ਇਟਲੀ ''ਚ ਅਜ਼ਾਦੀ ਦਿਹਾੜੇ ਮੌਕੇ ਕਰਵਾਇਆ ਗਿਆ ''ਤੀਜ ਫੈਸਟੀਵਲ''

Sunday, Aug 16, 2020 - 05:08 PM (IST)

ਇਟਲੀ ''ਚ ਅਜ਼ਾਦੀ ਦਿਹਾੜੇ ਮੌਕੇ ਕਰਵਾਇਆ ਗਿਆ ''ਤੀਜ ਫੈਸਟੀਵਲ''

ਮਿਲਾਨ/ਇਟਲੀ (ਸਾਬੀ ਚੀਨੀਆ): ਦੇਸ਼ ਵਾਸੀਆਂ ਵਲੋਂ 74ਵਾਂ ਸੁਤੰਤਰਤਾ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਟਲੀ ਦੇ ਸ਼ਹਿਰ ਪੁਨਤੀਨੀਆ ਵਿਖੇ "ਦਾ ਰਾਇਲ ਪਟਿਆਲਾ ਰੈਸਟੋਰੇਂਟ, ਵਿਖੇ ਪੰਜਾਬਣ ਮੁਟਿਆਰਾਂ ਵੱਲੋ ਅਜ਼ਾਦੀ ਦਿਹਾੜੇ ਅਤੇ ਤੀਆਂ ਦੇ ਤਿਉਹਾਰ ਨੂੰ ਇਕੱਠੇ ਮਨਾਉਂਦੇ ਹੋਏ ਇਕ "ਤੀਜ ਫੈਸਟੀਵਲ ਕਰਵਾਇਆ ਗਿਆ। ਲੋਕ ਬੋਲੀਆਂ ਨਾਲ ਸ਼ੁਰੂ ਹੋਏ ਫੈਸਟੀਵਲ ਵਿਚ ਪੰਜਾਬਣ ਮੁਟਿਆਰਾਂ ਨੇ ਗਿੱਧੇ ਦਾ ਪਿੜ੍ਹ ਬੰਨਿਆ। ਇਸ ਉਪਰੰਤ ਇਕ ਤੋਂ ਬਾਅਦ ਇਕ ਪੰਜਾਬੀ ਗੀਤਾਂ ਉੱਤੇ ਕੋਰੀਓਗ੍ਰਾਫੀ ਦੇ ਮੁਕਾਬਲੇ ਵੀ ਵੇਖਣ ਯੋਗ ਸਨ।

ਪੜ੍ਹੋ ਇਹ ਅਹਿਮ ਖਬਰ- ਸ਼ਖਸ ਨੇ ਘਰ ਦੀ ਛੱਤ 'ਤੇ ਬਣਾ ਦਿੱਤਾ ਐਫਿਲ ਟਾਵਰ, ਤਸਵੀਰਾਂ ਅਤੇ ਵੀਡੀਓ

ਸੋਚਣਯੋਗ ਹੈ ਕਿ ਜਿੱਥੇ ਪੰਜਾਬ ਦੀ ਧਰਤੀ ਤੋਂ ਸਭਿਆਚਾਰਕ ਮੇਲੇ ਅਤੇ ਸਭਿਆਚਾਰ ਦੀ ਬਾਤ ਪਾਉਦੇ ਫੈਸਟੀਵਲ ਅਲੋਪ ਹੁੰਦੇ ਜਾ ਰਹੇ ਹਨ, ਉੱਥੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆ ਵੱਲੋਂ ਪੰਜਾਬੀ ਬੋਲੀ ਅਤੇ ਸਭਿਆਚਾਰ ਲਈ ਕੀਤੇ ਜਾ ਰਹੇ ਉਪਰਾਲੇ ਪੂਰੀ ਤਰ੍ਹਾਂ ਸਲਾਉਣ ਯੋਗ ਹਨ। "ਤੀਜ ਫੈਸਟੀਵਲ, ਦੇ ਪ੍ਰਬੰਧਾਂ ਬਾਰੇ ਜਾਣਕਾਰੀ ਸਾਂਝੀ ਕਰਦਿਆ ਸੁਖਵੀਰ ਕੌਰ,ਲੱਕੀ ਚੱਠਾ, ਜੱਸੀ ਭੁੱਲਰ ਅਤੇ ਸੁਖਵਿੰਦਰ ਕੌਰ ਸੁੱਖ ਨੇ ਆਖਿਆ ਕਿ ਇਸ ਸਾਲ ਕੋਵਿਡ-19 ਦੇ ਚਲਦਿਆਂ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਮੁਤਾਬਿਕ ਇਕੱਠ ਨੂੰ ਸੀਮਿਤ ਰੱਖਿਆ ਗਿਆ ਸੀ। ਪਰ ਪੁਨਤੀਨੀਆ ਇਲਾਕੇ ਦੀਆਂ ਔਰਤਾਂ ਵਲੋ ਦਿੱਤੇ ਸਹਿਯੋਗ ਅਤੇ ਹੁੰਗਾਰੇ ਨੂੰ ਧਿਆਨ ਵਿਚ ਰੱਖਦਿਆਂ ਇਸ ਫੈਸਟੀਵਲ ਨੂੰ ਅਗਲੇ ਸਾਲ ਹੋਰ ਵੀ ਵਧੀਆ ਤਰੀਕੇ ਨਾਲ ਕਰਵਾਇਆ ਜਾਵੇਗਾ।


author

Vandana

Content Editor

Related News