ਖਤਰੇ ''ਚ ਇਟਲੀ ਦਾ ਭਵਿੱਖ, ਤੇਜ਼ੀ ਨਾਲ ਘੱਟ ਰਹੀ ਹੈ ਜਨਮਦਰ

Thursday, Feb 13, 2020 - 04:11 PM (IST)

ਖਤਰੇ ''ਚ ਇਟਲੀ ਦਾ ਭਵਿੱਖ, ਤੇਜ਼ੀ ਨਾਲ ਘੱਟ ਰਹੀ ਹੈ ਜਨਮਦਰ

ਰੋਮ- ਇਟਲੀ ਦਾ ਭਵਿੱਖ ਖਤਰੇ ਵਿਚ ਹੈ। ਇਹ ਗੱਲ ਅਸੀਂ ਨਹੀਂ ਬਲਕਿ ਖੁਦ ਦੇਸ਼ ਦੇ ਪ੍ਰਧਾਨ ਮੰਤਰੀ ਸੋਰਜਿਓ ਮਾਰਤਾਰੇਲਾ ਨੇ ਘੱਟਦੀ ਆਬਾਦੀ 'ਤੇ ਚਿੰਤਾ ਜ਼ਾਹਿਰ ਕਰਦਿਆਂ ਕਹੀ ਹੈ। ਕੋਲੰਬਸ ਤੇ ਗੈਲੀਲਿਓ ਦਾ ਦੇਸ਼ ਇਟਲੀ ਲਗਾਤਾਰ ਘੱਟ ਹੁੰਦੀ ਜਨਮ ਦਰ ਦੇ ਸੰਕਟ ਨਾਲ ਜੂਝ ਰਿਹਾ ਹੈ। ਲਗਾਤਾਰ ਪੰਜਵੇਂ ਸਾਲ 2019 ਵਿਚ ਇਟਲੀ ਦੀ ਜਨਮਦਰ ਮੌਤਦਰ ਤੋਂ ਘੱਟ ਰਹੀ ਹੈ।

ਇਟਲੀ ਦੀ ਅੰਕੜੇ ਇਕੱਠੇ ਕਰਨ ਵਾਲੀ ਰਾਸ਼ਟਰੀ ਏਜੰਸੀ ਆਈਸਟੇਟ ਮੁਤਾਬਕ 2019 ਵਿਚ 4.35 ਲੱਖ ਬੱਚਿਆਂ ਨੇ ਜਨਮ ਲਿਆ ਪਰ ਇਹ ਅੰਕੜਾ 2018 ਦੇ ਮੁਕਾਬਲੇ 5 ਹਜ਼ਾਰ ਘੱਟ ਸੀ। ਦੂਜੇ ਪਾਸੇ ਮਰਨ ਵਾਲਿਆਂ ਦੀ ਗਿਣਤੀ 7.47 ਲੱਖ ਰਹੀ ਜੋ ਕਿ ਬੀਤੇ ਸਾਲ ਦੀ ਤੁਲਨਾ ਵਿਚ 14 ਹਜ਼ਾਰ ਵਧੇਰੇ ਸੀ। ਇਸੇ ਤਰ੍ਹਾਂ ਇਟਲੀ ਵਿਚ ਪੈਦਾ ਹੋਣ ਵਾਲੇ ਲੋਕਾਂ ਦੀ ਗਿਣਤੀ ਮਰਨ ਵਾਲਿਆਂ ਦੇ ਮੁਕਾਬਲੇ 2.12 ਲੱਖ ਘੱਟ ਰਹੀ। ਅੰਕੜਿਆਂ ਮੁਤਾਬਕ ਪਹਿਲੇ ਵਿਸ਼ਵ ਯੁੱਧ ਦੌਰਾਨ 1918 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਇਟਵੀ ਵਿਚ ਜਨਮਦਰ ਵਿਚ ਇੰਨੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਟਲੀ ਵਿਚ ਆਬਾਦੀ ਦਾ ਸੰਕਟ ਉਸ ਦੀ ਅਰਥਵਿਵਸਥਾ ਲਈ ਸੰਕਟ ਹੈ, ਜਿਥੇ ਬਜ਼ੁਰਗਾਂ ਦੀ ਆਬਾਦੀ ਤੇਜ਼ੀ ਨਾਲ ਵਧ ਰਹੀ ਹੈ ਤੇ ਕਾਰਜਬਲ ਵਿਚ ਗਿਰਾਵਟ ਆ ਰਹੀ ਹੈ।

ਇਟਲੀ ਦੀ ਆਬਾਦੀ 6.3 ਕਰੋੜ
ਇਟਲੀ ਦੀ ਕੁੱਲ ਆਬਾਦੀ 1.6 ਲੱਖ ਘੱਟ ਹੋ ਕੇ 6.3 ਕਰੋੜ ਰਹਿ ਗਈ ਹੈ। ਜਨਮਦਰ ਘੱਟ ਹੋਣ ਤੋਂ ਇਲਾਵਾ ਦੇਸ਼ ਛੱਡ ਰਹੇ ਲੋਕ ਵੀ ਇਕ ਵੱਡਾ ਸੰਕਟ ਬਣ ਰਿਹਾ ਹੈ। ਹਾਲਾਂਕਿ ਪਰਵਾਸੀ ਨਾਗਰਿਕਾਂ ਕਾਰਨ ਇਟਲੀ ਦੀ ਆਬਾਦੀ ਦੇ ਸੰਤੁਲਨ ਨੂੰ ਬਣਾਉਣ ਵਿਚ ਕੁਝ ਮਦਦ ਮਿਲੀ ਹੈ। ਜ਼ਿਕਰਯੋਗ ਹੈ ਕਿ ਇਟਲੀ ਵਾਂਗ ਕਈ ਹੋਰ ਯੂਰਪੀ ਦੇਸ਼ ਵੀ ਇਸੇ ਤਰ੍ਹਾਂ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਖਾਸਕਰਕੇ ਜਰਮਨੀ ਵਿਚ ਵੀ ਮੂਲ ਨਿਵਾਸੀਆਂ ਦੀ ਜਨਮਦਰ ਵਿਚ ਕਮੀ ਦੇਖਣ ਨੂੰ ਮਿਲ ਰਹੀ ਹੈ। 


author

Baljit Singh

Content Editor

Related News