74 ਸਾਲ ਪਹਿਲਾਂ ਜਾਪਾਨ ''ਚ ਡਿੱਗਿਆ ਸੀ ਪਰਮਾਣੂ ਬੰਬ, ਜਾਣੋ ਪੂਰਾ ਮਾਮਲਾ

08/06/2019 4:05:40 PM

ਟੋਕੀਓ (ਬਿਊਰੋ)— ਜਾਪਾਨ ਦੇ ਹਿਰੋਸ਼ਿਮਾ ਸ਼ਹਿਰ ਵਿਚ ਮੰਗਲਵਾਰ (6 ਅਗਸਤ) ਨੂੰ ਪਰਮਾਣੂ ਬੰਬਾਰੀ ਦੀ 74ਵੀਂ ਵਰ੍ਹੇਗੰਢ ਮਨਾਈ ਗਈ। ਇੱਥੇ ਉਸ ਬੰਬਾਰੀ ਦੇ ਜ਼ਖਮ ਅੱਜ ਵੀ ਤਾਜ਼ਾ ਹਨ। ਇਸੇ ਕਾਰਨ ਜਾਪਾਨੀ ਪਰਮਾਣੂ ਹਥਿਆਰਾਂ ਦੇ ਖਾਤਮੇ ਦੀ ਚਰਚਾ ਕਰਦੇ ਰਹਿੰਦੇ ਹਨ। ਹਿਰੋਸ਼ਿਮਾ ਦੇ ਮਹਾਪੌਰ ਨੇ ਅਜਿਹੇ ਹਥਿਆਰਾਂ ਨੂੰ ਖਤਮ ਕਰਨ ਲਈ ਨਵੇਂ ਸਿਰੇ ਤੋਂ ਦੁਨੀਆ ਨੂੰ ਅਪੀਲ ਕੀਤੀ ਅਤੇ ਜਾਪਾਨ ਸਰਕਾਰ ਤੋਂ ਇਸ ਦਿਸ਼ਾ ਵਿਚ ਹੋਰ ਕੰਮ ਕਰਨ ਦੀ ਮੰਗ ਕੀਤੀ। 

PunjabKesari

ਮੇਅਰ ਕਾਜ਼ੁਮੀ ਮਾਤਸੁਈ ਨੇ ਮੰਗਲਵਾਰ ਨੂੰ ਆਪਣੇ ਸ਼ਾਂਤੀ ਸੰਬੋਧਨ ਵਿਚ ਦੁਨੀਆ ਵਿਚ ਸਵੈ ਕੇਂਦਰਿਤ ਰਾਜਨੀਤੀ ਦੇ ਉਭਾਰ ਦੇ ਬਾਰੇ ਵਿਚ ਚਿੰਤਾ ਜ਼ਾਹਰ ਕੀਤੀ ਅਤੇ ਨੇਤਾਵਾਂ ਨੂੰ ਪਰਮਾਣੂ ਹਥਿਆਰਾਂ ਦੇ ਬਿਨਾਂ ਦੁਨੀਆ ਨੂੰ ਜਿੱਤਣ ਦੀ ਦਿਸ਼ਾ ਵਿਚ ਲਗਾਤਾਰ ਕਦਮ ਚੁੱਕਣ ਦੀ ਅਪੀਲ ਕੀਤੀ। ਮਾਤਸੁਈ ਨੇ ਆਪਣੇ ਸ਼ਾਂਤੀ ਐਲਾਨ ਵਿਚ ਕਿਹਾ ਕਿ ਅੱਜ ਦੁਨੀਆ ਭਰ ਵਿਚ ਅਸੀਂ ਸਵੈਂ ਕੇਂਦਰਿਤ ਰਾਸ਼ਟਰਵਾਦ ਨੂੰ ਵੱਧਦੇ ਹੋਏ, ਅੰਤਰਰਾਸ਼ਟਰੀ ਵਿਸ਼ੇਸ਼ਤਾਵਾਂ ਅਤੇ ਦੁਸ਼ਮਣੀ ਕਾਰਨ ਤਣਾਅ ਦੇਖਦੇ ਹਾਂ।

PunjabKesari

ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨੇ ਸਮਾਰੋਹ ਵਿਚ ਆਪਣੇ ਸੰਬੋਧਨ ਵਿਚ ਕਿਹਾ,''ਜਾਪਾਨ ਪਰਮਾਣੂ ਅਤੇ ਗੈਰ ਪਰਮਾਣੂ ਰਾਜਾਂ ਦੇ ਵਿਚ ਇਕ ਪੁਲ ਦੇ ਰੂਪ ਵਿਚ ਕੰਮ ਕਰਨ ਅਤੇ ਅੰਤਰਰਾਸ਼ਟਰੀ ਕੋਸ਼ਿਸ਼ਾਂ ਦੀ ਅਗਵਾਈ ਕਰਨ ਲਈ ਵਚਨਬੱਧ ਹੈ।'' ਉਨ੍ਹਾਂ ਨੇ ਕਿਹਾ ਕਿ ਜਾਪਾਨ ਧੀਰਜ ਨਾਲ ਉਨ੍ਹਾਂ ਨੂੰ ਸਹਿਯੋਗ ਕਰਨ ਅਤੇ ਗੱਲਬਾਤ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਨੇ ਪਰਮਾਣੂ ਅਤੇ ਗੈਰ ਪਰਮਾਣੂ ਰਾਜਾਂ ਵਿਚਾਲੇ ਅੰਤਰ ਨੂੰ ਸਵੀਕਾਰ ਕੀਤਾ। ਇਨ੍ਹਾਂ ਹਮਲਿਆਂ ਵਿਚ ਬਚੇ ਲੋਕਾਂ ਦੇ ਪਰਿਵਾਰ ਵਾਲਿਆਂ ਨੇ ਅੱਜ ਮਤਲਬ 6 ਅਗਸਤ 2019 ਦੀ ਸਵੇਰ ਠੀਕ 8:15 ਵਜੇ ਇਕ ਮਿੰਟ ਦਾ ਮੌਨ ਰੱਖ ਕੇ ਪਰਮਾਣੂ ਹਮਲੇ ਵਿਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ।

