ਇਜ਼ਰਾਇਲ ਦੇ PM ਬੇਂਜਾਮਿਨ ਨੇਤਨਯਾਹੂ ''ਤੇ ਲੱਗਾ ਭ੍ਰਿਸ਼ਟਾਚਾਰ ਦਾ ਦੋਸ਼

Thursday, Nov 21, 2019 - 11:55 PM (IST)

ਇਜ਼ਰਾਇਲ ਦੇ PM ਬੇਂਜਾਮਿਨ ਨੇਤਨਯਾਹੂ ''ਤੇ ਲੱਗਾ ਭ੍ਰਿਸ਼ਟਾਚਾਰ ਦਾ ਦੋਸ਼

ਯੇਰੂਸ਼ਲਮ - ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੇ ਉਪਰ ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਧੋਖੇਬਾਜ਼ੀ ਅਤੇ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਹੈ। ਇਜ਼ਰਾਇਲ ਦੇ ਅਟਾਰਨੀ ਜਨਰਲ ਨੇ ਵੀਰਵਾਰ ਨੂੰ ਨੇਤਨਯਾਹੂ ਦੇ ਉਪਰ ਇਹ ਦੋਸ਼ ਲਗਾਏ। ਅਟਾਰਨੀ ਜਨਰਲ ਨੇ ਦੱਸਿਆ ਕਿ ਨੇਤਨਯਾਹੂ ਦੇ ਉਪਰ 3 ਵੱਖ-ਵੱਖ ਮਾਮਲਿਆਂ 'ਚ ਅਪਰਾਧਿਕ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਜਾਂਦਾ ਹੈ। ਕਿਸੇ ਮਾਮਲੇ 'ਚ ਉਨ੍ਹਾਂ 'ਤੇ ਰਿਸ਼ਵਤਖੋਰੀ ਦਾ ਦੋਸ਼ ਵੀ ਲਗਾਇਆ ਗਿਆ ਹੈ। ਪ੍ਰਧਾਨ ਮੰਤਰੀ ਨੇਤਨਯਾਹੂ ਨੇ ਹਾਲਾਂਕਿ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ। ਉਨ੍ਹਾਂ ਦਾ ਆਖਣਾ ਹੈ ਕਿ ਇਹ ਸਾਰੇ ਦੋਸ਼ ਸਿਆਸੀ ਸਾਜਿਸ਼ ਤੋਂ ਪ੍ਰੇਰਿਤ ਹਨ, ਜਿਸ ਦਾ ਉਦੇਸ਼ ਮੈਨੂੰ ਸੱਤਾ ਤੋਂ ਹਟਾਉਣਾ ਹੈ। ਉਨ੍ਹਾਂ ਨੇ ਆਖਿਆ ਕਿ ਉਹ ਇਸ 'ਤੇ ਅਧਿਕਾਰਕ ਬਿਆਨ ਜਾਰੀ ਕਰਨਗੇ। ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਪਹਿਲੇ ਸੱਤਾਧਾਰੀ ਪ੍ਰਧਾਨ ਮੰਤਰੀ ਹੋਣਗੇ, ਜਿਨ੍ਹਾਂ 'ਤੇ ਰਿਸ਼ਵਤਖੋਰੀ ਜਿਹੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਵਕੀਲਾਂ ਵੱਲੋਂ ਇਸ ਸਾਲ ਅਕਤੂਬਰ 'ਚ 4 ਦਿਨਾਂ ਦੀ ਸੁਣਵਾਈ ਦੌਰਾਨ ਉਨ੍ਹਾਂ 'ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਸਨ, ਅਟਾਰਨੀ ਜਨਰਲ ਨੇ ਇਨ੍ਹਾਂ ਸਾਰਿਆਂ 'ਤੇ ਵਿਚਾਰ ਕਰਨ ਤੋਂ ਬਾਅਦ ਅਜਿਹੇ ਦੋਸ਼ ਲਗਾਏ ਹਨ। ਅਟਾਰਨੀ ਜਨਰਲ ਨੇ ਇਨ੍ਹਾਂ ਸਾਰਿਆਂ 'ਤੇ ਸਮੀਖਿਆ ਕਰਨ ਤੋਂ ਬਾਅਦ 100 ਪੇਜ ਦੀ ਸਮੀਖਿਆ ਰਿਪੋਰਟ ਤਿਆਰ ਕੀਤੀ ਹੈ। ਟਾਈਮਸ ਆਫ ਇਜ਼ਰਾਇਲ ਮੁਤਾਬਕ ਜੇਕਰ ਉਹ ਰਿਸ਼ਵਤਖੋਰੀ ਦੇ ਮਾਮਲੇ 'ਚ ਦੋਸ਼ੀ ਠਹਿਰਾਏ ਜਾਂਦੇ ਹਨ ਤਾਂ ਫਾਈਨ ਦੇ ਨਾਲ-ਨਾਲ ਉਨ੍ਹਾਂ ਨੂੰ 10 ਸਾਲਾਂ ਦੀ ਜੇਲ ਭੁਗਤਣੀ ਪੈ ਸਕਦੀ ਹੈ। ਜੇਕਰ ਉਹ ਧੋਖੇਬਾਜ਼ੀ ਅਤੇ ਧੋਖਾਧੜੀ ਦੇ ਮਾਮਲੇ 'ਚ ਵੀ ਦੋਸ਼ੀ ਠਹਿਰਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਹੋਰ 3 ਸਾਲਾਂ ਦੀ ਸਜ਼ਾ ਭੁਗਤਣੀ ਪੈ ਸਕਦੀ ਹੈ। ਇਸ ਵਿਚਾਲੇ ਨੇਤਨਯਾਹੂ ਦੀ ਪਾਰਟੀ ਦੇ ਵਰਕਰਾਂ ਨੇ ਯੇਰੂਸ਼ਲਮ 'ਚ ਉਨ੍ਹਾਂ ਦੇ ਆਵਾਸ ਦੇ ਬਾਹਰ ਇਕੱਠੇ ਹੋ ਕੇ ਉਨ੍ਹਾਂ ਦੇ ਸਮਰਥਨ 'ਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ।


author

Khushdeep Jassi

Content Editor

Related News