ਫਾਈਜ਼ਰ ਅਤੇ ਬਾਇਓਐਨਟੈਕ ਕੰਪਨੀ ਵਲੋਂ ਤਿਆਰ ਐਂਟੀ-ਕੋਵਿਡ ਵੈਕਸੀਨ ਇਟਲੀ ਪੁੱਜੇ

12/26/2020 4:24:54 PM

ਰੋਮ, (ਕੈਂਥ  )- ਫਾਈਜ਼ਰ ਅਤੇ ਬਾਇਓਐਨਟੈਕ ਕੰਪਨੀ ਦੁਆਰਾ ਇਟਲੀ ਲਈ ਤਿਆਰ ਕੀਤੀ ਐਂਟੀ-ਕੋਵਿਡ ਟੀਕੇ ਦੀਆਂ ਪਹਿਲੀਆਂ 9,750 ਖੁਰਾਕਾਂ ਵਾਲੀ ਵੈਨ ਜੋ ਕਿ ਬੈਲਜੀਅਮ ਤੋਂ ਹੁੰਦੇ ਹੋਏ ਤਕਰੀਬਨ 10 ਘੰਟੇ ਚੱਲੀ ਯਾਤਰਾ ਤੋਂ ਬਾਅਦ ਅੱਜ ਇਟਲੀ ਵਿਚ ਪਹੁੰਚੀਆਂ। ਇਸ ਨੂੰ ਪੁਲਸ ਦੀ ਬਹੁਤ ਹੀ ਸੁਰੱਖਿਆ ਹੇਠ ਲਿਆਂਦਾ ਗਿਆ ਹੈ ਜੋ ਕਿ ਰੋਮ ਸਪੈਂਲਜ਼ਾਨੀ ਹਸਪਤਾਲ ਪੁੰਹਚੇਗੀ,ਜਿੱਥੇ ਕਿ 27 ਦਸੰਬਰ ਨੂੰ ਸਭ ਤੋ ਪਹਿਲਾਂ ਵੈਕਸੀਨੇਸ਼ਨ  ਕੀਤਾ ਜਾਵੇਗਾ।

 

ਇਹ ਜਾਣਕਾਰੀ ਇਟਲੀ ਦੇ ਵਿਦੇਸ਼ ਮੰਤਰੀ ਲੂਈਜੀ ਦੀ ਮਾਈਓ ਨੇ ਫੇਸਬੁੱਕ 'ਤੇ ਕੀਤੀ ਅਤੇ ਕਿਹਾ ਕਿ ਅਸੀ ਸਾਲ ਦੇ ਅੰਤ ਤੋਂ ਪਹਿਲਾਂ ਟੀਕੇ ਲਗਾਉਣਾ ਸ਼ੁਰੂ ਕਰਾਂਗੇ ਅਤੇ ਜੋ ਵਆਦਾ ਅਸੀ ਲੋਕਾਂ ਨਾਲ ਕੀਤਾ ਸੀ, ਉਹ ਪੂਰਾ ਹੋਇਆ। ਉਨ੍ਹਾਂ ਕਿਹਾ ਕਿ ਪਹਿਲੀ ਖੁਰਾਕ ਮੈਡੀਕਲ ਸਟਾਫ਼ ਲਈ ਹੋਵੇਗੀ ਜੋ ਲੋਕਾਂ ਨੂੰ ਬਚਾਉਣ ਲਈ ਰੋਜ਼ ਕੰਮ ਕਰਦੇ ਹਨ ਤੇ ਆਪਣੀਆਂ ਜ਼ਿੰਦਗੀਆਂ ਨੂੰ ਜ਼ੋਖ਼ਮ ਵਿਚ ਪਾਉਂਦੇ ਹਨ ਅਤੇ ਉਨ੍ਹਾਂ ਕਿਹਾ ਕਿ ਜਲਦ ਹੀ ਅਸੀਂ ਪਹਿਲਾਂ ਵਾਗ ਆਪਣੀਆਂ ਸੁਤੰਤਰਤਾਵਾਂ ਵਾਪਸ ਲਵਾਂਗੇ ਅਤੇ ਇਕ ਦੂਜੇ ਨਾਲ ਹੱਥ ਮਿਲਾ ਕੇ ਫਿਰ ਤੋਂ ਜੱਫੀ ਪਾਵਾਂਗੇ।


Lalita Mam

Content Editor

Related News