ਇਟਲੀ ਦੇ ਇਕ ਹਸਪਤਾਲ ਨੇ ਕੋਰੋਨਾ ਪੀੜਤ ਭਾਰਤੀ ਨੂੰ ਠੀਕ ਕਰਨ ਦਾ ਕੀਤਾ ਦਾਅਵਾ

03/15/2020 10:06:15 AM

ਰੋਮ/ਇਟਲੀ (ਕੈਂਥ): ਇਟਲੀ ਵਿਚ ਭਾਰਤੀਆਂ ਲਈ ਇਕ ਖੁਸਖਬਰੀ ਦੀ ਖਬਰ ਆ ਰਹੀ ਹੈ ਕਿ ਬੀਤੇ ਦਿਨੀਂ ਇਕ ਖਬਰ ਨਸਰ ਹੋਈ ਸੀ ਕਿ ਇਕ ਇੰਡੀਅਨ ਵਿਆਕਤੀ ਕੋਰੋਨਾਵਾਇਰਸ ਨਾਲ ਪੀੜਤ ਸੀ। ਜਿਸ ਦੀ ਉਮਰ 44 ਸਾਲ ਸੀ ਅਤੇ ਜੋ ਚਿਸਤੇਰਨਾ ਨੇੜੇ ਰੋਮ ਦਾ ਰਹਿਣ ਵਾਲਾ ਸੀ। ਉਸ ਨੂੰ ਬਹੁਤ ਹੀ ਗੰਭੀਰ ਹਾਲਤ ਵਿਚ ਰੋਮ ਦੇ ਪਲਨਸਾਨੀ ਹਸਪਤਾਲ ਵਿਚ ਦਾਖਲ ਕਰਵਾਇਆ ਸੀ, ਜੋ 5 ਮਾਰਚ ਦਾ ਦਾਖਲ ਸੀ ਪਰ ਹੁਣ ਡਾਕਟਰੀ ਇਲਾਜ ਨਾਲ ਇੰਡੀਅਨ ਵਿਅਕਤੀ ਬਿਲਕੁਲ ਠੀਕ ਦੱਸਿਆ ਜਾ ਰਿਹਾ ਹੈ ਅਤੇ ਹੁਣ ਘਰ ਜਾਣ ਦੀ ਹਾਲਤ ਵਿਚ ਹੋ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਦਾ 140 ਦੇਸ਼ਾਂ 'ਚ ਕਹਿਰ, 5700 ਲੋਕਾਂ ਦੀ ਮੌਤ ਤੇ 1.50 ਲੱਖ ਪੀੜਤ

ਇਸ ਸਬੰਧੀ ਸਾਨੂੰ ਹੁਣੇ ਹੀ ਜਾਣਕਾਰੀ ਮਿਲੀ ਹੈ ਜਦੋ ਕਿ ਕੁਝ ਲੋਕਾਂ ਵਲੋ ਖੰਡਨ ਕੀਤਾ ਜਾ ਰਿਹਾ ਹੈ ਕਿ ਉਸ ਵਿਆਕਤੀ ਨੂੰ ਅਜਿਹੀ ਕੋਈ ਬਿਮਾਰੀ ਨਹੀ ਸੀ, ਜਿਸ ਦਾ ਸਬੰਧਤ ਹਸਪਤਾਲ ਨੇ ਜ਼ਿਕਰ ਕੀਤਾ ਹੈ। ਇਹ ਗੱਲ ਵੀ ਵਰਨਣਯੋਗ ਹੈ ਕਿ ਚਿਸਤੇਰਨਾ ਦੀ ਲਤੀਨਾ ਸਥਿਤ ਇਸ ਹਸਪਤਾਲ ਨੇ ਕੋਰੋਨਾ ਪੀੜਤ ਭਾਰਤੀ ਨੂੰ ਠੀਕ ਕਰਨ ਦਾ ਦਆਵਾ ਕੀਤਾ ਹੈ ਤੇ ਸਬੰਧਤ ਹਸਤਪਤਾਲ ਨੇ ਇਸ ਖਬਰ ਨੂੰ ਆਪਣੀ ਵੈਬਸਾਈਟ 'ਤੇ ਨਸਰ ਵੀ ਕੀਤਾ ਹੈ ਜਦੋਂ ਇਸ ਖਬਰ ਨੂੰ ਕੁਝ ਲੋਕਾਂ ਵਲੋਂ ਸ਼ੇਅਰ ਕੀਤਾ ਗਿਆ ਤਾਂ ਕੁਝ ਭਾਰਤੀ ਲੋਕਾਂ ਨੇ ਇਸ ਗੱਲ ਦਾ ਖੰਡਨ ਕਰਦਿਆਂ ਕਿਹਾ ਕਿ ਸਬੰਧਤ ਭਾਰਤੀ ਵਿਆਕਤੀ ਕੋਰੋਨਾ ਪੀੜਤ ਨਹੀ ਹੈ।
 


Vandana

Content Editor

Related News