ਪੰਜਾਬੀਆਂ ਲਈ ਬੇਹੱਦ ਚਿੰਤਾ ਭਰੀ ਖ਼ਬਰ! ਰਿਪੋਰਟ ''ਚ ਹੋਇਆ ਹੈਰਾਨ ਕਰਦਾ ਖ਼ੁਲਾਸਾ

Friday, Jan 30, 2026 - 12:21 PM (IST)

ਪੰਜਾਬੀਆਂ ਲਈ ਬੇਹੱਦ ਚਿੰਤਾ ਭਰੀ ਖ਼ਬਰ! ਰਿਪੋਰਟ ''ਚ ਹੋਇਆ ਹੈਰਾਨ ਕਰਦਾ ਖ਼ੁਲਾਸਾ

ਚੰਡੀਗੜ੍ਹ : ਪੰਜਾਬੀਆਂ ਲਈ ਬੇਹੱਦ ਚਿੰਤਾ ਭਰੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਨੈਸ਼ਨਲ ਹਾਈਵੇਅ 'ਤੇ ਹਰ 8 ਘੰਟਿਆਂ ਅੰਦਰ ਇਕ ਹਾਦਸਾ ਹੋ ਰਿਹਾ ਹੈ, ਜਿਸ 'ਚ 75 ਫ਼ੀਸਦੀ ਲੋਕ ਆਪਣੀ ਜਾਨ ਗੁਆ ਰਹੇ ਹਨ। ਸੜਕਾਂ 'ਤੇ ਲਾਪਰਵਾਹੀ ਹਾਦਸਿਆਂ ਦਾ ਮੁੱਖ ਕਾਰਨ ਬਣ ਰਹੀ ਹੈ। ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰਾਲੇ ਦੀ ਰਿਪੋਰਟ 'ਚ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ, ਜਿਸ ਨੂੰ ਬੀਤੇ ਦਿਨ ਸੰਸਦ 'ਚ ਪੇਸ਼ ਕੀਤਾ ਗਿਆ। ਇਸ ਰਿਪੋਰਟ ਦੇ ਮੁਤਾਬਕ ਸਾਲ 2025 'ਚ ਨੈਸ਼ਨਲ ਹਾਈਵੇਅ (ਐੱਨ. ਐੱਚ.)  'ਤੇ 111 ਸੜਕ ਹਾਦਸੇ ਹੋਏ, ਜਿਨ੍ਹਾਂ 'ਚ 858 ਲੋਕਾਂ ਦੀ ਜਾਨ ਗਈ। ਰਿਪੋਰਟ ਦੇ ਮੁਤਾਬਕ ਸਾਲ 2024 'ਚ 1912 ਹਾਦਸੇ ਹੋਏ, ਜਿਨ੍ਹਾਂ 'ਚ 1562 ਲੋਕਾਂ ਨੂੰ ਜਾਨ ਗੁਆਉਣੀ ਪਈ।

ਇਹ ਵੀ ਪੜ੍ਹੋ : ਪੰਜਾਬ 'ਚ ਅਜੀਬੋ-ਗਰੀਬ ਘਟਨਾ! ਦੇਖਣ ਅਤੇ ਸੁਣਨ ਵਾਲਿਆਂ ਨੂੰ ਨਹੀਂ ਹੋ ਰਿਹਾ ਯਕੀਨ

ਇਸੇ ਤਰ੍ਹਾਂ ਸਾਲ 2023 'ਚ 2388 ਹਾਦਸਿਆਂ ਦੌਰਾਨ 1895 ਲੋਕਾਂ ਦੀ ਮੌਤ ਹੋ ਗਈ ਅਤੇ ਸਾਲ 2022 ਦੌਰਾਨ 2293 ਹਾਦਸਿਆਂ 'ਚ 1881 ਲੋਕਾਂ ਨੂੰ ਜਾਨ ਤੋਂ ਹੱਥ ਧੋਣਾ ਪਿਆ। ਸਾਲ 2021 'ਚ 2288 ਹਾਦਸਿਆਂ ਦੌਰਾਨ 1950 ਲੋਕ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਇਨ੍ਹਾਂ ਹਾਦਸਿਆਂ ਦਾ ਮੁੱਖ ਕਾਰਨ ਸੜਕਾਂ ਦੀ ਹਾਲਤ, ਵਾਹਨਾਂ ਦੀ ਸਥਿਤੀ ਸ਼ਾਮਲ ਹੈ। ਇਸ ਲਈ ਕੇਂਦਰ ਸਰਕਾਰ ਨੇ ਚਾਰ ਲੇਨ ਅਤੇ ਇਸ ਤੋਂ ਜ਼ਿਆਦਾ ਚੌੜਾਈ ਵਾਲੇ ਸਾਰੇ ਨੈਸ਼ਨਲ ਹਾਈਵੇਜ਼ 'ਤੇ ਯੋਜਨਾਬੱਧ ਤਰੀਕੇ ਨਾਲ ਸਾਰੇ ਸੂਬਿਆਂ 'ਚ ਐਡਵਾਂਸ ਟ੍ਰੈਫਿਕ ਮੈਨਜਮੈਂਟ ਸਿਸਟਮ ਲਾਗੂ ਕਰਨ ਦਾ ਫ਼ੈਸਲਾ ਲਿਆ ਹੈ ਤਾਂ ਜੋ ਸਾਰੇ ਸੂਬਿਆਂ ਲਈ ਆਵਾਜਾਈ ਪ੍ਰਬੰਧਨ ਲਈ ਇਕ ਪ੍ਰਣਾਲੀ ਲਾਗੂ ਹੋਵੇ ਅਤੇ ਸੜਕੀ ਹਾਦਸਿਆਂ 'ਚ ਕਮੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਸਕੇ।

ਇਹ ਵੀ ਪੜ੍ਹੋ : ਸ਼ਿਮਲਾ ਦਾ 4-5 ਘੰਟੇ ਦਾ ਸਫ਼ਰ ਹੁਣ ਸਿਰਫ 30 ਮਿੰਟਾਂ 'ਚ, ਸੈਲਾਨੀਆਂ ਨੂੰ ਮਿਲੀ ਵੱਡੀ ਸਹੂਲਤ
ਤੇਜ਼ ਰਫ਼ਤਾਰ ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ
ਮਾਹਰਾਂ ਦੇ ਮੁਤਾਬਕ ਵਾਹਨ ਚਾਲਕਾਂ ਵਲੋਂ ਟ੍ਰੈਫਿਕ ਨਿਯਮਾਂ ਦੀ ਅਣਦੇਖੀ, ਤੇਜ਼ ਰਫ਼ਤਾਰ, ਓਵਰਲੋਡਿੰਗ ਹੈ। ਸੂਬੇ 'ਚ ਓਵਰਲੋਡਿੰਗ ਦੇ ਕਾਰਨ ਪਿਛਲੇ 5 ਸਾਲਾਂ ਦੌਰਾਨ 2725 ਲੋਕਾਂ ਦੀ ਜਾਨ ਗਈ ਹੈ, ਜੋ ਆਮ ਆਵਾਜਾਈ ਵਿਵਸਥਾ 'ਤੇ ਸਵਾਲ ਚੁੱਕਣ ਲਈ ਕਾਫੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News