ਸਵੇਰੇ 8:15 ਵਜੇ ਸੁੱਟਿਆ ਗਿਆ ਸੀ ਪਹਿਲਾ ਬੰਬ

PunjabKesari
ਇੱਥੇ ਦੱਸ ਦਈਏ ਕਿ ਅਮਰੀਕਾ ਨੇ 6 ਅਗਸਤ 1945 ਨੂੰ ਜਾਪਾਨ ਦੇ ਸ਼ਹਿਰ ਹਿਰੋਸ਼ਿਮਾ ਵਿਚ ਸਵੇਰੇ 8:15 ਵਜੇ 'ਲਿਟਿਲ ਬੁਆਏ' ਨਾਮ ਦਾ ਪਰਮਾਣੂ ਬੰਬ ਸੁੱਟਿਆ ਸੀ। ਇਸ ਹਮਲੇ ਵਿਚ 1.40 ਲੱਖ ਲੋਕ ਮਾਰੇ ਗਏ ਸਨ। ਇਸ ਦੇ ਤਿੰਨ ਦਿਨ ਬਾਅਦ 9 ਅਗਸਤ ਨੂੰ ਅਮਰੀਕਾ ਨੇ ਨਾਗਾਸਾਕੀ ਵਿਚ ਦੂਜਾ ਪਰਮਾਣੂ ਬੰਬ ਸੁੱਟਿਆ ਸੀ, ਜਿਸ ਵਿਚ 70 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਦੋਹਾਂ ਧਮਾਕਿਆਂ ਦੇ 6 ਦਿਨ ਬਾਅਦ ਜਾਪਾਨ ਨੇ ਆਤਮ ਸਮਰਪਣ ਕਰ ਦਿੱਤਾ ਸੀ ਅਤੇ ਦੂਜਾ ਵਿਸ਼ਵ ਯੁੱਧ ਖਤਮ ਹੋ ਗਿਆ ਸੀ। 

PunjabKesari

ਦੂਜੇ ਵਿਸ਼ਵ ਯੁੱਧ ਦੇ ਸਮੇਂ ਨਾਜ਼ੀ ਜਰਮਨੀ ਹਾਰ ਮੰਨ ਚੁੱਕਾ ਸੀ ਜਦਕਿ ਜਾਪਾਨ ਉਦੋਂ ਵੀ ਅਮਰੀਕਾ ਲਈ ਚੁਣੌਤੀ ਬਣਿਆ ਹੋਇਆ ਸੀ। ਅਮਰੀਕੀ ਫੌਜੀ ਮੰਨਣ ਲੱਗੇ ਸਨ ਕਿ ਜਦੋਂ ਤੱਕ ਜਾਪਾਨੀ ਫੌਜ ਦਾ ਇਕ ਵੀ ਫੌਜੀ ਬਚਿਆ ਹੋਇਆ ਹੈ ਉਦੋਂ ਤੱਕ ਉਹ ਲੜਦੇ ਰਹਿਣਗੇ। ਇਸ ਯੁੱਧ ਨੂੰ ਜਲਦੀ ਖਤਮ ਕਰਨ ਲਈ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਹੈਰੀ ਟੂਮੈਨ ਨੇ ਯੁੱਧ ਸਕੱਤਰ ਹੈਨਰੀ ਸਟਿਮਸਨ ਦੀ ਪ੍ਰਧਾਨਗੀ ਵਿਚ ਇਕ ਕਮੇਟੀ ਬਣਾ ਕੇ ਇਹ ਤੈਅ ਕਰਨ ਲਈ ਕਿਹਾ ਸੀ ਕਿ ਜਾਪਾਨ 'ਤੇ ਪਰਮਾਣੂ ਬੰਬ ਨਾਲ ਹਮਲਾ ਕੀਤੇ ਜਾਣ 'ਤੇ ਵਿਚਾਰ ਕੀਤਾ ਜਾਵੇ। ਇਸ 'ਤੇ ਵਿਚਾਰ ਕਰਨ ਮਗਰੋਂ ਇਹ ਸਾਰੀ ਕਾਰਵਾਈ ਕੀਤੀ ਗਈ।


Vandana

Content Editor

Related News