ਦਿੱਲੀ 'ਚ ਮੁੜ ਫੈਲੀ ਦਹਿਸ਼ਤ! 4 ਹਸਪਤਾਲਾਂ ਨੂੰ ਈਮੇਲ ਜ਼ਰੀਏ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Tuesday, May 14, 2024 - 04:30 PM (IST)

ਦਿੱਲੀ 'ਚ ਮੁੜ ਫੈਲੀ ਦਹਿਸ਼ਤ! 4 ਹਸਪਤਾਲਾਂ ਨੂੰ ਈਮੇਲ ਜ਼ਰੀਏ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦੇ 4 ਹਸਪਤਾਲਾਂ ਨੂੰ ਮੰਗਲਵਾਰ ਯਾਨੀ ਕਿ ਅੱਜ ਈਮੇਲ ਜ਼ਰੀਏ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਦਿੱਲੀ ਫਾਇਰ ਬ੍ਰਿਗੇਡ ਵਿਭਾਗ ਸੇਵਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਜੀਟੀਬੀ ਹਸਪਤਾਲ, ਦਾਦਾ ਦੇਵ ਹਸਪਤਾਲ, ਹੇਡਗੇਵਾਰ ਹਸਪਤਾਲ ਅਤੇ ਦੀਪਚੰਦ ਬੰਧੂ ਹਸਪਤਾਲ ਤੋਂ ਬੰਬ ਦੀ ਧਮਕੀ ਵਾਲੀਆਂ ਈਮੇਲਾਂ ਮਿਲਣ ਦੀ ਜਾਣਕਾਰੀ ਫ਼ੋਨ 'ਤੇ ਮਿਲੀ।

ਇਹ ਵੀ ਪੜ੍ਹੋ-  ਮਕਾਨ ਮਾਲਕਣ ਦਾ ਬੇਰਹਿਮੀ ਨਾਲ ਕਤਲ; ਫਿਰ ਪੋਤੇ ਨੂੰ ਵੀ ਉਤਾਰਿਆ ਮੌਤ ਦੇ ਘਾਟ, ਪਾਣੀ ਦੀ ਟੈਂਕੀ 'ਚ ਸੁੱਟੀਆਂ ਲਾਸ਼ਾਂ

PunjabKesari

ਅਧਿਕਾਰੀਆਂ ਨੇ ਦੱਸਿਆ ਕਿ ਬੰਬ ਰੋਕੂ ਦਸਤਾ, ਬੰਬ ਦਾ ਪਤਾ ਲਾਉਣ ਵਾਲੀ ਟੀਮ, ਫਾਇਰ ਬ੍ਰਿਗੇਡ ਕਰਮੀ ਅਤੇ ਸਥਾਨਕ ਪੁਲਸ ਤਲਾਸ਼ੀ ਲੈਣ ਲਈ ਮੌਕੇ 'ਤੇ ਪਹੁੰਚੇ। ਪੁਲਸ ਅਤੇ ਬੰਬ ਰੋਕੂ ਦਸਤਿਆਂ ਨੇ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਦੋ ਵਾਰ ਜਾਂਚ ਕੀਤੀ ਹੈ, ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ। ਓਧਰ ਦਿੱਲੀ ਪੁਲਸ ਨੇ ਧਮਕੀ ਭਰੇ ਈਮੇਲ ਦੇ ਸੋਰਸ ਦਾ ਪਤਾ ਲਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ- ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦਾ ਮਾਮਲਾ : ਲਾਰੈਂਸ ਬਿਸ਼ਨੋਈ ਗੈਂਗ ਦਾ ਇਕ ਹੋਰ ਮੈਂਬਰ ਗ੍ਰਿਫ਼ਤਾਰ

 

PunjabKesari

ਅਧਿਕਾਰੀਆਂ ਮੁਤਾਬਕ ਪਿਛਲੇ ਇਕ ਮਹੀਨੇ ਵਿਚ ਇਹ ਚੌਥੀ ਵਾਰ ਹੈ, ਜਦੋਂ ਸਕੂਲਾਂ ਸਮੇਤ ਵੱਖ-ਵੱਖ ਥਾਵਾਂ 'ਤੇ ਇਸ ਤਰ੍ਹਾਂ ਦੀਆਂ ਧਮਕੀਆਂ ਮਿਲੀਆਂ ਹਨ। ਇਸ ਤੋਂ ਦੋ ਦਿਨ ਪਹਿਲਾਂ 20 ਹਸਪਤਾਲਾਂ ਅਤੇ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਦਿੱਲੀ ਦੇ ਚਾਚਾ ਨਹਿਰੂ ਹਸਪਤਾਲ ਨੂੰ 30 ਅਪ੍ਰੈਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। 1 ਮਈ ਨੂੰ ਲੱਗਭਗ 150 ਸਕੂਲਾਂ ਨੂੰ ਰੂਸ ਆਧਾਰਿਤ ਮੇਲਿੰਗ ਸੇਵਾ ਕੰਪਨੀ ਤੋਂ ਈਮੇਲ ਜ਼ਰੀਏ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। 

ਇਹ ਵੀ ਪੜ੍ਹੋ- ਪਹਿਲੀ ਵਾਰ ਸਾਹਮਣੇ ਆਈ ਰੇਹੜੀ ਵਾਲੇ ‘ਜਸਪ੍ਰੀਤ’ ਦੀ ਮਾਂ, ਦੱਸਿਆ ਮਾਸੂਮ ਬੱਚਿਆਂ ਨੂੰ ਛੱਡ ਕਿਉਂ ਚਲੀ ਗਈ ਪੇਕੇ ?

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News