ਗਰਮੀ ਦਾ ਕਹਿਰ, 74 ਦਿਨਾਂ ''ਚ 241 ਲੋਕ ਹੋਏ ਹੀਟ ਸਟ੍ਰੋਕ ਦਾ ਸ਼ਿਕਾਰ
Sunday, May 19, 2024 - 11:57 AM (IST)
ਮੁੰਬਈ- ਦੇਸ਼ ਭਰ 'ਚ ਗਰਮੀ ਸਿਖਰ 'ਤੇ ਹੈ। ਇਸ ਦਾ ਸਿੱਧਾ ਅਸਰ ਲੋਕਾਂ ਦੀ ਸਿਹਤ 'ਤੇ ਪੈ ਰਿਹਾ ਹੈ। ਰਾਜ ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ, ਮਹਾਰਾਸ਼ਟਰ 'ਚ ਢਾਈ ਮਹੀਨਿਆਂ 'ਚ ਰੋਜ਼ ਔਸਤਨ 3 ਲੋਕ ਹੀਟ ਸਟ੍ਰੋਕ (ਲੂ) ਦਾ ਸ਼ਿਕਾਰ ਹੋਏ ਹਨ। ਰਾਜ ਦੇ ਕਈ ਜ਼ਿਲ੍ਹਿਆਂ 'ਚ ਲੂ ਦਾ ਅਸਰ ਹੈ। ਪਾਰਾ 40 ਡਿਗਰੀ ਦੇ ਪਾਰ ਪਹੁੰਚ ਗਿਆ ਹੈ। ਇਸ ਸਾਲ ਇਕ ਮਾਰਚ ਤੋਂ 14 ਮਈ ਯਾਨੀ ਪਿਛਲੇ 74 ਦਿਨਾਂ 'ਚ ਰਾਜ 'ਚ 241 ਲੋਕ ਹੀਟ ਸਟ੍ਰੋਕ ਦਾ ਸ਼ਿਕਾਰ ਹੋਏ ਹਨ। ਰਾਜ ਦੇ ਕਈ ਹਿੱਸਿਆਂ 'ਚ ਤਾਪਮਾਨ ਹੁਣ ਵੀ 35 ਡਿਗਰੀ ਤੋਂ ਵੱਧ ਹੈ। ਸਿਹਤ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਧਦੀ ਗਰਮੀ ਨੂੰ ਦੇਖਦੇ ਹੋਏ ਹਸਪਤਾਲਾਂ ਨੂੰ ਅਲਰਟ 'ਤੇ ਰਹਿਣ ਲਈ ਕਿਹਾ ਗਿਆ ਹੈ।
ਇਸ ਤੋਂ ਇਲਾਵਾ ਸਟ੍ਰੋਕ ਮਰੀਜ਼ਾਂ ਦੇ ਤੁਰੰਤ ਇਲਾਜ ਲਈ ਪ੍ਰੋਟੋਕਾਲ ਤੋਂ ਜਾਣੂੰ ਕਰਵਾਇਆ ਗਿਆ ਹੈ। ਹਸਪਤਾਲ 'ਚ ਤੁਰੰਤ ਟ੍ਰੀਟਮੈਂਟ ਮਿਲਣ ਨਾਲ ਕਿਸੇ ਦੀ ਮੌਤ ਨਹੀਂ ਹੋਈ ਹੈ। ਅਜੇ 15 ਤੋਂ 20 ਦਿਨ ਤੱਕ ਲੋਕਾਂ ਨੂੰ ਧੁੱਪ ਅਤੇ ਗਰਮੀ ਤੋਂ ਆਪਣਾ ਬਚਾਅ ਕਰਨਾ ਹੋਵੇਗਾ। 10 ਜੂਨ ਤੱਕ ਮਾਨਸੂਨ ਆਉਣ ਦੀ ਸੰਭਾਵਨਾ ਹੈ। ਸਿਹਤ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ, ਹੀਟ ਸਟ੍ਰੋਕ ਦੇ ਸਭ ਤੋਂ ਜ਼ਿਆਦਾ ਮਾਮਲੇ ਜਾਲਨਾ 'ਚ ਸਾਹਮਣੇ ਆਏ ਹਨ। ਇੱਥੇ 28 ਲੋਕ ਹੀਟ ਸਟ੍ਰੋਕ ਦਾ ਸ਼ਿਕਾਰ ਹੋਏ ਹਨ। ਉਸ ਤੋਂ ਬਾਅਦ ਨਾਸਿਕ 'ਚ 27 ਮਾਮਲੇ, ਬੁਲਢਾਣਾ 'ਚ 21, ਧੁਲੇ 'ਚ 20, ਸੋਲਾਪੁਰ 'ਚ 18 ਅਤੇ ਨਾਗਪੁਰ 'ਚ 11 ਲੋਕ ਹੀਟ ਸਟ੍ਰੋਕ ਦਾ ਸ਼ਿਕਾਰ ਹੋਏ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8