15 ਸਾਲ ਤੱਕ ਬਿਨਾਂ ਕੰਮ ’ਤੇ ਗਏ ਹਸਪਤਾਲ ਦੇ ਕਾਮੇ ਨੂੰ ਮਿਲਦੀ ਰਹੀ ਤਨਖ਼ਾਹ, ਇੰਝ ਹੋਇਆ ਖ਼ੁਲਾਸਾ
Friday, Apr 23, 2021 - 11:15 AM (IST)
![15 ਸਾਲ ਤੱਕ ਬਿਨਾਂ ਕੰਮ ’ਤੇ ਗਏ ਹਸਪਤਾਲ ਦੇ ਕਾਮੇ ਨੂੰ ਮਿਲਦੀ ਰਹੀ ਤਨਖ਼ਾਹ, ਇੰਝ ਹੋਇਆ ਖ਼ੁਲਾਸਾ](https://static.jagbani.com/multimedia/2021_4image_11_11_086354071hospital.jpg)
ਰੋਮ: ਇਟਲੀ ਵਿਚ ਕੰਮਚੋਰੀ ਅਤੇ ਧੋਖਾਧੜੀ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਇੱਥੇ ਹਸਪਤਾਲ ਦਾ ਇਕ ਕਰਮਚਾਰੀ ਪਿਛਲੇ 15 ਸਾਲਾਂ ਤੋਂ ਕੰਮ ’ਤੇ ਨਹੀਂ ਆਇਆ ਪਰ ਉਸ ਨੂੰ ਤਨਖ਼ਾਹ ਪੂਰੀ ਦਿੱਤੀ ਜਾਂਦੀ ਰਹੀ। ਪੁਲਸ ਨੇ ਦੱਸਿਆ ਕਿ ਦੋਸ਼ੀ ਕਰਮਚਾਰੀ ਨੇ ਕਥਿਤ ਤੌਰ ’ਤੇ ਸਾਲ 2005 ਵਿਚ ਕੰਮ ਕਰਨਾ ਬੰਦ ਕਰ ਦਿੱਤਾ ਪਰ ਇਸ ਦੇ ਬਾਵਜੂਦ ਉਸ ਨੂੰ ਤਨਖ਼ਾਹ ਮਿਲਦੀ ਰਹੀ। ਦੋਸ਼ੀ ਨੂੰ ਇਨ੍ਹਾਂ 15 ਸਾਲਾਂ ਦੌਰਾਨ 5,38,000 ਯੂਰੋ (ਕਰੀਬ 4.8 ਕਰੋੜ ਰੁਪਏ) ਦਾ ਭੁਗਤਾਨ ਕੀਤਾ ਗਿਆ।
ਇਹ ਵੀ ਪੜ੍ਹੋ : ਸਿਰਫਿਰੇ ਆਸ਼ਿਕ ਦਾ ਕਾਰਾ, 4 ਮਹੀਨਿਆਂ ਦੀ ਗਰਭਵਤੀ ਪ੍ਰੇਮਿਕਾ ’ਤੇ ਕੀਤਾ 60 ਵਾਰ ਚਾਕੂ ਨਾਲ ਹਮਲਾ, ਮੌਤ
ਬੀ.ਬੀ.ਸੀ. ਦੀ ਰਿਪੋਰਟ ਮੁਤਾਬਕ ਦੋਸ਼ੀ ਕੈਟਨਜਾਰੋ ਸ਼ਹਿਰ ਦੇ ਸਿਆਸੀਓ ਹਸਪਤਾਲ ਵਿਚ ਕੰਮ ਕਰਦਾ ਸੀ। ਇਸ ਮਾਮਲੇ ਦੇ ਸਾਹਮਣੇ ਆਉਣ ਦੇ ਬਾਅਦ ਇਟਲੀ ਦੇ ਅਧਿਕਾਰੀ ਹੈਰਾਨ ਰਹਿ ਗਏ ਹਨ। 66 ਸਾਲਾ ਕਰਮਚਾਰੀ ’ਤੇ ਹੁਣ ਧੋਖਾਧੜੀ, ਜਬਰਨ ਵਸੂਲੀ ਅਤੇ ਦਫ਼ਤਰ ਦੀ ਗਲਤ ਵਰਤੋਂ ਦੇ ਦੋਸ਼ ਲਗਾਏ ਗਏ ਹਨ। ਇਸ ਦੇ ਇਲਾਵਾ, ਹਸਪਤਾਲ ਦੇ 6 ਮੈਨੇਜਰਾਂ ਖ਼ਿਲਾਫ਼ ਵੀ ਜਾਂਚ ਚੱਲ ਰਹੀ ਹੈ। ਪੁਲਸ ਨੂੰ ਸ਼ੱਕ ਹੈ ਕਿ ਇਨ੍ਹਾਂ ਨੇ ਦੋਸ਼ੀ ਦੇ ਗੈਰ ਹਾਜ਼ਰ ਰਹਿਣ ਦੌਰਾਨ ਕੋਈ ਪ੍ਰਭਾਵੀ ਕਦਮ ਨਹੀਂ ਚੁੱਕਿਆ।
