ਇਟਲੀ: ਭਾਰਤੀ ਨੌਜਵਾਨ ਪਤਨੀ ਅਤੇ ਬੱਚੇ ਦੀ ਕੁੱਟਮਾਰ ਤੋਂ ਬਾਅਦ ਫਰਾਰ
Tuesday, Nov 05, 2019 - 03:55 PM (IST)

ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਦੇ ਵੀਆਦਾਨਾ ਦੀ ਪੁਲਿਸ ਵਲੋਂ ਇਕ ਭਾਰਤੀ ਵਿਅਕਤੀ ਦੀ ਤਲਾਸ਼ ਕੀਤੀ ਜਾ ਰਹੀ ਹੈ ਜੋ ਕਿ ਆਪਣੀ ਪਤਨੀ ਅਤੇ ਬੱਚੇ ਦੀ ਕੁੱਟਮਾਰ ਤੋਂ ਬਾਅਦ ਲਾਪਤਾ ਦੱਸਿਆ ਜਾ ਰਿਹਾ ਹੈ ।ਜਾਣਕਾਰੀ ਮੁਤਾਬਕ ਇਹ ਭਾਰਤੀ ਵੀਆਦਾਨਾ ਵਿਚ ਆਪਣੀ 29 ਸਾਲਾ ਪਤਨੀ ਅਤੇ 4 ਸਾਲਾ ਬੱਚੇ ਉੱਪਰ ਤਸ਼ੱਦਦ ਕਰਨ ਤੋਂ ਬਾਅਦ ਫਰਾਰ ਹੋ ਗਿਆ ਜੋ ਕਿ ਇਸ ਸਮੇਂ ਹਸਪਤਾਲ ਵਿਚ ਜੇਰੇ ਇਲਾਜ ਹਨ ।
ਪੁਲਿਸ ਸੂਤਰਾਂ ਮੁਤਾਬਕ ਮਹਿਲਾ ਵਲੋਂ 112 ਨੰਬਰ 'ਤੇ ਫੋਨ ਕਰ ਕੇ ਐਮਰਜੈਂਸੀ ਦਸਤੇ ਨੂੰ ਬੁਲਾਇਆ ਗਿਆ। ਜਿਨ੍ਹਾਂ ਦੇ ਪੁੱਜਣ ਤੱਕ ਵਿਅਕਤੀ ਪਹਿਲਾਂ ਹੀ ਫਰਾਰ ਸੀ ਅਤੇ ਬੱਚਾ ਅਤੇ ਪਤਨੀ ਜ਼ਖਮੀ ਸਨ ।ਪੁਲਿਸ ਅਤੇ ਸਹਾਇਕ ਵਿਭਾਗਾ ਵਲੋਂ ਇਸ ਵਿਅਕਤੀ ਦੀ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਹੈ ।