ਆਨਲਾਈਨ ਨਿਵੇਸ਼ ਦੇ ਨਾਂ ’ਤੇ 14 ਲੱਖ ਠੱਗਣ ਵਾਲੇ ਕਾਬੂ

Monday, Feb 02, 2026 - 02:10 PM (IST)

ਆਨਲਾਈਨ ਨਿਵੇਸ਼ ਦੇ ਨਾਂ ’ਤੇ 14 ਲੱਖ ਠੱਗਣ ਵਾਲੇ ਕਾਬੂ

ਚੰਡੀਗੜ੍ਹ (ਸੁਸ਼ੀਲ) : ਆਨਲਾਈਨ ਟ੍ਰੇ਼ਡਿੰਗ ਦੇ ਨਾਂ ’ਤੇ 14 ਲੱਖ 40 ਹਜ਼ਾਰ ਰੁਪਏ ਦੀ ਠੱਗੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਸਾਈਬਰ ਸੈੱਲ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮੋਹਾਲੀ ਦੇ ਵਿਕਾਸ ਨਗਰ ਦੇ ਰਹਿਣ ਵਾਲੇ ਵਿਵੇਕ ਅਤੇ ਢਕੋਲੀ ਦੇ ਰਹਿਣ ਵਾਲੇ ਰਿਸ਼ਭ ਗਾਂਧੀ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਦੋਵੇਂ ਮੁਲਜ਼ਮ ਠੱਗਾਂ ਨੂੰ ਬੈਂਕ ਖ਼ਾਤੇ ਮੁਹੱਈਆ ਕਰਵਾਉਂਦੇ ਸਨ। ਇਸ ਦੇ ਬਦਲੇ ਠੱਗ ਉਨ੍ਹਾਂ ਨੂੰ ਕਮਿਸ਼ਨ ਦਿੰਦੇ ਸਨ। ਸਾਈਬਰ ਸੈੱਲ ਮਾਮਲੇ ’ਚ ਪੁੱਛਗਿਛ ਕਰ ਰਹੀ ਹੈ। ਮਨੀਮਾਜਰਾ ਦੇ ਰਹਿਣ ਵਾਲੇ ਸੰਨੀ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਆਨਲਾਈਨ ਨਿਵੇਸ਼ ਦੇ ਬਹਾਨੇ ਉਸਨੇ ਯੂ-ਟਿਊਬ ’ਤੇ ਇੱਕ ਇਸ਼ਤਿਹਾਰ ਦੇਖਿਆ ਸੀ।

ਉਸਨੂੰ ਏ. ਡੀ. ਵੀ. ਪੀ. ਐੱਮ. ਏ. ਫਰਜ਼ੀ ਟਰੇਡਿੰਗ ਐਪਲੀਕੇਸ਼ਨ ਡਾਊਨਲੋਡ ਕਰਨ ਲਈ ਕਿਹਾ ਗਿਆ ਸੀ। ਐਪਲੀਕੇਸ਼ਨ ’ਤੇ ਕਾਲਪਨਿਕ ਮੁਨਾਫ਼ਾ ਦਿਖਾ ਕੇ ਠੱਗਾਂ ਨੇ ਉਸ ਨੂੰ ਕਿਸ਼ਤਾਂ ’ਚ ਪੈਸੇ ਭੇਜਣ ਲਈ ਰਾਜ਼ੀ ਕਰ ਲਿਆ। 25 ਦਸੰਬਰ, 2025 ਅਤੇ 5 ਜਨਵਰੀ, 2026 ਦੇ ਵਿਚਕਾਰ ਠੱਗਾਂ ਦੇ ਕਹਿਣ ’ਤੇ ਸੰਨੀ ਕੁਮਾਰ ਨੇ ਐੱਚ. ਡੀ. ਐੱਫ. ਸੀ. ਅਤੇ ਐੱਸ. ਬੀ. ਆਈ. ਬੈਂਕ ਖ਼ਾਤਿਆਂ ਤੋਂ 14,40,000 ਰੁਪਏ ਦੀ ਰਕਮ ਟਰਾਂਸਫਰ ਕੀਤੀ। ਜਦੋਂ ਉਨ੍ਹਾਂ ਨੇ ਪੈਸੇ ਕੱਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਠੱਗਾਂ ਨੇ ਜਵਾਬ ਦੇਣਾ ਬੰਦ ਕਰ ਦਿੱਤਾ। ਸ਼ਿਕਾਇਤ ਤੋਂ ਬਾਅਦ ਸਾਈਬਰ ਸੈੱਲ ਨੇ ਮਾਮਲਾ ਦਰਜ ਕਰ ਕੇ ਠੱਗਾਂ ਨੂੰ ਫੜ੍ਹਨ ਲਈ ਇਕ ਟੀਮ ਬਣਾਈ। ਪੁਲਸ ਨੇ ਬੈਂਕ ਖ਼ਾਤਿਆਂ ਰਾਹੀਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ।
 


author

Babita

Content Editor

Related News