ਇਟਲੀ ਨੇ ਵੀ ਕਾਬੁਲ ''ਚੋਂ ਆਪਣੇ ਕਰਮੀਆਂ ਨੂੰ ਲਿਆਂਦਾ ਵਾਪਸ

Monday, Aug 16, 2021 - 05:08 PM (IST)

ਇਟਲੀ ਨੇ ਵੀ ਕਾਬੁਲ ''ਚੋਂ ਆਪਣੇ ਕਰਮੀਆਂ ਨੂੰ ਲਿਆਂਦਾ ਵਾਪਸ

ਮਿਲਾਨ (ਭਾਸ਼ਾ): ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਲੱਗਭਗ ਸਾਰੇ ਦੇਸ਼ ਆਪਣੇ ਨਾਗਰਿਕਾਂ ਅਤੇ ਕਰਮੀਆਂ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਬਾਹਰ ਕੱਢਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਬਾਕੀ ਦੇਸ਼ਾਂ ਵਾਂਗ ਇਟਲੀ ਨੇ ਵੀ ਅਫਗਾਨਿਸਤਾਜਧਾਨ ਦੀ ਰਾਨੀ ਕਾਬੁਲ ਤੋਂ ਆਪਣੇ ਦੂਤਾਵਾਸ ਦੇ 70 ਕਰਮੀਆਂ ਅਤੇ ਅਫਗਾਨ ਕਰਮਚੀਆਂ ਨੂੰ ਬਾਹਰ ਕੱਢਿਆ। ਇਟਲੀ ਦੇ ਕਰਮਚਾਰੀਆਂ ਨੂੰ ਲੈਕੇ ਨਿਕਲੇ ਜਹਾਜ਼ ਦੇ ਸੋਮਵਾਰ ਨੂੰ ਰੋਮ ਪਹੁੰਚਣ ਦੀ ਸੰਭਾਵਨਾ ਹੈ। 

ਪੜ੍ਹੋ ਇਹ ਅਹਿਮ ਖਬਰ -ਤਾਲਿਬਾਨ ਨੇ ਕਾਬੁਲ 'ਚ ਦੂਤਾਵਾਸਾਂ ਤੇ ਵਿਦੇਸ਼ੀ ਨਾਗਰਿਕਾਂ ਨੂੰ ਕੋਈ ਹੋਰ ਖਤਰਾ ਨਾ ਹੋਣ ਦੀ ਕੀਤੀ ਪੁਸ਼ਟੀ

ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡਿਆਂ 'ਤੇ ਲਏ ਗਏ ਇਕ ਵੀਡੀਓ ਨੂੰ ਇਟਲੀ ਦੇ ਰੱਖਿਆ ਮੰਤਰਾਲੇ ਨੇ ਜਾਰੀ ਕੀਤਾ, ਜਿਸ ਵਿਚ ਲੋਕਾਂ ਨੂੰ ਹਨੇਰੇ ਵਿਚ ਖੜ੍ਹੇ ਇਕ ਜਹਾਜ਼ 'ਤੇ ਸਵਾਰ ਹੋਣ ਲਈ ਆਟੋਮੈਟਿਕ ਪੌੜੀਆਂ 'ਤੇ ਚੜ੍ਹਦਿਆਂ ਦੇਖਿਆ ਜਾ ਸਕਦਾ ਹੈ। ਇਹ ਮੁਹਿੰਮ ਇਟਲੀ ਦੇ ਡਿਪਲੋਮੈਟਿਕ ਸਟਾਫ, ਨਾਗਰਿਕਾਂ ਤੇ ਉਹਨਾਂ ਦੇ ਅਫਗਾਨ ਕਰਮੀਆਂ ਅਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਤੇਜ਼ੀ ਨਾਲ ਕੱਢਣ ਦੇ ਆਪਰੇਸ਼ਨ 'ਐਕਵਿਲਾ ਓਮਨੀਆ' ਦਾ ਹਿੱਸਾ ਹੈ।

ਪੜ੍ਹੋ ਇਹ ਅਹਿਮ ਖਬਰ -ਆਸਟ੍ਰੇਲੀਆ ਨੇ ਕਾਬੁਲ ਭੇਜੇ ਜੈੱਟ, ਅਫਗਾਨਿਸਤਾਨ 'ਚ ਫਸੇ 130 ਤੋਂ ਵੱਧ ਨਾਗਰਿਕਾਂ ਨੂੰ ਲਿਆਏਗਾ ਵਤਨ 


author

Vandana

Content Editor

Related News