ਜਾਪਾਨ ਦੇ PM ਨੇ ਮਹਾਮਾਰੀ ਦੌਰਾਨ ਸੁਰੱਖਿਅਤ ਓਲੰਪਿਕ ਲਈ ਲੋਕਾਂ ਦਾ ਕੀਤਾ ਧੰਨਵਾਦ

08/09/2021 3:59:11 PM

ਟੋਕੀਓ (ਭਾਸ਼ਾ) : ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੁੜੀਆਂ ਪਰੇਸ਼ਾਨੀਆਂ ਦੇ ਬਾਵਜੂਦ ਓਲੰਪਿਕ ਖੇਡਾਂ ਦਾ ਸਫ਼ਲ ਅਤੇ ਸੁਰੱਖਿਅਤ ਆਯੋਜਨ ਕਰਨ ਲਈ ਸੋਮਵਾਰ ਨੂੰ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ। ਸੁਗਾ ਨੇ ਸਹਿਯੋਗ ਅਤੇ ਸਮਰਥਨ ਲਈ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ, ‘ਖੇਡਾਂ ਇਕ ਸਾਲ ਲਈ ਮੁਲਤਵੀ ਜ਼ਰੂਰ ਕੀਤੀਆਂ ਗਈਆਂ ਅਤੇ ਸਖ਼ਤ ਦਿਸ਼ਾ-ਨਿਰਦੇਸ਼ਾਂ ਦਰਮਿਆਨ ਸੰਪਨ ਹੋਈਆਂ ਪਰ ਮੈਨੂੰ ਲੱਗਦਾ ਹੈ ਕਿ ਅਸੀਂ ਮੇਜ਼ਬਾਨ ਦੇਸ਼ ਦੀ ਆਪਣੀ ਜ਼ਿੰਮੇਦਾਰੀ ਪੂਰੀ ਕਰਨ ਦੇ ਸਮਰਥ ਰਹੇ।’

ਇਹ ਵੀ ਪੜ੍ਹੋ: UAE ’ਚ ਭਾਰਤੀ ਕਾਰੋਬਾਰੀ ਦਾ ਗੋਲਕੀਪਰ ਸ਼੍ਰੀਜੇਸ਼ ਨੂੰ ਵੱਡਾ ਤੋਹਫ਼ਾ, ਦੇਣਗੇ 1 ਕਰੋੜ ਦਾ ਨਕਦ ਇਨਾਮ

ਟੋਕੀਓ ਓਲੰਪਿਕ ਖੇਡਾਂ ਦਾ ਆਯੋਜਨ ਦਰਸ਼ਕਾਂ ਦੇ ਬਿਨਾਂ ਕੀਤਾ ਗਿਆ। ਖਿਡਾਰੀ ਖੇਡ ਪਿੰਡ ਵਿਚ ਹੀ ਜੈਵ ਸੁਰੱਖਿਅਤ ਵਾਤਾਵਰਣ ਤੱਕ ਸੀਮਤ ਰਹੇ। ਉਨ੍ਹਾਂ ਨੂੰ ਮੈਦਾਨ ’ਤੇ ਖੇਡ ਸਮਾਪਤ ਹੋਣ ਦੇ ਤੁਰੰਤ ਬਾਅਦ ਮਾਸਕ ਪਾਉਣ ਪੈ ਰਿਹਾ ਸੀ ਅਤੇ ਉਹ ਮੁਕਾਬਲੇ ਖ਼ਤਮ ਹੋਣ ਦੇ ਤੁਰੰਤ ਬਾਅਦ ਜਾਪਾਨ ਤੋਂ ਸਵਦੇਸ਼ ਰਵਾਨਾ ਹੋ ਰਹੇ ਸਨ। ਇਨ੍ਹਾਂ ਖੇਡਾਂ ਨਾਲ ਜਾਪਾਨ ਨੇ ਆਪਣੇ ਦ੍ਰਿੜ ਸੰਕਲਪ ਦੀ ਵੀ ਇਕ ਬਾਣਗੀ ਪੇਸ਼ ਕੀਤੀ ਅਤੇ ਸੁਗਾ ਨੇ ਵੀ ਦੇਸ਼ ਲਈ ਰਿਕਾਰਡ 58 ਤਮਗੇ ਜਿੱਤਣ ਵਾਲੇ ਖਿਡਾਰੀਆਂ ਦੀ ਪ੍ਰਸ਼ੰਸਕਾ ਕਰਦੇ ਹੋਏ ਕਿਹਾ, ‘ਕੁੱਝ ਨੇ ਤਮਗੇ ਜਿੱਤੇ ਅਤੇ ਕੁੱਝ ਨੇ ਨਹੀਂ ਪਰ ਉਨ੍ਹਾਂ ਸਾਰਿਆਂ ਦੇ ਪ੍ਰਦਰਸ਼ਨ ਨਾਲ ਅਸੀਂ ਅੱਗੇ ਵੱਧ ਰਹੇ ਸੀ।’ ਸੁਗਾ ਨਾਗਾਸਾਕੀ ਵਿਚ ਅਮਰੀਕਾ ਦੇ ਪ੍ਰਮਾਣੂ ਬੰਬ ਸੁੱਟੇ ਜਾਣ ਦੀ 76ਵੀਂ ਵਰ੍ਹੇਗੰਢ ਦੇ ਮੌਕੇ ’ਤੇ ਓਲੰਪਿਕ ਨੂੰ ਲੈ ਕੇ ਗੱਲ ਕਰ ਰਹੇ ਸਨ।

ਇਹ ਵੀ ਪੜ੍ਹੋ: ਟੋਕੀਓ ਓਲੰਪਿਕ ਤੋਂ ਘਰ ਪਰਤੀ ਭਾਰਤੀ ਖਿਡਾਰਨ ’ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਿਲੀ ਭੈਣ ਦੀ ਮੌਤ ਦੀ ਖ਼ਬਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


cherry

Content Editor

Related News