ਇਟਲੀ ''ਚ ਯਾਤਰਾ ''ਤੇ ਲੱਗੀ ਪਾਬੰਦੀ ਹਟੀ, ਦੇਸ਼ ''ਚ ਕਿਤੇ ਵੀ ਘੁੰਮ ਸਕਣਗੇ ਲੋਕ

06/03/2020 3:22:14 PM

ਰੋਮ- ਯੂਰਪੀ ਦੇਸ਼ ਇਟਲੀ ਵਿਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਯਾਤਰਾ ਕਰਨ 'ਤੇ ਲਗਾਈ ਗਈ ਪਾਬੰਦੀ ਹਟਾ ਲਈ ਗਈ ਹੈ ਅਤੇ ਬੁੱਧਵਾਰ ਤੋਂ ਲੋਕ ਦੇਸ਼ ਵਿਚ ਕਿਤੇ ਵੀ ਘੁੰਮ ਸਕਦੇ ਹਨ। 

ਇਟਲੀ ਦੀ ਸਰਕਾਰ ਵਲੋਂ ਕੋਰੋਨਾ ਦੇ ਰੋਕਥਾਮ ਲਈ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾਉਣ ਦਾ ਇਹ ਤੀਜਾ ਪੜਾਅ ਹੈ। ਇਸ ਤੋਂ ਪਹਿਲਾਂ ਦੂਜੇ ਪੜਾਅ ਵਿਚ ਸਰਕਾਰ ਨੇ ਚਾਰ ਮਈ ਨੂੰ ਨਿਰਮਾਣ ਖੇਤਰਾਂ 'ਤੇ ਲੱਗੀਆਂ ਪਾਬੰਦੀਆਂ ਨੂੰ ਹਟਾਇਆ ਸੀ ਅਤੇ ਇਨ੍ਹਾਂ ਖੇਤਰਾਂ ਵਿਚ ਕੰਮ ਲਈ ਇਜਾਜ਼ਤ ਸ਼ੁਰੂ ਹੋ ਗਈ ਸੀ। 

ਇਟਲੀ ਵਿਚ ਸਭ ਤੋਂ ਪਹਿਲਾਂ 18 ਮਈ ਨੂੰ ਢਿੱਲ ਦੇਣੀ ਸ਼ੁਰੂ ਕੀਤੀ ਗਈ ਸੀ, ਜਦ ਸਰਕਾਰ ਨੇ ਸੈਲੂਨ ਆਦਿ ਖੋਲ੍ਹਣ ਦੀ ਇਜਾਜ਼ਤ ਦਿੱਤੀ ਸੀ। ਇਸ ਦੇ ਨਾਲ ਹੀ ਬਾਰ ਤੇ ਰੈਸਟੋਰੈਂਟ ਨੂੰ ਵੀ ਪੂਰੀ ਤਰ੍ਹਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਸੀ। ਇਟਲੀ ਵਿਚ ਹਾਲਾਂਕਿ ਭੀੜ ਇਕੱਠੀ ਹੋਣ ਅਤੇ ਜਨਤਕ ਸਮਾਰੋਹਾਂ 'ਤੇ ਪਾਬੰਦੀ ਜਾਰੀ ਰਹੇਗੀ। ਦੇਸ਼ ਵਿਚ 15 ਜੂਨ ਤੋਂ ਥਿਏਟਰ ਅਤੇ ਸਿਨੇਮਾ ਘਰਾਂ ਨੂੰ ਵੀ ਖੋਲ੍ਹਿਆ ਜਾ ਸਕਦਾ ਹੈ।


Lalita Mam

Content Editor

Related News