ਇਹ ਵੀ ਪੜ੍ਹੋ : ...ਜਦੋਂ ਕੋਰੋਨਾ ਵੈਕਸੀਨ ਦੇ ਨਾਮ ’ਤੇ ਲੋਕਾਂ ਨੂੰ ਲਗਾ ਦਿੱਤਾ ਕੁੱਤਿਆਂ ਦਾ ਟੀਕਾ
ਰਿਪੋਰਟ ਵਿਚ ਦੱਸਿਆ ਕਿ ਇਸ ਮਾਮਲੇ ਦੀ ਜਾਣਕਾਰੀ ਉਦੋਂ ਸਾਹਮਣੇ ਆਈ, ਜਦੋਂ ਪੁਲਸ ਧੋਖਾਧੜੀ ਅਤੇ ਗੈਰ ਹਾਜ਼ਰ ਰਹਿਣ ਦੇ ਇਕ ਹੋਰ ਮਾਮਲੇ ਦੀ ਜਾਂਚ ਕਰ ਰਹੀ ਸੀ। ਉਂਝ ਇਟਲੀ ਦੇ ਜਨਤਕ ਖੇਤਰ ਵਿਚ ਵਿਆਪਕ ਤੌਰ ’ਤੇ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਸ਼ੀ ਕਰਮੀ ਨੇ 2005 ਵਿਚ ਕਥਿਤ ਤੌਰ ’ਤੇ ਆਪਣੇ ਮੈਨੇਜਰ ਨੂੰ ਧਮਕੀ ਦਿੱਤੀ ਸੀ, ਕਿਉਂਕਿ ਉਸ ਖ਼ਿਲਾਫ਼ ਅਨੁਸ਼ਾਸਨਾਤਮਕ ਰਿਪੋਰਟ ਫਾਈਲ ਕਰਨ ਜਾ ਰਹੀ ਸੀ। ਹਾਲਾਂਕਿ ਬਾਅਦ ਵਿਚ ਮੈਨੇਜਰ ਰਿਟਾਇਰਲ ਹੋ ਗਈ ਅਤੇ ਦੋਸ਼ੀ ਦਾ ਗੈਰ ਹਾਜ਼ਰ ਰਹਿਣਾ ਜਾਰੀ ਰਿਹਾ।
ਪੁਲਸ ਦਾ ਕਹਿਣਾ ਹੈ ਕਿ ਹਿਊਮਨ ਰਿਸੋਰਸ ਡਿਪਾਰਟਮੈਂਟ ਅਤੇ ਨਵੇਂ ਮੈਨੇਜਰ ਦਾ ਇਸ ਮਾਮਲੇ ਵੱਲ ਕਦੇ ਧਿਆਨ ਨਹੀਂ ਗਿਆ। ਕਿਸੇ ਨੇ ਵੀ ਇਹ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਦੋਸ਼ੀ ਹਸਪਤਾਲ ਨਹੀਂ ਆ ਰਿਹਾ ਹੈ, ਇਸ ਦੇ ਬਾਵਜੂਦ ਇਸ ਨੂੰ ਲਗਾਤਾਰ ਤਨਖ਼ਾਹ ਮਿਲੀ ਰਹੀ ਹੈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਧੋਖਾਧੜੀ ਵਿਚ ਹਸਪਤਾਲ ਦੇ ਕੁੱਝ ਵੱਡੇ ਅਧਿਕਾਰੀ ਵੀ ਸ਼ਾਮਲ ਹੋ ਸਕਦੇ ਹਨ। ਇਸ ਲਈ ਉਹ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ। ਉਥੇ ਹੀ ਹਪਸਤਾਲ ਪ੍ਰਬੰਧਨ ਨੇ ਫਿਲਹਾਲ ਚੁੱਪੀ ਧਾਰੀ ਹੋਈ ਹੈ।
ਇਹ ਵੀ ਪੜ੍ਹੋ : ਅਮਰੀਕਨ ਪੁਲਸ ਵਲੋਂ ਡਰੱਗ ਰੈਕੇਟ 'ਚ ਫੜ੍ਹੇ ਪੰਜਾਬੀ ਮੂਲ ਦੇ ਪ੍ਰਵਾਸੀ ਭਾਰਤੀਆਂ ਦੀ ਸੂਚੀ ਜਾਰੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।