ਇਜ਼ਰਾਈਲ ਨੇ ਸਾਡੇ ਟੀਕੇ ਨੂੰ ਦਿੱਤੀ ਮਨਜ਼ੂਰੀ : ਮਾਡਰਨਾ

Tuesday, Jan 05, 2021 - 09:06 PM (IST)

ਇਜ਼ਰਾਈਲ ਨੇ ਸਾਡੇ ਟੀਕੇ ਨੂੰ ਦਿੱਤੀ ਮਨਜ਼ੂਰੀ : ਮਾਡਰਨਾ

ਯੇਰੂਸ਼ਲਮ-ਅਮਰੀਕਾ ਬਾਇਓਨਟੈੱਕ ਕੰਪਨੀ ਮਾਡਰਨਾ ਦਾ ਕਹਿਣਾ ਹੈ ਕਿ ਇਜ਼ਰਾਈਲ ਨੇ ਉਸ ਦੇ ਕੋਵਿਡ-19 ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਐਲਾਨ ਅਜਿਹਾ ਸਮੇਂ ’ਚ ਕੀਤਾ ਗਿਆ ਜਦ ਦੇਸ਼ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਤੇਜ਼ੀ ਨਾਲ ਫੈਲ ਰਹੇ ਕਹਿਰ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ’ਚ ਜੁੱਟਿਆ ਹੈ।

ਇਹ ਵੀ ਪੜ੍ਹੋ -ਕੋਰੋਨਾ ਵੈਕਸੀਨੇਸ਼ਨ ਲਈ ਅਹਿਮ ਭੂਮਿਕਾ ਨਿਭਾਏਗੀ ਇਹ ਮੋਬਾਇਲ ਐਪ

ਮਾਡਰਨਾ ਨੇ ਮੰਗਲਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਇਜ਼ਰਾਈਲ ਦੇ ਸਿਹਤ ਮੰਤਰਾਲਾ ਨੇ ਕੰਪਨੀ ਦੇ ਟੀਕੇ ਦੀ ਵਰਤੋਂ ਦੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਉਹ ਦੇਸ਼ ਵੱਲੋਂ ਖਰੀਦੇ ਗਏ ਟੀਕੇ ਦੀਆਂ 60 ਲੱਖ ਡੋਜ਼ ਦੀ ਸਪਲਾਈ ਇਸ ਮਹੀਨੇ ਤੋਂ ਕਰਨਾ ਸ਼ੁਰੂ ਕਰ ਦੇਵੇਗੀ। ਇਜ਼ਰਾਈਲ ਦੇ ਸਿਹਤ ਮੰਤਰਾਲਾ ਮੁਤਾਬਕ ਦੇਸ਼ ’ਚ ਮੰਗਲਵਾਰ ਨੂੰ ਕੋਵਿਡ-19 ਦੇ 8,308 ਨਵੇਂ ਮਾਮਲੇ ਆਏ ਹਨ ਜੋ ਮਹਾਮਾਰੀ ਦੌਰਾਨ ਇਕ ਦਿਨ ’ਚ ਸਭ ਤੋਂ ਜ਼ਿਆਦਾ ਹਨ। ਫਿਲਹਾਲ ਇਜ਼ਰਾਈਲ ’ਚ ਤੀਸਰਾ ਲਾਕਡਾਊਨ ਜਾਰੀ ਹੈ। ਦੇਸ਼ ’ਚ ਅਜੇ ਤੱਕ ਇਨਫੈਕਸ਼ਨ ਨਾਲ 4,50,000 ਤੋਂ ਜ਼ਿਆਦਾ ਮਾਮਲੇ ਆਏ ਹਨ ਅਤੇ 3,445 ਲੋਕਾਂ ਦੀ ਇਸ ਨਾਲ ਮੌਤ ਹੋਈ ਹੈ।

ਇਹ ਵੀ ਪੜ੍ਹੋ -ਮੈਕਸੀਕੋ : ਕੋਰੋਨਾ ਟੀਕਾ ਲਵਾਉਣ ਪਿੱਛੋਂ ਡਾਕਟਰ ਨੂੰ ਹੋਈਆਂ ਸਿਹਤ ਸਬੰਧੀ ਦਿੱਕਤਾਂ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News