ਲੋਕਪਾਲ ਵੱਲੋਂ ਕਪੂਰਥਲਾ 'ਚ ਤਾਇਨਾਤ ਮੁਲਾਜ਼ਮ 'ਤੇ ਸਖ਼ਤ ਕਾਰਵਾਈ, ਜਾਣੋ ਕੀ ਹੈ ਪੂਰਾ ਮਾਮਲਾ
Tuesday, May 07, 2024 - 03:11 PM (IST)
ਚੰਡੀਗੜ੍ਹ: ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਦੇ ਲੋਕਪਾਲ ਜਸਵਿੰਦਰ ਸਿੰਘ ਵੱਲੋਂ ਜ਼ਿਲ੍ਹਾ ਕਪੂਰਥਲਾ ਵਿਚ ਤਾਇਨਾਤ ਇਕ ਮੁਲਾਜ਼ਮ 'ਤੇ ਸਖ਼ਤ ਐਕਸ਼ਨ ਲਿਆ ਗਿਆ ਹੈ। ਲੋਕਪਾਲ ਵੱਲੋਂ ਕਪੂਰਥਲਾ ਜ਼ਿਲ੍ਹੇ ਵਿਚ ਬਲਾਕ ਨਡਾਲਾ ਅਧੀਨ ਆਉਂਦੇ ਪਿੰਡ ਰਾਏਪੁਰ ਅਰਾਈਆਂ ਦੇ ਮਗਨਰੇਗਾ ਵਰਕਰਾਂ ਦੀ ਸ਼ਿਕਾਇਤ ਦਾ ਫ਼ੈਸਲਾ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: ਪੰਜਾਬ ਕਾਂਗਰਸ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀਆਂ ਤਾਰੀਖ਼ਾਂ ਜਾਰੀ
ਦਰਅਸਲ, ਪਿੰਡ ਰਾਏਪੁਰ ਅਰਾਈਆਂ ਬਲਾਕ ਨਡਾਲਾ ਦੇ ਸ਼ਿਕਾਇਤਕਰਤਾ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਕੋਲੋਂ ਨੰਵਬਰ ਮਹੀਨੇ ਸਾਲ 2023 ਵਿਚ 10 ਦਿਨ ਮਗਨਰੇਗਾ ਵਿਚ ਕੁੱਲ 473 ਦਿਹਾੜੀਆਂ ਦਾ ਕੰਮ ਕਰਵਾ ਕੇ ਉਨ੍ਹਾਂ ਦੀਆਂ ਹਾਜ਼ਰੀ ਨੂੰ ਜ਼ੀਰੋ ਕਰ ਦਿੱਤਾ ਗਿਆ। ਜਿਸ ਨਾਲ ਉਨ੍ਹਾਂ ਦਾ ਵਿੱਤੀ ਨੁਕਸਾਨ ਕੀਤਾ ਗਿਆ। ਸਾਰੇ ਸਬੂਤਾਂ ਅਤੇ ਜਾਂਚ ਤੋਂ ਬਾਅਦ ਟਿੰਕੂ ਸਨੋਤਰਾ ਕੰਪਿਊਟਰ ਸਹਾਇਕ ਬਲਾਕ ਨਡਾਲਾ ਜ਼ਿਲ੍ਹਾ ਕਪੂਰਥਲਾ ਨੂੰ ਕਸੂਰਵਾਰ ਪਾਇਆ ਗਿਆ। ਉਸ ਨੇ ਇਨ੍ਹਾਂ ਵਰਕਰਾਂ ਦੀ ਹਾਜ਼ਰੀ ਜ਼ੀਰੋ ਕਰਕੇ ਮਗਨਰੇਗਾ ਵਰਕਰਾਂ ਦਾ ਕੁੱਲ 1,43,319/- ਰੁਪਏ ਦੀ ਰਕਮ ਦਾ ਵਿੱਤੀ ਨੁਕਸਾਨ ਕੀਤਾ।
ਇਹ ਖ਼ਬਰ ਵੀ ਪੜ੍ਹੋ - ਜਲੰਧਰ: ਬੱਚੇ ਨੂੰ ਸਕੂਲ ਤੋਰਨ ਮਗਰੋਂ ਮਾਂ ਨਾਲ ਵਾਪਰੀ ਅਣਹੋਣੀ, ਇੰਝ ਆਵੇਗੀ ਮੌਤ ਸੋਚਿਆ ਨਾ ਸੀ
ਫ਼ੈਸਲੇ ਵਿਚ ਮਾਣਯੋਗ ਲੋਕਪਾਲ ਵੱਲੋਂ ਕੰਪਿਊਟਰ ਸਹਾਇਕ ਟਿੰਕੂ ਸਨੋਤਰਾ ਨੂੰ ਇਹ ਹੁਕਮ ਜਾਰੀ ਕੀਤਾ ਗਿਆ ਕਿ ਉਹ ਸਾਰੇ ਸ਼ਿਕਾਇਤਕਰਤਾਵਾਂ ਨੂੰ ਨਿੱਜੀ ਪੱਧਰ 'ਤੇ ਇਹ ਦਿਹਾੜੀਆਂ ਦੀ ਰਕਮ ਦਾ ਭੁਗਤਾਨ 30 ਦਿਨਾਂ ਵਿਚ ਕਰੇ, ਕਿਉਂਕਿ ਉਸ ਵੱਲੋਂ ਆਪਣੇ ਅਹੁਦੇ 'ਤੇ ਡਿਊਟੀ ਨਿਭਾਉਣ ਸਮੇਂ ਬਲਾਕ ਨਡਾਲਾ ਵਿਚ ਮਗਨਰੇਗਾ ਵਰਕਰਾਂ ਦਾ ਵੱਡੇ ਪੱਧਰ 'ਤੇ ਜਾਣਬੁੱਝ ਕੇ ਵਿੱਤੀ ਨੁਕਸਾਨ ਕੀਤਾ। ਉਸ ਵੱਲੋਂ ਕਿਸੇ ਵੀ ਉੱਚ ਅਧਿਕਾਰੀਆਂ ਨੂੰ ਹਾਜ਼ਰੀ ਜ਼ੀਰੋ ਕਰਨ ਬਾਰੇ ਨਹੀਂ ਦੱਸਿਆ ਗਿਆ। ਮਗਨਰੇਗਾ ਵਰਕਰਾਂ ਵਿਚ ਕੰਮ ਕਰਨ ਪ੍ਰਤੀ ਮਨੋਬਲ ਨੂੰ ਇਸ ਤਰ੍ਹਾਂ ਦੇਸ ਪੁਹੰਚਾਈ ਗਈ। ਉਸ ਵੱਲੋਂ ਮਗਨਰੇਗਾ ਵਰਕਰਾਂ ਨੂੰ ਸਮੇਂ ਸਿਰ ਦਿਹਾੜੀਆਂ ਦਾ ਭੁਗਤਾਨ ਨਾ ਕਰਨ ਲਈ ਮਗਨਰੇਗਾ ਐਕਟ ਦੇ ਮਾਸਟਰ ਸਰਕੂਲਰ 2022-23 ਦੇ ਅਧਿਆਏ -9 ਦੀ ਉਲੰਘਣਾ ਕੀਤੀ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8