਕਾ ਵਿਖੇ ਕੀਤਾ ਬਿਜ਼ਨਸ ਰੋਡ ਸ਼ੋਅ
Saturday, Dec 06, 2025 - 09:34 AM (IST)
ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ) : ਜਾਪਾਨ ਦੌਰੇ ਦੇ ਚੌਥੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੇ ਰੋਡ ਸ਼ੋਅ ਨੂੰ ਓਸਾਕਾ ਵਿਖੇ ਭਰਵਾਂ ਹੁੰਗਾਰਾ ਮਿਲਿਆ ਅਤੇ ਪ੍ਰਮੁੱਖ ਜਾਪਾਨੀ ਕੰਪਨੀਆਂ ਨੇ ਰੋਡ ਸ਼ੋਅ ’ਚ ਸ਼ਿਰਕਤ ਕਰ ਕੇ ਸੂਬੇ ’ਚ ਨਿਵੇਸ਼ ਕਰਨ ’ਚ ਡੂੰਘੀ ਦਿਲਚਸਪੀ ਦਿਖਾਈ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਵੱਡੀਆਂ ਉਦਯੋਗਿਕ ਕੰਪਨੀਆਂ ਦੀ ਭਾਈਵਾਲੀ ਭਾਰਤ-ਜਾਪਾਨ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਮਜ਼ਬੂਤ ਸਮਰਥਨ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀਆਂ ਪ੍ਰਗਤੀਸ਼ੀਲ ਉਦਯੋਗਿਕ ਨੀਤੀਆਂ, ਏਕੀਕ੍ਰਿਤ ਸਿੰਗਲ-ਵਿੰਡੋ ਪ੍ਰਣਾਲੀ ਅਤੇ ਨਿਵੇਸ਼ ਲਈ ਤਿਆਰ ਮੌਕਿਆਂ ’ਚ ਵਿਸ਼ਵਵਿਆਪੀ ਨਿਵੇਸ਼ਕਾਂ ਦੀ ਵਧ ਰਹੀ ਦਿਲਚਸਪੀ ਨੂੰ ਵੀ ਦਰਸਾਉਂਦਾ ਹੈ।
ਪੜ੍ਹੋ ਇਹ ਵੀ - ਵਾਹ! ਸੂਬੇ ਦੇ Malls ਤੇ ਮੈਟਰੋ ਸਟੇਸ਼ਨਾਂ ’ਤੇ ਵਿਕੇਗੀ ਸ਼ਰਾਬ, ਸਰਕਾਰੀ ਏਜੰਸੀਆਂ ਖੋਲ੍ਹਣਗੀਆਂ ਦੁਕਾਨਾਂ!
ਸਰਕਾਰ ਦਾ ਟੀਚਾ ਸਾਡੇ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰਨਾ ਅਤੇ ਨਿਵੇਸ਼ਕਾਂ ਲਈ ਸਥਿਰ ਤੇ ਭਰੋਸੇਮੰਦ ਵਾਤਾਵਰਨ ਪੈਦਾ ਕਰਨਾ ਹੈ। ਉਨ੍ਹਾਂ ਨੇ ਵਪਾਰ, ਤਕਨਾਲੋਜੀ ਅਤੇ ਐੱਸ.ਐੱਮ.ਈ. ਸਹਿਯੋਗ ਦੀ ਪੜਚੋਲ ਕਰਨ ਲਈ ਓਸਾਕਾ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (ਓ.ਸੀ.ਸੀ.ਆਈ.) ਨਾਲ ਵੀ ਅਧਿਕਾਰਤ ਗੱਲਬਾਤ ਕੀਤੀ।ਉਨ੍ਹਾਂ ਨੇ ਟੋਕੁਸ਼ੀਮਾ ਆਕਸ਼ਨ ਮਾਰਕੀਟ ਤੇ ਗਲੋਬਲ ਵੈਂਚਰ ਕੰਪਨੀ, ਲਿਮਟਿਡ ਨਾਲ ਐਗਰੀ-ਮਾਰਕੀਟ ਆਧੁਨਿਕੀਕਰਨ ਅਤੇ ਸਪਲਾਈ-ਚੇਨ ਭਾਈਵਾਲੀ ਬਾਰੇ ਮੀਟਿੰਗ ਕੀਤੀ। ਉਨ੍ਹਾਂ ਨੇ ਨਿਵੇਸ਼ਕਾਂ ਨੂੰ 13 ਤੋਂ 15 ਮਾਰਚ, 2026 ਨੂੰ ਇੰਡੀਅਨ ਸਕੂਲ ਆਫ ਬਿਜ਼ਨਸ, ਮੋਹਾਲੀ ਵਿਖੇ ਹੋਣ ਵਾਲੇ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ ’ਚ ਹਿੱਸਾ ਲੈਣ ਦਾ ਸੱਦਾ ਵੀ ਦਿੱਤਾ।
ਪੜ੍ਹੋ ਇਹ ਵੀ - ਸਾਲ 2026 'ਚ ਇਨ੍ਹਾਂ ਰਾਸ਼ੀ ਵਾਲਿਆਂ 'ਤੇ ਚੱਲੇਗੀ ਸਾੜ ਸਤੀ ਤੇ ਢਾਈਆ, ਸ਼ਨੀਦੇਵ ਲੈਣਗੇ ਅਗਨੀ ਪ੍ਰੀਖਿਆ
